India

ਮਾਂ ਨੇ ਆਪਣੇ ਮਾਸੂਮ ਬੱਚਿਆਂ ਨਾਲ ਕੀਤਾ ਇਹ ਕਾਰਾ , ਬਾਅਦ ‘ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

The mother killed her innocent children, later attempted suicide

ਨੂਹ : ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ  ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ, ਜਿਸ ਵਿੱਚ ਤਿੰਨੋਂ ਬੱਚਿਆਂ ਦੀ ਮੌਤ ਹੋ ਗਈ। ਔਰਤ ਨੂੰ ਗੰਭੀਰ ਹਾਲਤ ‘ਚ ਟੈਂਕੀ ‘ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪਿੰਡ ਨਲਖੇੜਾ ਦੀ ਰਹਿਣ ਵਾਲੀ ਔਰਤ ਦੇ ਤਿੰਨ ਬੱਚੇ ਹਨ, ਜਿਨ੍ਹਾਂ ‘ਚ 10 ਸਾਲਾ ਸ਼ਬਾਨਾ, 8 ਸਾਲਾ ਸਾਦ ਅਤੇ 4 ਮਹੀਨੇ ਦਾ ਇਕਰਾਰ ਸ਼ਾਮਲ ਹਨ। ਔਰਤ ਨੇ ਉਨ੍ਹਾਂ ਨੂੰ ਨਾਲ ਲੈ ਕੇ ਘਰ ‘ਚ ਬਣੇ ਪਾਣੀ ਵਾਲੇ ਖੂਹ ‘ਚ ਛਾਲ ਮਾਰ ਦਿੱਤੀ ਪਰ ਖੂਹ ‘ਚ ਡੁੱਬਣ ਸਮੇਂ ਉਸ ਨੇ ਰੌਲਾ ਪਾਇਆ ਤਾਂ ਆਵਾਜ਼ ਸੁਣ ਕੇ ਗੁਆਂਢੀਆਂ ਨੇ ਔਰਤ ਸਮੇਤ ਬੱਚਿਆਂ ਨੂੰ ਬਾਹਰ ਕੱਢਿਆ।

ਹਾਲਾਂਕਿ ਜਦੋਂ ਤੱਕ ਗੁਆਂਢੀਆਂ ਨੇ ਬੱਚਿਆਂ ਨੂੰ ਬਾਹਰ ਕੱਢਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਗੁਆਂਢੀਆਂ ਨੇ ਔਰਤ ਨੂੰ ਗੰਭੀਰ ਹਾਲਤ ‘ਚ ਬਾਹਰ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨੋਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਪੁਲਿਸ ਨੂੰ ਸ਼ਿਕਾਇਤ ਨਹੀਂ ਮਿਲੀ

ਜਾਂਚ ਅਧਿਕਾਰੀ ਸਬ ਇੰਸਪੈਕਟਰ ਭਰਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ 12 ਵਜੇ ਮਹਿਲਾ ਆਪਣੇ ਬੱਚਿਆਂ ਨਾਲ ਘਰ ‘ਚ ਇਕੱਲੀ ਸੀ। ਉਸ ਦਾ 12 ਸਾਲਾ ਲੜਕਾ ਸ਼ੋਏਬ ਸਕੂਲ ਗਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਘਰ ਹੀ ਸਨ।

ਉਸ ਨੇ ਦੱਸਿਆ ਕਿ ਔਰਤ ਨੇ ਆਪਣੇ ਬੱਚਿਆਂ ਸਮੇਤ ਘਰ ‘ਚ ਬਣੀ ਬਣੇ ਪਾਣੀ ਵਾਲੇ ਖੂਹ ‘ਚ ਛਾਲ ਮਾਰ ਦਿੱਤੀ ਪਰ ਜਦੋਂ ਉਸ ਨੇ ਪਾਣੀ ‘ਚ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਆ ਕੇ ਉਸ ਨੂੰ ਬਣੇ ਪਾਣੀ ਵਾਲੇ ਖੂਹ ‘ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੇ 3 ਬੱਚਿਆਂ ਦੀ ਜਾਨ ਜਾ ਚੁੱਕੀ ਸੀ।

ਜਾਂਚ ਅਧਿਕਾਰੀ ਭਰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ। ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇੰਨਾ ਹੀ ਨਹੀਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।