India

‘ਇੰਦਰਾ ਗਾਂਧੀ ਵਾਂਗ PM ਮੋਦੀ ਦੀ ਸੱਤਾਂ ਵੀ ਚੱਲੀ ਜਾਵੇਗੀ’,ਕਿਸਾਨਾਂ ਨੂੰ ਲੈਕੇ ਮਲਿਕ ਨੇ ਕੀਤੀ ਵੱਡੀ ਭਵਿੱਖਵਾਣੀ

Satyalpal malik on pm modi

ਬਿਊਰੋ ਰਿਪੋਰਟ : ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਇਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੱਡਾ ਸਿਆਸੀ ਹਮਲਾ ਕੀਤਾ ਹੈ । ਉਨ੍ਹਾਂ ਕਿਹਾ ਇੰਦਰਾ ਗਾਂਧੀ ਵੀ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਕਹਿੰਦੀ ਸੀ ਪਰ ਉਨ੍ਹਾਂ ਦੀ ਵਜ਼ਾਰਤ ਵੀ ਚੱਲੀ ਗਈ ਸੀ ਅਜਿਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਇਕ ਦਿਨ ਚੱਲੇ ਜਾਣਗੇ। ਇਸ ਲਈ ਚੰਗਾ ਹੋਵੇਗਾ ਹਾਲਾਤ ਨਾ ਵਿਗਾੜੇ ਜਾਣ। ਸਤਿਆਪਾਲ ਮਲਿਕ ਰਾਜਸਥਾਨ ਦੀ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਜੈਪੁਰ ਪਹੁੰਚੇ ਸਨ । ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਣਗੀਆਂ । ਆਪਣੇ ਹੱਕ ਲਈ ਕਿਸਾਨ ਮੁੜ ਤੋਂ ਅੰਦੋਲਨ ਕਰਨਗੇ। ਸਿਰਫ਼ ਇੰਨਾਂ ਹੀ ਨਹੀਂ ਮਲਿਕ ਨੇ ਕਿਹਾ ਦੇਸ਼ ਦੇ ਨੌਜਵਾਨ ਵੀ ਆਪਣੇ ਹੱਕਾਂ ਦੇ ਲਈ ਕੇਂਦਰ ਖਿਲਾਫ਼ ਮੋਰਚਾ ਖੋਲਣਗੇ ।

ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਸਮਝਣਾ ਚਾਹਿਦਾ ਹੈ ਕਿ ਸੱਤਾਂ ਆਉਂਦੀ ਜਾਂਦੀ ਹੈ । ਗੱਦੀ ਕਿਸੇ ਇਕ ਦੀ ਨਹੀਂ ਹੁੰਦੀ ਹੈ ਅਗਲੀ ਵਾਰ ਕੋਈ ਹੋਰ ਬੈਠ ਜਾਵੇਗਾ। ਇੰਦਰਾ ਗਾਂਧੀ ਨੂੰ ਇਕ ਸਮੇਂ ਸਭ ਤੋਂ ਪਾਵਰਫੁੱਲ ਮੰਨਿਆ ਜਾਂਦਾ ਸੀ ਪਰ ਉਨ੍ਹਾਂ ਦੀ ਵਜ਼ਾਰਤ ਵੀ ਚੱਲੀ ਗਈ । ਜ਼ਿਆਦਾਤਰ ਲੋਕਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਕੁਰਸੀ ਤੋਂ ਨਹੀਂ ਉਤਾਰ ਸਕਦਾ ਹੈ । ਇਕ ਦਿਨ ਤੁਸੀਂ ਵੀ ਚੱਲੇ ਜਾਉਗੇ। ਲਿਹਾਜਾ ਚੰਗਾ ਹੋਵੇਗਾ ਕਿ ਹਾਲਾਤ ਇਸ ਕਦਰ ਨਾ ਵਿਗਾੜੇ ਜਾਣ ਕਿ ਇਸ ਨੂੰ ਸੁਧਾਰਨਾ ਮੁਸਕਿਲ ਹੋ ਜਾਵੇ।

ਸਤਿਆਪਾਲ ਮਲਿਕ ਨੇ ਕੇਂਦਰ ਦੀ ਨਵੀਂ ਅਗਨੀਵੀਰ ਯੋਜਨਾ ‘ਤੇ ਵੀ ਸਵਾਲ ਖੜੇ ਕੀਤੇ ਹਨ । ਮਲਿਕ ਨੇ ਕਿਹਾ ਕਿ ਸਿਰਫ਼ 3 ਸਾਲ ਦੀ ਨੌਕਰੀ ਵਿੱਚ ਕਿਸੇ ਵੀ ਫੌਜੀ ਦੇ ਅੰਦਰ ਦੇਸ਼ ਭਗਤੀ ਅਤੇ ਬਲਿਦਾਨ ਦੀ ਭਾਵਨਾਵਾਂ ਕਿਵੇਂ ਆ ਸਕਦੀ ਹੈ । ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੀ ਫੌਜ ਕਮਜ਼ੋਰ ਹੋਵੇਗੀ । ਇਸ ਨਾਲ ਮੁਲਕ ਨੂੰ ਨੁਕਸਾਨ ਹੋਵੇਗਾ। ਮਲਿਕ ਨੇ ਦਾਅਵਾ ਕੀਤਾ ਕਿ ਅਗਨੀਵੀਰ ਯੋਜਨਾ ਦੇ ਤਹਿਤ ਫੌਜੀਆਂ ਨੂੰ ਰਾਫੇਲ, ਅਗਨੀ ਵਰਗੇ ਹਥਿਆਰਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਵੇਗਾ । ਸਰਕਾਰ ਦੀ ਇਸ ਯੋਜਨਾ ਨਾਲ ਤਿੰਨੋ ਫੌਜਾਂ ਵਿੱਚ ਅਗਨੀਵੀਰ ਅਤੇ ਪਰਮਾਨੈਂਟ ਫੌਜੀਆਂ ਦੇ ਵਿਚਾਲੇ ਭੇਦਭਾਵ ਵਧੇਗਾ। ਜਿਸ ਨਾਲ ਫੌਜ ਬਰਬਾਦ ਹੋ ਸਕਦੀ ਹੈ।