ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਜ਼ਮੀਨ ਵਿਵਾਦ ਨੂੰ ਲੈਕੇ ਵੱਡੇ ਭਰਾ ਨੇ ਆਪਣੀ ਪਤਨੀ ਨਾਲ ਮਿਲ ਕੇ ਛੋਟੇ ਭਰਾ ਦੇ ਕਤਲ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਮ੍ਰਿਤਕ ਦਾ ਨਾਂ ਰਾਜਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਦਕਿ ਕਤਲ ਕਰਨ ਵਾਲੇ ਵੱਡੇ ਭਰਾ ਦਾ ਨਾਂ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦਾ ਨਾਂ ਸੁਖਰਾਜ ਕੌਰ ਹੈ । ਵਾਰਦਾਤ ਲੁਧਿਆਣਾ ਦੇ ਸਰਾਭਾ ਨਗਰ ਦੀ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਬਲਜੀਤ ਅਤੇ ਉਸ ਦੀ ਪਤਨੀ ਸੁਖਰਾਜ ਆਪ ਪੁਲਿਸ ਸਟੇਸ਼ਨ ਪਹੁੰਚ ਗਏ । ਵੱਡੇ ਭਰਾ ਬਲਜੀਤ ਸਿੰਘ ਨੇ ਛੋਟੇ ਭਰਾ ਰਾਜਵਿੰਦਰ ਸਿੰਘ ਖਿਲਾਫ਼ ਕੁੱਟਮਾਰ ਦੀ ਸ਼ਿਕਾਇਤ ਕੀਤੀ । ਪਰ ਉਸੇ ਸਮੇਂ PCR ‘ਤੇ ਫੋਨ ਆਉਣ ਦੀ ਵਜ੍ਹਾ ਕਰਕੇ ਦੋਵਾਂ ਦੀ ਪੋਲ ਖੁੱਲ ਗਈ ਅਤੇ ਪੁਲਿਸ ਨੇ ਕਾਤਲ ਭਰਾ ਅਤੇ ਭਰਜਾਈ ਨੂੰ ਗਿਰਫ਼ਤਾਰ ਕਰ ਲਿਆ ।
ਮ੍ਰਿਤਰ ਰਾਜਵਿੰਦਰ ਸਿੰਘ ਦੀ ਪਤਨੀ ਰਮਨਦੀਪ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵਿੱਚ ਕੰਮ ਕਰਦੀ ਹੈ ਅਤੇ ਉਹ ਆਪਣੇ ਪਤੀ ਅਤੇ ਸਹੁਰੇ ਲਾਟਪਾਲ ਸਿੰਘ ਨਾਲ ਰਹਿੰਦੀ ਸੀ । ਰਮਨਦੀਪ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦਾ ਜੇਠ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਹਮੇਸ਼ਾ ਉਨ੍ਹਾਂ ਦੇ ਨਾਲ ਰੰਜਿਸ਼ ਰੱਖ ਦੇ ਸਨ । ਐਤਵਾਰ ਨੂੰ ਪਤੀ ਨੂੰ ਦੋਵਾਂ ਨੇ ਬਹਾਨੇ ਦੇ ਨਾਲ ਘਰ ਬੁਲਾਇਆ ਅਤੇ ਫਿਰ ਕੁੱਟਮਾਰ ਸ਼ੁਰੂ ਕਰ ਦਿੱਤੀ । ਇਲਜ਼ਾਮਾਂ ਮੁਤਾਬਿਕ ਰਾਜਵਿੰਦਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਗਿਆ ਹੈ । ਜਿਸ ਤੋਂ ਬਾਅਦ ਮ੍ਰਿਤਰ ਹੇਠਾਂ ਡਿੱਗ ਗਿਆ । ਪਤੀ ਦੀਆਂ ਚੀਖਾ ਸੁਣਨ ਤੋਂ ਬਾਅਦ ਪਤਨੀ ਜਿਵੇਂ ਹੀ ਵਾਰਦਾਤ ਵਾਲੀ ਥਾਂ ‘ਤੇ ਪਹੁੰਚੀ ਬਲਜੀਤ ਅਤੇ ਸੁਖਰਾਜ ਕੌਰ ਫਰਾਰ ਹੋ ਗਏ ਸਨ । ਲੋਕਾਂ ਦੀ ਮਦਦ ਨਾਲ ਰਮਨਦੀਪ ਆਪਣੇ ਪਤੀ ਨੂੰ ਪ੍ਰਾਈਵੇਟ ਹਸਪਤਾਲ ਲੈਕੇ ਗਈ । ਪਰ ਉੱਥੇ ਰਾਜਵਿੰਦਰ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮੌਕੇ ਤੋਂ ਹਮਲੇ ਵਾਲੀ ਰਾਡ ਬਰਾਮਦ ਕਰ ਲਈ ਹੈ । ਮ੍ਰਿਤਕ ਦੀ ਪਤਨੀ ਦਾ ਇਲਜ਼ਾਮ ਹੈ ਕਿ ਬਲਜੀਤ ਨੂੰ ਉਸ ਦੀ ਪਤਨੀ ਸੁਖਰਾਜ ਕੌਰ ਨੇ ਉਕਸਾਇਆ ਸੀ ।
ਇਸ ਵਜ੍ਹਾ ਨਾਲ ਦੋਵਾਂ ਭਰਾਵਾਂ ਵਿੱਚ ਰੰਜਿਸ਼ ਸੀ
ਦੱਸਿਆ ਜਾ ਰਿਹਾ ਹੈ ਕਿ ਲਾਟਪਾਲ ਸਿੰਘ ਨੇ ਆਪਣੀ ਸਾਰੀ ਜਾਇਦਾਦ ਛੋਟੇ ਪੁੱਤਰ ਰਾਜਵਿੰਦਰ ਦੇ ਨਾਂ ਕਰ ਦਿੱਤੀ ਸੀ । ਜਿਸ ਦੀ ਵਜ੍ਹਾ ਕਰਕੇ ਲਾਟਪਾਟ ਸਿੰਘ ਦਾ ਵੱਡਾ ਪੁੱਤਰ ਬਲਜੀਤ ਸਿੰਘ ਆਪਣੇ ਛੋਟੇ ਭਰਾ ਰਾਜਵਿੰਦਰ ਸਿੰਘ ਨਾਲ ਨਫਰਤ ਕਰਦਾ ਸੀ । ਜਾਇਦਾਦ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਰਿਸ਼ਤੇਦਾਰਾਂ ਦੇ ਮੁਤਾਬਿਕ 15 ਸਾਲ ਦੋਵਾਂ ਭਰਾਵਾਂ ਵਿੱਚ ਝਗੜਾ ਚੱਲ ਰਿਹਾ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬਾਵਜੂਦ ਛੋਟੇ ਰਾਜਵਿੰਦਰ ਸਿੰਘ ਨੇ ਵੱਡੇ ਭਰਾ ਦੀ ਧੀ ਨੂੰ ਕੈਨੇਡਾ ਭੇਜਣ ਵਿੱਚ ਮਦਦ ਕੀਤਾ ਸੀ । ਉਹ ਆਪਣੀ ਭਤੀਜੀ ਨੂੰ ਕਾਫੀ ਪਿਆਰ ਕਰਦਾ ਸੀ । ਉਧਰ ਦੱਸਿਆ ਜਾ ਰਿਹਾ ਹੈ ਕਿ ਰਾਜਵਿੰਦਰ ਦੇ ਬੱਚੇ ਵੀ ਕੈਨੇਡਾ ਵਿੱਚ ਹਨ । ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ ।