Punjab

‘ਮਾਨ ਸਾਹਿਬ ਮੁੜ ਆਓ ਪਿੰਡ ਨੂੰ, ਬਹੁਤ ਹੋ ਗਈ ਹੁਣ ਤਾਂ’, ਵੀਡੀਓ ਸ਼ੇਅਰ ਕਰ ਸੁਖਬੀਰ ਬਾਦਲ ਨੇ ਕਿਹਾ..

Bhagwant Mann , AAP roadshow , Sukhbir badal, Gujrat election

ਅਹਿਮਦਾਬਾਦ : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦਾ ਵੀਡੀਓ ਸਾਂਝਾ ਕਰਕੇ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਸਾਧਿਆ।

ਸੁਖਬੀਰ ਬਾਦਲ ਨੇ ਟਵੀਟ ਕੀਤਾ ਕਿ ‘ਸਾਡੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਰੋਡ ਸ਼ੋਅ ਦੌਰਾਨ ਨੂੰ ਅਜਿਹਾ “ਵੱਡਾ ਹੁੰਗਾਰਾ” ਮਿਲਿਆ ਕਿ ਵਿਸ਼ਵਾਸ਼ ਕਰਨ ਯੋਗ ਨਹੀਂ। ਮਾਨ ਸਾਹਿਬ ਮੁੜ ਆਓ ਪਿੰਡ ਨੂੰ, ਬਹੁਤ ਹੋ ਗਈ ਹੁਣ ਤਾਂ।’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਅਮਿਤ ਮਾਲਵੀਆ ਦੁਆਰਾ ਟਵਿੱਟਰ ‘ਤੇ ਸ਼ੇਅਰ ਕੀਤੀ ਗਈ। ‘ਵੀਡੀਓ ਵਿੱਚ, ਮਾਨ ਦਾ ਕਾਫਲਾ ਇੱਕ ਗਲੀ ਦੇ ਪਾਰ ਲੰਘਦਾ ਵੇਖਿਆ ਜਾ ਸਕਦਾ ਹੈ, ਸਿਰਫ ਮੁੱਠੀ ਭਰ ਲੋਕ ਸੜਕ ਦੇ ਕਿਨਾਰੇ ਖੜ੍ਹੇ ਹਨ, ਪੁਲਿਸ ਕਰਮਚਾਰੀ ਕਾਰਾਂ ਨੂੰ ਰਸਤਾ ਦਿਖਾਉਂਦੇ ਦਿਖਾਈ ਦੇ ਰਹੇ ਹਨ।’

ਬਿਨਾਂ ਕੋਈ ਵੇਰਵੇ ਸਾਂਝੇ ਕੀਤੇ ਮਾਲਵੀਆ ਨੇ ਲਿਖਿਆ, “ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਦੇ ਕਰੀਬੀ ਭਗਵੰਤ ਮਾਨ ਦਾ ਰੋਡ ਸ਼ੋਅ…”

 

 

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ 117 ‘ਚੋਂ 92 ਸੀਟਾਂ ‘ਤੇ ਜਿੱਤ ਦਰਜ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹੁਣ ਗੁਜਰਾਤ ਵਿੱਚ ਵੀ ‘ਆਪ’ ਅਜਿਹੀ ਹੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ‘ਆਪ’ ਦੀ ਭਾਜਪਾ ਅਤੇ ਕਾਂਗਰਸ ਨਾਲ ਸਖ਼ਤ ਟੱਕਰ ਹੈ, ਇਸ ਲਈ ਪੰਜਾਬ ਦੇ ‘ਆਪ’ ਵਿਧਾਇਕ ਸੀਐਮ ਭਗਵੰਤ ਮਾਨ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਗੁਜਰਾਤ ਵਿੱਚ ਜੰਗੀ ਪੱਧਰ ‘ਤੇ ਚੋਣ ਪ੍ਰਚਾਰ ਕਰ ਰਹੇ ਹਨ। ਉਹ ਨਾਨ-ਸਟਾਪ ਰੋਡ ਸ਼ੋਅ ਅਤੇ ਘਰ-ਘਰ ਪ੍ਰਚਾਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦੀ ਚੋਣ ਲਈ ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ – 1 ਦਸੰਬਰ (89 ਸੀਟਾਂ) ਅਤੇ 5 ਦਸੰਬਰ (93 ਸੀਟਾਂ) – ਅਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।