India

ਕੇਰਲ ਵਿੱਚ ਵਿਆਹ ਤੋਂ ਪਹਿਲਾਂ ਲਾੜੇ ਦੇ ਦੋਸਤਾਂ ਨੇ ਲਾੜੀ ਤੋਂ ਕਰਵਾਇਆ contract sign,ਰੱਖ ਦਿਤੀਆਂ ਸ਼ਰਤਾਂ

ਕੇਰਲ : ਵਿਆਹ ਕਿਸੇ ਵੀ ਵਿਅਕਤੀ ਦੇ ਜਿੰਦਗੀ ਦਾ ਇੱਕ ਅਹਿਮ ਪਲ ਹੁੰਦਾ ਹੈ । ਹਰ ਕੋਈ ਯਤਨ ਕਰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਖੂਬਸੂਰਤ ਪਲਾਂ ਨੂੰ ਯਾਦਗਾਰੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਅੱਜਕੱਲ੍ਹ ਵਿਆਹਾਂ ਵਿੱਚ ਇੱਕ ਹੋਰ ਰੁਝਾਨ ਸਾਹਮਣੇ ਆ ਰਿਹਾ ਹੈ,ਉਹ ਹੈ contract marriage ਦਾ। ਇਸ ਦੇ ਅਧੀਨ ਕਈ ਵਾਰ ਕਈ ਵਾਰ ਲਾੜੀ ਦੀ ਤਰਫੋਂ ਅਤੇ ਕਈ ਵਾਰ ਲਾੜੇ ਦੀ ਤਰਫੋਂ ਅਜਿਹੇ ਇਕਰਾਰਨਾਮੇ ‘ਤੇ ਦਸਤਖਤ ਕਰਵਾਏ ਜਾਂਦੇ ਹਨ ਜਾਂਦੇ ਹਨ,ਜਿਸ ਵਿੱਚ ਕਈ ਸ਼ਰਤਾਂ ਦਾ ਜ਼ਿਕਰ ਹੁੰਦਾ ਹੈ ਤੇ ਉਸ ਦੀ ਪਾਲਣਾ ਲਾੜੇ ਤੇ ਲਾੜੀ,ਦੋਹਾਂ ਨੂੰ ਕਰਨੀ ਪੈਂਦੀ ਹੈ ਤੇ ਜਿਸ ਨੂੰ ਪੜ੍ਹ-ਸੁਣ ਕੇ ਕਈ ਵਾਰ ਲੋਕ ਹੈਰਾਨ ਹੋ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹ ਵਿੱਚ, ਲਾੜੇ ਦੇ ਦੋਸਤਾਂ ਨੇ ਲਾੜੀ ਤੋਂ ਮਜ਼ੇਦਾਰ contact sign ਕਰਵਾਇਆ।
ਜਿਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਨੂੰ social media ‘ਤੇ ਪਾ ਦਿੱਤਾ ਗਿਆ ਤੇ ਉਹ ਕਾਫ਼ੀ ਵਾਇਰਲ ਹੋ ਗਈਆਂ। ਇਸ ਇਕਰਾਰਨਾਮੇ ਦੇ ਪੱਤਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਲਾੜੇ ਦੇ ਦੋਸਤਾਂ ਨੇ ਸੱਤ ਫੇਰੇ ਹੋਣ ਤੋਂ ਪਹਿਲਾਂ ਇੱਕ ਕਾਂਟਰੈਕਟ ਪੇਪਰ ‘ਤੇ ਲਾੜੀ ਦੇ ਦਸਤਖਤ ਕਰਵਾਏ ਤੇ ਉਸ ਕੋਲੋਂ ਆਪਣੀਆਂ ਸ਼ਰਤਾਂ ਮੰਨਵਾਈਆਂ ।

