‘ਦ ਖ਼ਾਲਸ ਬਿਊਰੋ : ਪੰਜਾਬ ਦੇ ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ (Kabaddi Player Sandeep Nangal Ambian) ਦੀ ਪਤਨੀ ਰੁਪਿੰਦਰ ਕੌਰ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋਈ। ਇਸ ਦੌਰਾਨ ਰੁਪਿੰਦਰ ਕੌਰ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਕਿ ਸੰਦੀਪ ਨੰਗਲ ਦੇ ਕੇਸ ਦਾ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਸੰਦੀਪ ਦਾ ਕੇਸ ਵੀ ਉਥੇ ਹੀ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੇ ਸੁਰਜਨਜੀਤ ਸਿੰਘ ਚੱਠਾ ਮਾਮਲੇ ਵਿੱਚ ਮੁਲਜ਼ਮ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਵੌਇਸ ਮੈਸੇਜ ਵੀ ਭੇਜਿਆ ਸੀ ਅਤੇ ਫੋਨ ਵੀ ਕੀਤਾ ਸੀ। ਰੁਪਿੰਦਰ ਅਨੁਸਾਰ ਪਹਿਲਾਂ ਜਦੋਂ ਵੀ ਉਹ ਆਪਣੇ ਪਰਿਵਾਰ ਨਾਲ ਇਸ ਕਤਲ ਮਾਮਲੇ ਬਾਰੇ ਪੁੱਛਦੀ ਸੀ ਤਾਂ ਉਹ ਇਹੀ ਕਹਿੰਦੇ ਸੀ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਤਾਲਾਸ਼ ਕਰ ਰਹੀ ਹੈ।
ਪੰਜਾਬ ਪੁਲਿਸ ਲਈ ਅਮਰੀਕਾ ਜਾਂ ਕੈਨੇਡਾ ਬੈਠੇ ਮੇਰੇ ਪਤੀ ਦੇ ਕਾਤਲ ਫੜ੍ਹਨੇ ਬਹੁਤ ਔਖਾ ਕੰਮ ਹੈ ਪਰ ਕਾਤਲ ਇਸ ਟਾਈਮ ਨਕੋਦਰਥਾਣੇ ਤੋਂ ਮਹਿਜ਼ ਤਿੰਨ ਮਿੰਟ ਦੀ ਦੂਰੀ ਤੇ ਕਰਤਾਰ ਪੈਲਸ ਵਿੱਚ ਸਾਡੇ ਘਰ ਦਾ ਚਿਰਾਗ ਬੁਝਾਕੇ ਆਪਣੀ ਜਿੰਦਗੀ ਦਾ ਖੂਬ ਅਨੰਦ ਮਾਣ ਰਿਹਾ ਹੈ@CMOPb @DGPPunjabPolice @CMODelhi @HMOIndia @Partap_Sbajwa @NIA_India pic.twitter.com/NjF7RgjIdI
— Rupinder Kaur Sandhu W/O Sandeep Nangal Ambian (@nangal_ambian) October 29, 2022
ਇਸ ਲਈ ਅੱਜ ਐਸਐਸਪੀ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਤਿੰਨ ਚਾਰ ਮਿੰਟ ਗੱਡੀ ਚਲਾ ਕੇ ਮੁਲਜ਼ਮਾਂ ਨੂੰ ਫੜ ਸਕਦੇ ਹੋ। ਰੁਪਿੰਦਰ ਨੇ ਕਿਹਾ ਕਿ ਐਸਐਸਪੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਨੂੰ ਸਬੂਤ ਦੇਣ ਲਈ ਕਿਹਾ। ਰੁਪਿੰਦਰ ਨੇ ਕਿਹਾ ਕਿ ਸਬੂਤ ਦੇਖਣਾ ਅਦਾਲਤ ਦਾ ਕੰਮ ਹੈ। ਜੇਕਰ ਬਾਕੀ ਪੁਲਿਸ ਨੇ ਇਸ ਮਾਮਲੇ ਵਿੱਚ ਸੁਰਜਨਜੀਤ ਸਿੰਘ ਦਾ ਨਾਮ ਲਿਆ ਹੈ ਤਾਂ ਉਨ੍ਹਾਂ ਨੇ ਕੋਈ ਆਧਾਰ ਜਾਂ ਸਬੂਤ ਦੇਖ ਕੇ ਹੀ ਅਜਿਹਾ ਕੀਤਾ ਹੈ। ਜੇਕਰ ਉਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਦੇ ਨਾਮਜ਼ਦ ਕੀਤਾ ਗਿਆ ਹੈ ਤਾਂ ਇਹ ਸਿਰਫ਼ ਤਾਰੀਫ ਖੱਟਣ ਲਈ ਕਾਰਵਾਈ ਕੀਤੀ ਗਈ ਹੈ?
ਰੁਪਿੰਦਰ ਨੇ ਕਿਹਾ ਕਿ ਜੇਕਰ ਪਰਿਵਾਰ ਨੇ ਸਬੂਤ ਵੀ ਇਕੱਠੇ ਕਰਨੇ ਹਨ ਤਾਂ ਪੁਲਿਸ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਚੱਠਾ ਨੂੰ ਵੀ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦਾ ਕਾਨੂੰਨੀ ਹੱਕ ਹੈ, ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਚੱਠਾ ਨੂੰ ਇੱਕ ਵਾਰ ਗ੍ਰਿਫ਼ਤਾਰ ਕਰਕੇ ਮੁਕੱਦਮੇ ‘ਤੇ ਲੈ ਜਾਵੇ ਤਾਂ ਜੋ ਮਾਮਲੇ ‘ਚ ਖੁਲਾਸੇ ਹੋ ਸਕਣ। ਰੁਪਿੰਦਰ ਨੇ ਪੰਜਾਬ ਸਰਕਾਰ ਨੂੰ ਇਨਸਾਫ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਸ਼ਾਮ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋ ਲੀਆਂ ਮਾਰ ਕੇ ਹੱਤਿ ਆ ਕਰ ਦਿੱਤੀ ਗਈ ਸੀ। ਉਹ 40 ਸਾਲਾਂ ਦੇ ਸਨ। ਪੁਲਿਸ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਮੱਲੀਆਂ ਖੁਰਦ ‘ਚ ਜਦੋਂ ਸੰਦੀਪ ਟੂਰਨਾਮੈਂਟ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਚਾਰ ਵਿਅਕਤੀਆਂ ਨੇ ਉਸ ‘ਤੇ ਗੋ ਲੀਆਂ ਚਲਾ ਦਿੱਤੀਆਂ ।
ਦੱਸਣਯੋਗ ਹੈ ਕਿ ਕਬੱਡੀ ਖਿਡਾਰੀ ‘ਤੇ ਅੱਠ ਤੋਂ 10 ਗੋਲੀਆਂ ਚਲਾਈਆਂ ਗਈਆਂ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।