Punjab

ਅੰਮ੍ਰਿਤਸਰ ਬਣਿਆ ਨਸ਼ੇ ਦਾ ਵੱਡਾ ਗੜ੍ਹ,10 ਦਿਨਾਂ ‘ਚ ਚੌਥਾ ਵੀਡੀਓ,ਰਿਕਸ਼ੇ ‘ਤੇ ਸ਼ਰੇਆਮ ਲਿਆ ਨਸ਼ਾ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਦਾ ਜਦੋਂ ਵੀ ਨਾਂ ਜ਼ੁਬਾਨ ਦੇ ਆਉਂਦਾ ਹੈ ਤਾਂ ਰੁਹਾਨੀਅਤ ਦਾ ਅਹਿਸਾਸ ਹੋਣ ਲੱਗ ਦਾ ਹੈ । ਪਰ ਹੁਣ ਇਹ ਸ਼ਹਿਰ ਨਸ਼ਾ ਸਪਲਾਈ ਕਰਨ ਵਾਲਿਆਂ ਅਤੇ ਨਸ਼ਾਂ ਪੀੜਤਾਂ ਦਾ ਵੱਡਾ ਅੱਡਾ ਬਣ ਦਾ ਜਾ ਰਿਹਾ ਹੈ । ਇਹ ਹਵਾਈ ਗੱਲਾਂ ਨਹੀਂ ਹਨ, 10 ਦਿਨਾਂ ਦੌਰਾਨ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ ਜੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ ਰਹੇ ਹਨ ਜਿਸ ਵਿੱਚ ਨਸ਼ੇ ਖਿਲਾਫ਼ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਗਈ ਸੀ। ਸ਼ਰੇਆਮ ਨਸ਼ੇ ਦਾ ਇੱਕ ਹੋਰ ਵੀਡੀਓ ਅੰਮ੍ਰਿਤਸਰ ਦੇ ਮੋਹਕਮਪੁਰ ਇਲਾਕੇ ਦਾ ਹੈ ਇਹ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਦੇ ਹਲਕੇ ਅਧੀਨ ਆਉਂਦਾ ਹੈ ਅਤੇ ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਵੀ ਇਸੇ ਹਲਕੇ ਤੋਂ ਚੋਣ ਜਿੱਤੇ ਸਨ।

ਈ ਰਿਕਸ਼ਾ ਚਾਲਨ ਨਸ਼ੇ ਵਿੱਚ ਬੇਹੋਸ਼

ਅੰਮ੍ਰਿਤਸਰ ਤੋਂ ਨਸ਼ੇ ਦਾ ਜਿਹੜਾ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਉਹ ਈ-ਰਿਕਸ਼ਾ ਚਾਲਕ ਦਾ ਹੈ । ਜੋ ਆਪਣੇ ਰਿਕਸ਼ੇ ਦੀ ਡਰਾਇਵਿੰਗ ਸੀਟ ‘ਤੇ ਹੀ ਬੇਹੋਸ਼ ਪਿਆ ਹੋਇਆ ਅਤੇ ਉਸ ਦੇ ਪੈਰਾਂ ਵਿੱਚ ਨਸ਼ੇ ਦਾ ਇੰਜੈਕਸ਼ਨ ਡਿੱਗਿਆ ਹੋਇਆ ਹੈ। ਸਾਫ ਲੱਗ ਰਿਹਾ ਹੈ ਕਿ ਉਹ ਨਸ਼ਾ ਕਰਨ ਤੋਂ ਬਾਅਦ ਬੇਹੋਸ਼ ਪਿਆ ਹੈ। ਸ਼ਰੇਆਮ ਲੋਕਾਂ ਵਿੱਚ ਖੜੇ ਹੋਕੇ ਨਸ਼ਾ ਕਰਨ ਦਾ ਇਹ ਵੀਡੀਓ ਕਿਧਰੇ ਨਾ ਕਿਧਰੇ ਪੁਲਿਸ ਪ੍ਰਸ਼ਾਸਨ ਨੂੰ ਮੂੰਹ ਚੜਾ ਰਹੀ ਹੈ ਅਤੇ ਸਥਾਨਕ ਲੋਕਾਂ ਵਿੱਚ ਡਰ ਪੈਦਾ ਕਰ ਰਹੀ ਹੈ। ਸਿਰਫ਼ ਇੰਨਾਂ ਹੀ ਨਹੀਂ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਨੂੰ ਬਦਨਾਮ ਕਰ ਰਿਹਾ ਹੈ । ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ 3 ਹੋਰ ਵੀਡੀਓ ਸਾਹਮਣੇ ਆ ਚੁੱਕੇ ਹਨ ਜੋ ਅੰਮ੍ਰਿਤਸਰ ਸ਼ਹਿਰ ਨੂੰ ਨਸ਼ੇ ਦਾ ਵੱਡਾ ਗੜ੍ਹ ਸਾਬਿਤ ਕਰ ਰਹੇ ਹਨ