ਕੇਰਲ ਦੇ ਪਲੱਕੜ ਦੇ ਕਾਂਜੀਕੋਡ ਵਿੱਚ 5 ਨਵੰਬਰ ਨੂੰ ਇੱਕ ਜੋੜੇ ਦਾ ਵਿਆਹ ਸੀ, ਜਿਸ ਦੌਰਾਨ ਲਾੜੇ ਦੇ ਦੋਸਤਾਂ ਨੇ ਲਾੜੀ ਨੂੰ ਤੋਹਫ਼ੇ ਵਜੋਂ ਇੱਕ contract letter ਦਿੱਤਾ, ਜਿਸ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਸਨ।

ਇਕ ਅਸ਼ਟਾਮ ‘ਤੇ ਲਿਖੇ ਇਸ ‘ਇਕਰਾਰਨਾਮੇ’ ਵਿਚ ਲਾੜੀ ਲਈ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਜਿਸ ‘ਤੇ ਵਿਆਹ ਤੋਂ ਪਹਿਲਾਂ ਲਾੜੀ ਦੇ ਦਸਤਖਤ ਕਰਵਾਏ ਗਏ। ਇਹਨਾਂ ਅਸ਼ਟਾਮਾਂ ‘ਤੇ ਸਾਫ਼ ਲਿਖਿਆ ਹੋਇਆ ਸੀ  ਕਿ ਵਿਆਹ ਤੋਂ ਬਾਅਦ ਵੀ ਮੇਰੇ ਪਤੀ ਨੂੰ ਰਾਤ 9 ਵਜੇ ਤੱਕ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਹੋਵੇਗੀ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਇਸ ਦੌਰਾਨ ਮੈਂ ਉਸ ਨੂੰ ਫੋਨ ਕਰਕੇ ਪ੍ਰੇਸ਼ਾਨ ਨਹੀਂ ਕਰਾਂਗੀ।

ਦਰਅਸਲ, ਲਾੜੇ ਦੇ ਦੋਸਤ ਚਾਹੁੰਦੇ ਸਨ ਕਿ ਉਹ ਵਿਆਹ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਮਿਲਦੇ ਰਹਿਣ। ਦੇਰ ਰਾਤ ਤੱਕ ਆਨੰਦ ਮਾਨਣ, ਖੁੱਲ੍ਹ ਕੇ ਘੁੰਮਣ। ਇਸ ਦੇ ਲਈ ਦੋਸਤਾਂ ਨੇ ਲਾੜੀ ਲਈ ਅਸ਼ਟਾਮ ‘ਤੇ ਇਹ ਸਭ ਲਿਖਿਆ ਤੇ ਵਿਆਹ ਦੇ ਇਕਰਾਰਨਾਮੇ ‘ਤੇ ਵਿਆਹ ਵਾਲੇ ਦਿਨ ਲਾੜੀ ਦੇ ਦਸਤਖਤ ਕਰਵਾ ਲਏ। ਮਲਿਆਲਮ ‘ਚ ਲਿਖਿਆ ਇਹ ‘ਕਾਂਟਰੈਕਟ ਲੈਟਰ’ ਕਾਫੀ ਵਾਇਰਲ ਹੋ ਰਿਹਾ ਹੈ।

ਖੈਰ ਵਿਆਹ ਤੋਂ ਬਾਅਦ ਇਸ contract ਦੀ ਕਿੰਨੀ ‘ਕ ਅਹਿਮੀਅਤ ਹੋਵੇਗੀ ਜਾਂ ਇਹ ਨਵੀਂ ਨਵੇਲੀ ਦੁਲਹਨ ਇਸ ਲਿਖਤ ਦੀ ਕਿੰਨੀ ‘ਕ ਪਾਬੰਦ ਰਹੇਗੀ,ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਪਰ ਹਾਲ ਦੀ ਘੜੀ,ਇਸ ਇਕਰਾਰਨਾਮੇ ਦੀਆਂ ਤਸਵੀਰਾਂ ਜੰਮ ਕੇ ਵਾਈਰਲ ਹੋ ਰਹੀਆਂ ਹਨ ਤੇ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।