ਗੈਂਗਸਟਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਉੱਤੇ ਲਗਾਮ ਕੱਸੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਥਾਂਵਾਂ ਤੇ ਛਾਪੀਮਾਰੀ ਕੀਤੀ ਜਾ ਰਹੀ ਹੈ। ਇਸੇ ਹੀ ਲੜੀ ਵਿੱਚ ਮੋਹਾਲੀ ਪੁਲਿਸ ਨੂੰ ਵੀ ਵੱਡੀ ਸਫਲਤਾ ਹਾਲਸ ਹੋਈ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਦੇ ਸੇਦਵਾ ਸ਼ਹਿਰ ਦੇ ਨੇੜੇ ਕਲਾਲਡਾ ਪਿੰਡ ਤੋਂ ਮੋਹਾਲੀ ਵਿੱਚ ਕਥਿਤ ਤੌਰ ‘ਤੇ ਗੈਂਗਸਟਰਾਂ ਨੂੰ ਹਥਿਆਰ ਬਣਾਉਣ ਅਤੇ ਸਪਲਾਈ ਕਰਨ ਦੇ ਦੋਸ਼ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 20 ਦੇਸੀ ਪਿਸਤੌਲ ਅਤੇ 20 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਮੋਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸੋਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਮੁਹੱਇਆ ਕਰਵਾਏ ਜਾ ਰਹੇ ਹਥਿਆਰਾਂ ਦੇ ਸਰੋਤ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਮੁਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਗੁਰਸੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਮਿਤੀ 28-10-2022 ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦੇ ਮੈਂਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਭੁਰੂ ਚੌਕ ਖਰੜ ਵਿਖੇ ਨਾਕਾਬੰਦੀ ਦੌਰਾਨ ਮੁਕਦਮਾ ਨੰਬਰ 309 ਮਿਤੀ 28-10-2022 ਅ/ਧ 25-54-59 ਆਰਮਜ ਐਕਟ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕਰਕੇ ਉਸ ਪਾਸੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਮਿਤੀ 01-11-2022 ਨੂੰ ਅਗਲੀ ਤਫਤੀਸ਼ ਡੂੰਘਾਈ ਨਾਲ ਕਰਦੇ ਹੋਏ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਜਿਨ੍ਹਾਂ ਨੂੰ ਸ੍ਰੀ ਗੁਰਸੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਲੀਡ ਕਰ ਰਹੇ ਸਨ। ਜਿੰਨਾ ਨੇ ਮੱਧ ਪ੍ਰਦੇਸ਼ ਦੇ ਸੇਦਵਾ ਸ਼ਹਿਰ ਦੇ ਨੇੜੇ ਪਿੰਡ ਕਲਾਲਦਾ ਨੈਸ਼ਨਲ ਹਾਈਵੇ ਨੰਬਰ 52 ਤੋਂ ਗ੍ਰਿਫਤਾਰ ਅਨਿਲ ਰਾਜੂ ਪਾਵਰਾ ਪੁੱਤਰ ਰਾਜ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓ ਮਾਹਾਰਾਸਟਰਾ ਉਮਰ ਕਰੀਬ 29 ਸਾਲ ਅਤੇ ਅਨਵੀਰ ਜਾਮ ਸਿੰਘ ਪਾਵਰਾ ਪੁੱਤਰ ਜਾਮ ਸਿੰਘ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓ ਮਾਹਾਰਾਸ਼ਟਰਾ ਉਮਰ ਕਰੀਬ 24 ਸਾਲ ਨੂੰ 20 ਨਜਾਇਜ ਪਿਸਟਲਾ 32 ਬੋਰ ਅਤੇ 20 ਕਾਰਤੂਸ 32 ਬੋਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਸੀ।
ਜੋ ਹੁਣ ਤੱਕ ਦੀ ਪੁੱਛਗਿਛ ਤੋਂ ਸਾਹਮਣੇ ਆਇਆ ਹੈ ਕਿ ਦੋਨੋ ਗ੍ਰਿਫਤਾਰ ਵਿਅਕਤੀ ਮਾਹਾਰਾਸਰਾ ਦੇ ਜ਼ਿਲ੍ਹਾ ਜਲਗਾਓਂ ਦੇ ਰਹਿਣਵਾਲੇ ਹਨ ਜੋ ਕਿ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੜਵਾਨੀ ਦੇ ਬਾਰਡਰ ਤੇ ਹੈ ਅਤੇ ਇਹ ਉਮਰਟੀ ਪਿੰਡ ਦਾ ਕੁਝ ਹਿੱਸਾ ਮਾਹਾਰਾਸਟਰਾਂ ਵਿੱਚ ਅਤੇ ਕੁੱਝ ਹਿੱਸਾ ਮੱਧ ਪ੍ਰਦੇਸ਼ ਵਿਚ ਪੈਂਦਾ ਹੈ ਜੋ ਇੱਥੇ ਜੰਗਲ ਵਿਚ ਛੋਟੀ ਛੋਟੀ ਬਸਤੀਆਂ ਹਨ।
ਜੋ ਇੱਥੇ ਬਸਤੀਆਂ ਵਿੱਚ ਨਜਾਇਜ਼ ਅਸਲਾ ਮੈਨੂਫੈਕਚਰ ਕੀਤਾ ਜਾ ਰਿਹਾ ਹੈ ਅਤੇ ਹਿੰਦੋਸਤਾਨ ਦੇ ਕ੍ਰਿਮੀਨਲ ਅਤੇ ਗੈਂਗਸਟਰਾਂ ਨੂੰ ਇੱਥੋਂ ਹੀ ਅਸਲਾ ਸਪਲਾਈ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਮੋਹਾਲੀ ਪੁਲਿਸ ਪਿਛਲੇ ਅਰਸੇ ਦੌਰਾਨ ਕਰੀਬ 70 ਨਜਾਇਜ਼ ਹਥਿਆਰ-ਬ੍ਰਾਮਦ ਕਰ ਚੁੱਕੀ ਹੈਂ ਅਤੇ ਇਹਨਾ ਸਾਰਿਆ ਦਾ ਡਾਇਰੈਕਟ ਅਤੇ ਇੰਨਡਾਇਰੈਕਟ ਮੱਧ ਪ੍ਰਦੇਸ਼ ਨਾਲ ਹੀ ਲਿੰਕ ਜੁੜਦਾ ਸੀ ।