ਜਗਰਾਓਂ : ਮੁੱਖ ਮੰਤਰੀ ਭਗਵੰਤ ਮਾਨ ਨੇ ਸਬ ਡਵੀਜ਼ਨਲ ਹਸਪਤਾਲ ਜਗਰਾਓਂ ਵਿਖੇ ਜੱਚਾ ਬੱਚਾ ਸਿਹਤ ਕੇਂਦਰ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਉਹਨਾਂ ਨਾਲ ਸਿਹਤ ਮੰਤਰੀ ਗੱਜਣ ਸਿੰਘ ਜੌੜਾਮਾਜਰਾ ਤੇ ਸਰਬਜੀਤ ਕੌਰ ਮਾਣੁਕੇ ਵੀ ਹਾਜ਼ਰ ਸਨ।
ਮਾਨ ਨੇ ਜਗਰਾਉਂ ਨੂੰ ਇਤਿਹਾਸਕ ਸ਼ਹਿਰ ਦਸਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ 7 ਮਹੀਨਿਆਂ ਵਿੱਚ ਚੋਣਾਂ ਵੇਲੇ ਦਿਤੀਆਂ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆ ਕਰ ਦਿਤੀਆਂ ਹਨ।ਉਹਨਾਂ ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ ਤੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਵੀ ਕਾਬੂ ਕਰਨ ਦੀ ਗੱਲ ਕਹੀ ਹੈ। ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਤੇ 100 ਤੋਂ ਉਪਰ ਮੁਹਲਾ ਕਲੀਨੀਕ ਸਾਰੇ ਪੰਜਾਬ ਵਿੱਚ ਖੋਲੇ ਗਏ ਹਨ ਤੇ ਹੋਰ ਵੀ ਬਣ ਰਹੇ ਹਨ ।
ਵਿਰੋਧੀ ਧਿਰ ‘ਤੇ ਨਿਸ਼ਾਨਾ ਕਸਦਿਆਂ ਉਹਨਾਂ ਕਿਹਾ ਕਿ ਇਹਨਾਂ ਹਮੇਸ਼ਾ ਸਵਾਲ ਚੁੱਕੇ ਹਨ ਕਿ ਇਹਨਾਂ ਸਾਰੀਆਂ ਸਕੀਮਾਂ ਲਈ ਪੈਸਾ ਕਿਥੋਂ ਆਵੇਗਾ ਪਰ ਸਾਡੀ ਸਰਕਾਰ ਦੀ ਨੀਤ ਸਾਫ ਹੈ ,ਇਸ ਲਈ ਸਾਰੇ ਕੰਮ ਹੋ ਰਹੇ ਹਨ।
ਸਾਬਕਾ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਜਿਹੜਾ ਬੰਦਾ ਆਪਣਾ ਘਪਲੇ ‘ਚੋਂ ਨਾਂ ਕਢਵਾਉਣ ਲਈ 20 ਲੱਖ ਰੁਪਏ ਦੀ ਰਿਸ਼ਵਤ ਚੱਕੀ ਫਿਰਦੇ ਹਨ। ਇਸ ਤੋਂ ਇਲਾਵਾ ਇਹਨਾਂ ਦੇ ਘਰ ਵਿਚੋਂ ਵੀ ਇੱਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਹੋਈ ਹੈ ,ਸੋ ਸਵਾਲ ਇਹ ਉਠਦਾ ਹੈ ਕਿ ਕਿੰਨਾਂ ‘ਕ ਪੈਸਾ ਇਹਨਾਂ ਨੇ ਆਮ ਜਨਤਾ ਦਾ ਖਾਧਾ ਹੈ।
