Punjab

ਕਾਂਗਰਸ ਦੇ ਇੱਕ ਹੋਰ ਸਾਬਕਾ MLA ਦੇ ਘਰ INCOME TAX ਰੇਡ !5 ਮਹੀਨੇ ਪਹਿਲਾਂ ਵੀ ਹੋਏ ਸਨ ਗਿਰਫ਼ਤਾਰ

Congress ex mla joginderpal house income tax raid

ਪਠਾਨਕੋਟ : ਕਾਂਗਰਸ ਦੇ ਇੱਕ ਤੋਂ ਇੱਕ ਸਾਬਕਾ ਵਿਧਾਇਕ ਅਤੇ ਮੰਤਰੀ ਭ੍ਰਿਸ਼ਟਾਚਾਰ (Corruption)ਦੇ ਮਾਮਲਿਆਂ ਵਿੱਚ ਏਜੰਸੀਆਂ ਦੇ ਨਿਸ਼ਾਨੇ ‘ਤੇ ਹਨ। ਇੱਕ ਹੋਰ ਸਾਬਕਾ ਵਿਧਾਇਕ ‘ਤੇ ਘਰ ਇਨਕਮ ਟੈਕਟ (income tax) ਦੀ ਰੇਡ ਪਈ ਹੈ। ਭੋਹਾ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ (Ex mla Joginderpal) ਸੁਜਾਨਪੁਰ ਵਾਲੇ ਘਰ,ਫਾਰਮ ਹਾਊਸ ਅਤੇ ਕਰੈਸ਼ਰ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਵਿੱਚ ਵੀ ਛਾਪੇਮਾਰੀ ਦੀ ਖ਼ਬਰ ਆ ਰਹੀ ਹੈ। ਗੈਰ ਕਾਨੂੰਨੀ ਮਾਇਨਿੰਗ (ILLEGAL MINING )ਦੇ ਨਾਲ ਜੋਗਿੰਦਰ ਪਾਲ ਜੈਨ ਦਾ ਨਾਂ ਕੈਪਟਨ ਸਰਕਾਰ ਵੇਲੇ ਵੀ ਜੁੜ ਦਾ ਰਿਹਾ ਹੈ। ਖ਼ਬਰਾ ਸਨ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਆਮਦਨ ਵਿੱਚ ਕਾਫੀ ਇਜਾਫ਼ਾ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਉਹ ਵੱਖ-ਵੱਖ ਏਜੰਸੀਆਂ ਦੇ ਨਿਸ਼ਾਨੇ ‘ਤੇ ਸਨ । 5 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਗੈਰ-ਕਾਨੂੰਨੀ ਮਾਇਨਿੰਗ ਮਾਮਲੇ ਵਿੱਚ ਗਿਰਫ਼ਤਾਰੀ ਹੋਈ ਸੀ ।

ਪੰਜਾਬ ਪੁਲਿਸ ਨੇ ਕੀਤਾ ਸੀ ਗਿਰਫਤਾਰ

ਮਾਨ ਸਰਕਾਰ ਦੇ ਬਣਨ ਤੋਂ ਬਾਅਦ ਗੈਰ-ਕਾਨੂੰਨੀ ਮਾਇਨਿੰਗ ਖਿਲਾਫ਼ ਸਰਕਾਰ ਨੇ ਸਭ ਤੋਂ ਪਹਿਲਾਂ ਭੋਹਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਨੂੰ ਹੀ ਹੱਥ ਪਾਇਆ ਸੀ। ਉਨ੍ਹਾਂ ਦੇ ਕਰੈਸ਼ਰਾਂ ‘ਤੇ ਰੇਡ ਵੀ ਮਾਰੀ ਗਈ ਸੀ ਅਤੇ ਉਨ੍ਹਾਂ ਦੀ ਗਿਰਫ਼ਤਾਰੀ ਵੀ ਹੋਈ ਸੀ । ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਸੀ। ਪਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੈਡੀਕਲ ਗਰਾਉਂਡ ‘ਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਸਿਹਤ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਸਾਬਕਾ ਵਿਧਾਇਕ ਨੂੰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੋਂ PGI ਰੈਫ਼ਰ ਕੀਤਾ ਗਿਆ ਸੀ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ 2 ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਵੀ ਗਏ ਸਨ।

