India

ਹਿਮਾਚਲ ਪ੍ਰਦੇਸ਼ ’ਚ 68 ਸੀਟਾਂ ’ਤੇ ਵੋਟਾਂ ਪੈਣੀਆਂ ਸ਼ੁਰੂ , ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਪਾਈ ਵੋਟ

himachal pradesh election 2022

ਹਿਮਾਚਲ ਪ੍ਰਦੇਸ਼ ਵਿਚ 68 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਇਸ ਵਾਰ 5592828 ਵੋਟਰ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਰਾਂ ਵਿਚ 2737845 ਮਹਿਲਾਵਾਂ ਹਨ, 2854945 ਪੁਰਸ਼ ਹਨ ਜਦੋਂ ਕਿ 38 ਟਰਾਂਸਜੈਂਡਰ ਹਨ।

ਪਹਾੜੀ ਸੂਬੇ ’ਚ ਅੱਜ 55 ਲੱਖ ਤੋਂ ਜ਼ਿਆਦਾ ਵੋਟਰ 412 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਬੰਦ ਕਰ ਦੇਣਗੇ। ਵੋਟਾਂ ਦੀ ਗਿਣਤੀ ਅਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਵੋਟਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਚੋਣ ਕਮਿਸ਼ਨ ਨੇ 7884 ਪੋਲਿੰਗ ਸਟੇਸ਼ਨ ਬਣਾਏ ਹਨ। ਇਨ੍ਹਾਂ ’ਚੋਂ 789 ਬੂਥ ਨਾਜ਼ੁਕ ਅਤੇ 397 ਅਤਿ ਨਾਜ਼ੁਕ ਹਨ। ਚੋਣ ਕਮਿਸ਼ਨ ਨੇ 15256 ਫੁੱਟ ਦੀ ਉਚਾਈ ’ਤੇ ਲਾਹੌਲ ਸਪਿਤੀ ਦੇ ਸਪਿਤੀ ਅਤੇ ਕਾਜ਼ਾ ਦੇ ਤਾਸ਼ੀਗਾਂਗ ’ਚ 52 ਵੋਟਰਾਂ ਲਈ ਬੂਥ ਸਥਾਪਿਤ ਕੀਤੇ ਹਨ।

ਇਸ ਤੋਂ ਇਲਾਵਾ 50,000 ਦੇ ਕਰੀਬ ਸਰਕਾਰੀ ਮੁਲਾਜ਼ਮ ਪੋਲ ਡਿਊਟੀ ‘ਤੇ ਹ ਚੰਬਾ ਜ਼ਿਲ੍ਹੇ ਦੇ ਭਰਮੌਰ ਆਦਿਵਾਸੀ ਏਸੀ ਦਾ ਚੱਸਕ ਭਟੋਰੀ ਇੱਕ ਅਜਿਹਾ ਪੋਲਿੰਗ ਸਟੇਸ਼ਨ ਹੈ, ਜਿੱਥੇ ਪੋਲਿੰਗ ਪਾਰਟੀ ਨੂੰ ਪਹੁੰਚਣ ਲਈ 14 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਚੋਣ ਕਮਿਸ਼ਨ ਅਨੁਸਾਰ ਇਸ ਵਾਰ ਹਿਮਾਚਲ ਵਿੱਚ 55,92,828 ਵੋਟਰ ਹਨ। ਕੁੱਲ ਯੋਗ ਵੋਟਰਾਂ ਵਿੱਚੋਂ 27,37,845 ਔਰਤਾਂ, 28,54,945 ਪੁਰਸ਼ ਅਤੇ 38 ਤੀਜੇ ਲਿੰਗ ਦੇ ਹਨ। 1.93 ਲੱਖ ਵੋਟਰ 18-19 ਸਾਲ ਦੀ ਉਮਰ ਦੇ ਹਨ।

ਹਿਮਾਚਲ ਪ੍ਦੇਸ਼ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਜੈ ਰਾਮ ਠੁਕਰ ਨੇ ਆਪਣੇ ਪਰਿਵਾਰ ਸਮੇਤ ਮੰਡੀ ਸਥਿਤ ਮੰਦਰ ਵਿਚ ਮੱਥਾ ਟੇਕਿਆ। ਜੈ ਰਾਮ ਠਾਕੁਰ ਨੇ ਹਿਮਾਚਲ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵੋਟ ਪਾਉਣ ਅਤੇ ਬਾਅਦ ਵਿਚ ਰੋਟੀ ਪਾਣੀ ਖਾਣ। ਹਿਮਾਚਲ ਦੇ ਵਿਕਾਸ ਲਈ ਵੋਟ ਪਾਉਣੀ ਬਹੁਤ ਜ਼ਰੂਰੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਸ਼ਾਂਤੀਪੂਰਨ ਮਤਦਾਨ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 67 ਕੰਪਨੀਆਂ ਅਤੇ 11,500 ਤੋਂ ਵੱਧ ਰਾਜ ਪੁਲਿਸ ਦੇ ਕਰਮਚਾਰੀਆਂ ਸਮੇਤ ਲਗਭਗ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਗੌਰਤਲਬ ਹੈ ਕਿ ਰਾਜ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ ਦੇ ਕਰਮਚਾਰੀਆਂ ਲਈ ਵੋਟਾਂ ਵਾਲੇ ਦਿਨ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਪਹਾੜੀ ਰਾਜ ਵਿੱਚ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਰਾਜ ਚੋਣਾਂ ਵਿੱਚ ਮੁੱਖ ਤੌਰ ‘ਤੇ ਤਿੰਨ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਮੈਦਾਨ ਵਿੱਚ ਹਨ।