Punjab

2 ਹਫਤਿਆਂ ‘ਚ ਦੂਜੀ ਵਾਰ ‘ਕਾਂਗਰਸ ਨੇ ਟਾਈਟਲਰ ਦੇ ਜ਼ਰੀਏ ਸਿੱਖਾਂ ਦੇ ਜ਼ਖ਼ਮਾਂ ‘ਤੇ ‘ਲੂਣ ਸੁੱਟਿਆ’

Jagdish tytler in mcd election committee list

ਬਿਊਰੋ ਰਿਪੋਰਟ : ਅਖਿਲ ਭਾਰਤੀ ਕਾਂਗਰਸ ਕਮੇਟੀ (AICC) ਨੇ ਦਿੱਲੀ ਨਗਗ ਨਿਗਮ (MCD ELECTION 2022) ਚੋਣਾਂ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ । ਇਸ ਕਮੇਟੀ ਦੇ ਪ੍ਰਭਾਰੀਆਂ ਦੇ ਨਾਂ ਵੀ ਤੈਅ ਕਰ ਦਿੱਤੇ ਗਏ ਹਨ । ਕਾਂਗਰਸ ਦੀ ਇਸ ਚੋਣ ਕਮੇਟੀ ਵਿੱਚ ਜਗਦੀਸ਼ ਟਾਈਟਲਰ (JAGDISH TYTLER) ਦਾ ਨਾਂ ਵੀ ਸ਼ਾਮਲ ਹੈ। 1984 ਨਸਲਕੁਸ਼ੀ (GENOCIDE) ਵਿੱਚ ਜਗਦੀਸ਼ ਟਾਈਟਲ ਮੁਲਜ਼ਮ ਹਨ ਅਤੇ ਉਸ ‘ਤੇ ਕਈ ਮਾਮਲੇ ਚੱਲ ਰਹੇ ਹਨ। ਅਜਿਹੇ ਵਿੱਚ ਚੋਣਾਂ ਵਿੱਚ ਟਾਈਟਲਰ ਦੀ ਮੌਜੂਦਗੀ ਨੂੰ ਲੈਕੇ ਸਿਆਸਤ ਵੀ ਤੇਜ਼ ਹੋ ਗਈ ਹੈ । ਬੀਜੇਪੀ ਨੇ ਟਾਈਟਲਰ ਦੇ ਜ਼ਰੀਏ ਕਾਂਗਰਸ ਨੂੰ ਘੇਰਿਆ ਹੈ। 2 ਹਫ਼ਤੇ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਟਾਈਟਲਰ ਦੀ ਵਜ੍ਹਾ ਕਰਕੇ ਬੀਜੇਪੀ ਨੇ ਕਾਂਗਰਸ ‘ਤੇ ਸਿਆਸੀ ਵਾਰ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਮਲੀਕਾਅਰਜੁਨ ਖੜਕੇ ਦੇ ਸਹੁੰ ਚੁੱਕ ਸਮਾਗਮ ਦੌਰਾਨ ਟਾਈਟਲਰ ਦੀ ਸ਼ਮੂਲੀਅਤ ਨੂੰ ਲੈਕੇ ਬੀਜੇਪੀ ਨੇ ਸਵਾਲ ਚੁੱਕੇ ਸਨ ।

ਬੀਜੇਪੀ ਦੇ ਆਗੂ ਨੇ ਕੀਤਾ ਟਵੀਟ

ਬੀਜੇਪੀ ਦੇ ਆਗੂ RP SINGH ਨੇ ਟਵੀਟ ਕਰਦੇ ਹੋਏ ਲਿਖਿਆ “@INCIndia ਨੇ ਜਗਦੀਸ਼ ਟਾਈਟਲਰ ਨੂੰ ਦਿੱਲੀ ਚੋਣ ਕਮੇਟੀ ਵਿੱਚ ਸ਼ਾਮਲ ਕਰਕੇ 1984 ਨਸਲਕੁਸ਼ੀ ਦੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ। ਇਸ ਤੋਂ ਪਤਾ ਚਲ ਦਾ ਹੈ ਕਿ 1984 ਵਿੱਚ ਰਾਜੀਵ ਗਾਂਧੀ ਅਤੇ ਉਸ ਦੀ ਟੀਮ ਨੇ ਜੋ ਕੀਤਾ ਸੀ ਉਸ ‘ਤੇ ਕੋਈ ਪਛਤਾਵਾਂ ਨਹੀਂ ਹੈ ।’

