ਵਾਸ਼ਿੰਗਟਨ : ਮੁੰਬਈ 26/11 ਹਮਲੇ ਦੇ ਵਿਰੋਧ ‘ਚ ਸ਼ਨੀਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ‘ਚ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ। ਮੁੰਬਈ ‘ਚ ਸਾਲ 2008 ‘ਚ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ (26/11 ਮੁੰਬਈ ਅਟੈਕ) ਨੂੰ ਕੱਲ੍ਹ 14 ਸਾਲ ਪੂਰੇ ਹੋ ਗਏ ਹਨ।
ਹਾਲਾਂਕਿ, ਉਸ ਘਿਨੌਣੇ ਹਮਲੇ ਦੀਆਂ ਦਰਦਨਾਕ ਯਾਦਾਂ ਅੱਜ ਵੀ ਦੇਸ਼ ਦੇ ਹਰ ਨਾਗਰਿਕ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਤਾਜ਼ਾ ਹਨ। ਸਾਲ 2008 ‘ਚ 26 ਨਵੰਬਰ ਨੂੰ ਮੁੰਬਈ ‘ਚ ਤਾਜ ਹੋਟਲ, ਓਬਰਾਏ ਟ੍ਰਾਈਡੈਂਟ, ਨਰੀਮਨ ਹਾਊਸ, ਸੀਐੱਸਐੱਮਟੀ ਰੇਲਵੇ ਸਟੇਸ਼ਨ, ਕਾਮਾ ਹਸਪਤਾਲ, ਲਿਓਪੋਲਡ ਕੈਫੇ ਸਮੇਤ ਕੁੱਲ 12 ਥਾਵਾਂ ‘ਤੇ ਪਾਕਿਸਤਾਨ ਸਪਾਂਸਰ ਕੀਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
United States | A protest was held outside Pakistan Embassy in Washington DC against the 26/11 #MumbaiTerrorAttack pic.twitter.com/1u8ZufuqhT
— ANI (@ANI) November 27, 2022
ਇਸ ਅੱਤਵਾਦੀ ਹਮਲੇ ‘ਚ 166 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਪਾਕਿਸਤਾਨ ਦੇ ਕਰਾਚੀ ਤੋਂ ਸਮੁੰਦਰੀ ਰਸਤੇ ਮੁੰਬਈ ‘ਚ ਦਾਖਲ ਹੋਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ 4 ਦਿਨਾਂ ਤੱਕ ਸ਼ਹਿਰ ‘ਚ ਹੰਗਾਮਾ ਮਚਾਇਆ।
ਮੁੰਬਈ ਪੁਲਿਸ, ਭਾਰਤੀ ਸੈਨਾ, ਮਰੀਨ ਕਮਾਂਡੋਜ਼ ਅਤੇ ਐਨਐਸਜੀ ਨੇ ਲੰਬੇ ਮੁਕਾਬਲੇ ਤੋਂ ਬਾਅਦ ਇਨ੍ਹਾਂ ਵਿੱਚੋਂ 9 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਅੱਤਵਾਦ ਵਿਰੋਧੀ ਆਪਰੇਸ਼ਨ 26 ਨਵੰਬਰ ਤੋਂ 29 ਨਵੰਬਰ ਤੱਕ ਚੱਲਿਆ। ਅਖੀਰ ਵਿੱਚ ਤਾਜ ਹੋਟਲ ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾਇਆ ਗਿਆ, ਜਿਸ ਵਿੱਚ ਮੇਜਰ ਸੰਦੀਪ ਉਨੀਕ੍ਰਿਸ਼ਨਨ ਨੂੰ ਆਪਣੀ ਸ਼ਹਾਦਤ ਦੇਣੀ ਪਈ। ਅਜਮਲ ਆਮਿਰ ਕਸਾਬ ਨੂੰ ਜ਼ਿੰਦਾ ਫੜਿਆ ਗਿਆ, 4 ਸਾਲ ਦੇ ਅਦਾਲਤੀ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਅਤੇ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ।