‘ਦ ਖ਼ਾਲਸ ਬਿਊਰੋ : ਹੁਣ ਰਾਜਪਾਲ ਵੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆ ਕਰਨਗੇ। ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਰਾਜਪਾਲਾਂ ਨੂੰ ਵੀ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਹੋਣਗੀਆਂ। ਦੈਨਿਕ ਭਾਸਕਰ ਦੀ ਖਬਰ ਮੁਤਾਬਕ ਇਸ ਲਈ ਕੋਈ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ।
ਇਸ ਦੀ ਸ਼ੁਰੂਆਤ ਗੋਆ ਤੋਂ ਹੋਈ ਹੈ। ਗੋਆ ਦੇ ਰਾਜਪਾਲ ਪੀਐਸ ਸ਼੍ਰੀਧਰਨ ਪਿਲਈ ਨੇ ਬੀਤੇ 15 ਮਹੀਨਿਆਂ ਵਿਚ ਗੋਆ ਦੇ ਸਾਰੇ 40 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਸੀ ਅਤੇ ਪਿੰਡਾਂ ਵਿਚ ਪੰਚਾਇਤਾਂ ਨਾਲ ਵੀ ਗੱਲਬਾਤ ਕੀਤੀ ਸੀ।