ਦਿੱਲੀ ਨਗਰ ਨਿਗਮ ਦੀ ਚੋਣ 4 ਦਸੰਬਰ ਨੂੰ ਹੋਵੇਗੀ

ਦਿੱਲੀ ਨਗਰ ਨਿਗਮ ਦੀ ਚੋਣ 2022 (Muncipal corporation of Delhi Election 2022) ਲਈ ਵੋਟਿੰਗ 4 ਨਵੰਬਰ ਨੂੰ ਹੋਵੇਗੀ । ਜਦਕਿ ਨਤੀਜੇ 7 ਦਸੰਬਰ ਨੂੰ ਆਉਣਗੇ। ਨਗਰ ਨਿਗਮ ਵਿੱਚ ਇਸ ਵਕਤ ਕੁੱਲ 250 ਵਾਰਡ ਹਨ। ਪਿਛਲੀ ਵਾਰ ਤੱਕ ਨਗਰ ਨਿਗਮ ਤਿੰਨ ਹਿੱਸਿਆ ਵਿੱਚ ਵੰਡਿਆ ਸੀ । ਸ਼ਹਿਰ ਵਿੱਚ ਤਿੰਨ ਮੇਅਰ ਹੁੰਦੇ ਸਨ। ਉੱਤਰੀ ਨਗਰ,ਦੱਖਣੀ ਨਗਰ ਨਿਗਮ ਅਤੇ ਪੂਰਵੀ ਨਗਰ ਨਿਗਮ। ਪਰ ਹੁਣ ਤਿੰਨਾਂ ਨੂੰ ਜੋੜ ਕੇ ਇੱਕ ਨਗਰ ਨਿਗਮ ਕਰ ਦਿੱਤਾ ਗਈ ਹੈ । ਇਸੇ ਲਈ ਚੋਣਾਂ ਨੂੰ ਕੇਂਦਰ ਸਰਕਾਰ ਨੇ ਟਾਲ ਦਿੱਤਾ ਸੀ । ਇਸ ਤੋਂ ਪਹਿਲਾਂ ਇਸੇ ਸਾਲ ਜੂਨ-ਜੁਲਾਈ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਸਨ । ਪਰ ਨਗਰ ਨਿਗਮ ਦੀ ਮੁੜ ਤੋਂ ਹੱਦਬੰਦੀ ਦੀ ਵਜ੍ਹਾ ਕਰਕੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ । ਗੁਜਰਾਤ ਚੋਣਾਂ ਤੋਂ ਅਗਲੇ ਦਿਨ ਹੀ ਨਗਰ ਨਿਗਮ ਚੋਣਾਂ ਦਾ ਐਲਾਨ ਹੋਇਆ ਸੀ। ਆਮ ਆਦਮੀ ਪਾਰਟੀ ਇਸ ‘ਤੇ ਬੀਜੇਪੀ ਨੂੰ ਲਗਾਤਾਰ ਘੇਰ ਰਹੀ ਹੈ ਕਿ ਜਾਣ ਬੁਝ ਕੇ ਕੇਂਦਰ ਸਰਕਾਰ ਨੇ ਗੁਜਰਾਤ ਚੋਣਾਂ ਦੇ ਨਾਲ ਨਗਰ ਨਿਗਮ ਦੀਆਂ ਚੋਣਾਂ ਰੱਖਿਆ ਹਨ ਤਾਂਕਿ ਕੇਜਰੀਵਾਲ ਦਾ ਧਿਆਨ ਵੰਡਿਆ ਜਾਏ। ਪਿਛਲੇ ਡੇਢ ਦਹਾਕਿਆਂ ਤੋਂ ਨਗਰ ਨਿਗਮ ‘ਤੇ ਲਗਾਤਾਰ ਬੀਜੇਪੀ ਦਾ ਕਬਜ਼ਾ ਹੈ। ਇੰਨਾਂ ਡੇਢ ਦਹਾਕਿਆਂ ਵਿੱਚ ਭਾਵੇਂ ਬੀਜੇਪੀ ਸੂਬਾ ਚੋਣ ਹਾਰ ਦੀ ਰਹੀ ਪਰ ਨਗਰ ਨਿਗਮ ‘ਤੇ ਉਸ ਦਾ ਕਬਜ਼ਾ ਰਿਹਾ ਹੈ।