India

ਸ਼ਰਦਾ ਦੇ 35 ਟੁਕੜੇ ਕਰਨ ਵਾਲੇ ਆਫਤਾਬ ‘ਤੇ 5 ਲੋਕਾਂ ਨੇ ਹਥਿਆਰਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ !

5 People attack on aftab in sharda murder case

ਬਿਊਰੋ ਰਿਪੋਰਟ : ਸ਼ਰਦਾ ਕਤਲਕਾਂਡ ਦੇ ਮੁਲਜ਼ਮ ਆਫਤਾਬ ਦੀ ਪੁਲਿਸ ਵੈਨ ‘ਤੇ 4 ਤੋਂ 5 ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿਵੇਂ ਹੀ ਪੁਲਿਸ ਆਫਤਾਬ ਨੂੰ ਪਾਲੀਗਰਾਫਿਕ ਟੈਸਟ ਤੋਂ ਬਾਅਦ FSL ਲੈਬ ਤੋਂ ਬਾਹਰ ਲਿਆਈ ਉਸੇ ਵਕਤ ਹੀ ਕੁਝ ਲੋਕ ਵੈਨ ਦਾ ਪਿੱਛਾ ਕਰਨ ਲੱਗੇ ਇੰਨਾਂ ਵਿੱਚੋਂ 2 ਦੇ ਹੱਥ ਤਲਵਾਰਾਂ ਸਨ ।

ਇਸ ਤੋਂ ਪਹਿਲਾਂ ਇਸ ਕਤਲਕਾਂਡ ਦੇ 17 ਵੇਂ ਦਿਨ ਦਿੱਲੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਸੋਮਵਾਰ ਨੂੰ ਸ਼ਰਦਾ ਦੇ ਕਤਲ ਵਿੱਚ ਵਰਤਿਆਂ ਗਿਆ ਹਥਿਆਰ ਬਰਾਮਦ ਕਰ ਲਿਆ ਹੈ । ਖ਼ਬਰ ਏਜੰਸੀ ANI ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਸ਼ਰਦਾ ਦੀ ਉਹ ਅੰਗੂਠੀ ਵੀ ਬਰਾਮਦ ਕਰ ਲਈ ਗਈ ਹੈ ਜਿਸ ਨੂੰ ਮੁਲਜ਼ਮ ਆਫਤਾਬ ਨੇ ਕਿਸੇ ਹੋਰ ਕੁੜੀ ਨੂੰ ਗਿਫਟ ਕੀਤਾ ਸੀ । ਇਹ ਕੁੜੀ ਕਤਲ ਤੋਂ ਬਾਅਦ ਆਫਤਾਬ ਦੇ ਫਲੈਟ ‘ਤੇ ਹੀ ਆਈ ਸੀ । ਉਸ ਦੌਰਾਨ ਸ਼ਰਦਾ ਦੀ ਲਾਸ਼ ਫ੍ਰਿਜ ਵਿੱਚ ਹੀ ਮੌਜੂਦ ਸੀ । ਪੁਲਿਸ ਮੁਤਾਬਿਕ ਡੇਟਿੰਗ ਐੱਪ ਦੇ ਜ਼ਰੀਏ ਹੀ ਆਫਤਾਬ ਦੂਜੀ ਗਰਲ ਫਰੈਂਡ ਦੇ ਕੋਲ ਪਹੁੰਚਿਆਂ ਸੀ ।

ਹੁਣ ਤੱਕ ਆਫਤਾਬ ਦੇ 3 ਪਾਲੀਗਰਾਫਿਕ ਟੈਸਟ ਹੋ ਚੁੱਕੇ ਹਨ । ਪਹਿਲਾਂ 22 ਨਵੰਬਰ ਦੂਜਾ 24 ਨਵੰਬਰ ਅਤੇ ਤੀਜਾ 25 ਨਵੰਬਰ ਨੂੰ ਹੋਇਆ ਸੀ । ਦੱਸਿਆ ਜਾ ਰਿਹਾ ਹੈ ਕਿ ਆਫਤਾਬ ਕੋਲੋ ਹੁਣ ਤੱਕ 40 ਸਵਾਲ ਪੁੱਛੇ ਜਾ ਚੁੱਕੇ ਹਨ।

ਸ਼ਰਦਾ ਦੇ ਪਿਤਾ ਵਿਕਾਸ ਵਾਲਕਰ ਨੇ CBI ਜਾਂਚ ਦੀ ਮੰਗ ਕੀਤੀ ਹੈ । ਉਨ੍ਹਾਂ ਦਾ ਇਲਜ਼ਾਮ ਹੈ ਕਿ ਆਫਤਾਬ ਹੁਣ ਵੀ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਮਾਮਲੇ ਵਿੱਚ CBI ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼ਰਦਾ ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਆਫਤਾਬ ਦਾ ਪਰਿਵਾਰ ਵੀ ਇਸ ਕਤਲਕਾਂਡ ਵਿੱਚ ਸ਼ਾਮਲ ਹੈ । ਉਸ ਦੇ ਮਾਤਾ ਪਿਤਾ ਉਸ ਦੀਆਂ ਹਰਕਤਾਂ ਦੇ ਬਾਰੇ ਜਾਣ ਦੇ ਸਨ ਕਿ ਉਹ ਸ਼ਰਦਾ ਦੇ ਨਾਲ ਕੁੱਟਮਾਰ ਕਰਦਾ ਹੈ। ਸ਼ਰਦਾ ਦੇ ਪਿਤਾ ਨੇ ਕਿਹਾ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮੈਨੂੰ ਦੇਣੀ ਚਾਹੀਦੀ ਸੀ । ਪਰ ਅਜਿਹਾ ਨਹੀਂ ਹੋਇਆ ।