ਇਸਤੋਂ ਇਲਾਵਾ ਪੰਜਾਬ ਸਰਕਾਰ ਨੇ 9053 ਏਕੜ ਜ਼ਮੀਨ ਰਸੂਖਦਾਰਾਂ ਕੋਲੋਂ ਛੁਡਾ ਲਈ ਹੈ ਤੇ ਪੰਚਾਇਤਾਂ ਨੂੰ ਦੇ ਦਿੱਤੀ ਹੈ ,ਜਿਸ ਤੋਂ ਹੁਣ ਆਮਦਨ ਦੇ ਸ੍ਰੋਤ ਬਣਨਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਸਿਹਤ ਕੇਂਦਰਾਂ ਨੂੰ ਅਪਡੇਟ ਕੀਤਾ ਜਾਵੇਗਾ। ਮਾਨ ਨੇ ਇਹ ਵੀ ਦੱਸਿਆ ਕਿ ਇਸੇ ਤਰਾਂ ਦੇ ਇੱਕ ਹੋਰ ਜੱਚਾ-ਬੱਚਾ ਕੇਂਦਰ ਫਗਵਾੜੇ ਵਿੱਚ ਵੀ ਖੋਲਿਆ ਗਿਆ ਹੈ,ਜਿਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ
ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਹੁਣ ਹਸਪਤਾਲਾਂ ਵਿੱਚ ਅਚਾਨਕ ਹੀ ਦੌਰੇ ਹੋਣਗੇ ਤੇ ਕੋਈ ਪਤਾ ਨਹੀਂ ਕਦੋਂ,ਕਿਹੜੇ ਵੇਲੇ ਆ ਕੇ ਉਹ ਮਿਲ ਰਹੀਆਂ ਸਹੂਲਤਾਂ ਦੀ ਜਾਂਚ ਕਰਨ ਪੈਣ।
ਉਹਨਾਂ ਇਹ ਐਲਾਨ ਕੀਤਾ ਹੈ ਕਿ 23 ਜਿਲ੍ਹਿਆਂ ਵਿੱਚ 16 ਮੈਡੀਕਲ ਕਾਲਜ ਬਣਾਏ ਜਾਣਗੇ,ਜਿਹਨਾਂ ਵਿਚੋਂ ਮਸਤੁਆਣਾ ਸਾਹਿਬ ਵਿੱਚ ਕਾਲਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਹੁਸ਼ਿਆਰਪੁਰ ਤੇ ਕਪੂਰਥਲਾ ਜਿਲ੍ਹਿਆਂ ਲਈ ਨਕਸ਼ਾ ਪਾਸ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਨੂੰ 2 ਕਮਿਉਨਿਟੀ ਕਾਲਜ ਮਲੇਰਕੋਟਲਾ ਤੇ ਕਲਾਨੌਰ ਵਿੱਚ ਦਿੱਤੇ ਗਏ ਹਨ,ਜਿਹਨਾਂ ਵਿੱਚ ਪੰਜਾਬ ਸਰਕਾਰ ਵੀ ਹਿੱਸਾ ਪਾਵੇਗੀ।
ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦੀ ਇੱਛਾ ਜ਼ਾਹਿਰ ਕਰਦਿਆਂ ਮਾਨ ਨੇ ਕਿਹਾ ਹੈ ਕਿ ਵਿਦਿਆਰਥੀ ਹੁਣ ਪੰਜਾਬ ਵਿੱਚ ਹੀ ਡਾਕਟਰੀ ਦੀ ਪੜਾਈ ਕਰਨਗੇ,ਉਹਨਾਂ ਨੂੰ ਹੁਣ ਯੂਕਰੇਨ ਜਾਣ ਦੀ ਲੋੜ ਨਹੀਂ ਹੋਵੇਗੀ।
ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਸ ਵਾਰ,ਪਹਿਲੀ ਦਫਾ ਅੰਮ੍ਰਿਤਸਰ,ਪੰਜਾਬ ਵਿੱਚ ਸਿੱਖਿਆ ਦੇ ਵਿਸ਼ੇ ਤੇ G-20 ਸੰਮੇਲਨ ਤਾਂ ਵਿੱਚ ਹੋਣਾ ਹੀ ਹੈ,ਇਸ ਤੋਂ ਇਲਾਵਾ 23-24 ਜੂਨ ਨੂੰ ਇੱਕ ਵਾਰ ਫਿਰ ਲੇਬਰ ਵਿਸ਼ੇ ਤੇ G-20 ਸੰਮੇਲਨ ਇਸੇ ਸ਼ਹਿਰ ਵਿੱਚ ਹੋਵੇਗਾ। ਜਿਸ ਨਾਲ ਪੰਜਾਬ ਵਿੱਚ ਸੈਰ ਸਪਾਟਾ ਵਿਕਸਤ ਹੋਵੇਗਾ।
ਉਹਨਾਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੈਡੀਕਲ ਸਟਾਫ ਦੀਆਂ ਹੋਰ ਭਰਤੀਆਂ ਵੀ ਕੀਤੀਆਂ ਜਾਣਗੀਆਂ