ਵਿਧਾਇਕ ਦੇ ਨਾਲ 5 ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ

ਇਸੇ ਸਾਲ 8 ਜੂਨ ਨੂੰ ਮਾਇਨੰਗ ਦੇ ਮਾਮਲੇ ਵਿੱਚ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਿੜੀ ਖੁਰਦ ਵਿੱਚ ਕ੍ਰਿਸ਼ਨਾ ਸਟੋਰ ਕਰੈਸ਼ਰ ‘ਤੇ ਛਾਪੇਮਾਰੀ ਕੀਤੀ ਸੀ। ਪੁਲਿਸ ਟੀਮਾਂ ਨੇ ਮੌਕੇ ‘ਤੇ ਪੋਕਲੇਨ ਮਸ਼ੀਨ,ਜੇਸੀਬੀ ਟਰੈਕਟਰ,ਟਰਾਲੀ ਨੂੰ ਗੈਰ ਕਾਨੂੰਨ ਦੱਸ ਦੇ ਹੋਏ ਕਬਜ਼ੇ ਵਿੱਚ ਲਿਆ ਸੀ। ਪੋਕਲੇਨ ਦਾ ਡਰਾਇਵਰ ਸੁਨੀਲ ਕੁਮਾਰ ਅਤੇ ਕਰੈਸ਼ਰ ਮਸ਼ੀਨ ਦਾ ਮੁਲਾਜ਼ਮ ਪ੍ਰਕਾਸ਼ ਮੌਕੇ ਤੋਂ ਫਰਾਰ ਹੋ ਗਿਆ ਸੀ । ਪੁਲਿਸ ਨੇ ਜਾਂਚ ਤੋਂ ਬਾਅਦ ਜੋਗਿੰਦਰ ਪਾਲ ਦੀ ਪਤਨੀ ਅਤੇ ਉਨ੍ਹਾਂ ਦੇ ਇੱਕ ਹੋਰ ਬਿਜਨੈੱਸ ਪਾਰਟਨਰ ਲਕਸ਼ੇ ਮਹਾਜਨ ਸਮੇਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ।

ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗਿਰਫ਼ਤਾਰੀਆਂ

ਇਸ ਤੋਂ ਪਹਿਲਾਂ ਕੈਪਟਨ ਅਤੇ ਚੰਨੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆ ਖਿਲਾਫ ਵੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਸੀ। ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਦਰੱਖਤਾਂ ਵਿੱਚ ਕਮਿਸ਼ਨ ਲੈਣ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ। 4 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆ ਵੀ ਇਸੇ ਮਾਮਲੇ ਵਿੱਚ ਫਸੇ ਸਨ ਪਰ ਅਦਾਲਤ ਤੋਂ ਉਨ੍ਹਾਂ ਨੂੰ ਅਗਾਊ ਜ਼ਮਾਨਤ ਮਿਲੀ ਸੀ। ਫਿਰ ਨੰਬਰ ਲੱਗਿਆ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜ ਦਾ, ਇੰਨਾਂ ਦੋਵੇ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਆਸ਼ੂ ਖਿਲਾਫ਼ ਵਿਜੀਲੈਂਸ ਨੇ ਫੂਡ ਘੁਟਾਲੇ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਸੀ । ਜਦਕਿ ਇਸੇ ਮਹੀਨੇ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ 50 ਲੱਖ ਦੀ ਰਿਸ਼ਤਵ ਦੇ ਮਾਮਲੇ ਵਿੱਚ ਰੰਗੇ ਹੱਥੀ ਫੜਿਆ ਹੈ।