10 ਦਿਨਾਂ ਅੰਦਰ 4 ਮਾਮਲੇ

23 ਅਕਤੂਬਰ ਨੂੰ ਅੰਮ੍ਰਿਤਸਰ ਦੇ ਚਮਰੰਗ ਰੋਡ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿੱਥੇ 5 ਨੌਜਵਾਨ ਗਲੀ ਵਿੱਚ ਇਕੱਠੇ ਹੋਕੇ ਇੱਕ ਦੂਜੇ ਨੂੰ ਨਸ਼ਾ ਵੰਡ ਰਹੇ ਹਨ। ਇਸ ਤੋਂ ਬਾਅਦ ਇੱਕ ਨੌਜਵਾਨ ਨਸ਼ੇ ਦਾ ਇੰਜੈਕਸ਼ਨ ਭਰਦਾ ਹੈ ਅਤੇ ਆਪਣੀ ਟੰਗਾਂ ਦੀਆਂ ਨਸਾਂ ਵਿੱਚ ਲਗਾਉਂਦਾ ਸੀ । ਇਸੇ ਦੌਰਾਨ ਇੱਕ ਦੀ ਨਜ਼ਰ ਵੀਡੀਓ ਬਣਾ ਰਹੇ ਸ਼ਖ਼ਸ ‘ਤੇ ਪੈਂਦੀ ਹੈ ਅਤੇ ਉਹ ਪਿੱਛੇ ਹੱਟ ਜਾਂਦਾ ਹੈ ।

18 ਅਕਤੂਬਰ ਨੂੰ 5 ਘੰਟਿਆਂ ਦੇ ਅੰਦਰ ਨਸ਼ੇ ਦੇ ਨਾਲ ਜਿੰਨਾਂ ਦੋਵੇ ਭਰਾਵਾਂ ਦੀ ਮੌਤ ਹੋਈ ਸੀ ਉਹ ਅੰਮ੍ਰਿਤਸਰ ਦੇ ਕਟਰਾ ਬਘਿਆ ਦੇ ਰਹਿਣ ਵਾਲੇ ਸਨ। ਵੱਡਾ ਭਰਾ ਹਰਗੁਨ ਨਸ਼ਾ ਵੇਚ ਦਾ ਸੀ । ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੂੰ NDPS ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ। ਜੇਲ੍ਹ ਵਿੱਚ ਉਸ ਦੀ ਤਬੀਅਤ ਖ਼ਰਾਬ ਹੋਈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਰ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ । ਪੁਲਿਸ ਪ੍ਰਸ਼ਾਸਨ ਨੇ ਹਰਗੁਨ ਦੇ ਮੌਤ ਦੀ ਖ਼ਬਰ ਪਰਿਵਾਰ ਨੂੰ ਦਿੱਤੀ ਹੀ ਸੀ ਕਿ 5 ਘੰਟੇ ਬਾਅਦ ਦੂਜੇ ਭਰਾ ਦੀ ਮੌਤ ਦੀ ਖ਼ਬਰ ਮਿਲ ਗਈ । ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਕਾਲੂ ਬੇਕਾਬੂ ਹੋ ਗਿਆ ਅਤੇ ਉਸ ਨੇ ਨਸ਼ੇ ਦਾ ਟੀਕਾ ਲੈ ਲਿਆ ਅਤੇ ਬੇਹੋਸ਼ ਹੋ ਗਿਆ। ਪਰਿਵਾਰ ਹਸਪਤਾਲ ਲੈਕੇ ਪਹੁੰਚਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ।

18 ਅਕਤੂਬਰ ਨੂੰ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਕੈਦੀਆਂ ਵੱਲੋਂ ਨਸ਼ਾ ਲੈਣ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ਨੂੰ ਇੱਕ ਹਵਾਲਾਤੀ ਨੇ ਬਣਾਇਆ ਸੀ। ਕੁਝ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸੀ ਇਸੇ ਦੌਰਾਨ ਉਸ ਨੇ ਇਹ ਵੀਡੀਓ ਬਣਾਇਆ ਸੀ । ਵੀਡੀਓ ਵਿੱਚ ਨਜ਼ਰ ਆ ਰਹੇ ਸ਼ਖ਼ਸ ਨੇ ਨਸ਼ੇ ਦੀ ਪਨੀ ਹੱਥ ਵਿੱਚ ਫੜੀ ਹੈ ਅਤੇ ਮਾਚਿਸ ਦੀ ਤੀਲੀ ਨਾਲ ਅੱਗ ਲੱਗਾ ਰਿਹਾ ਹੈ । ਦੂਜਾ ਸ਼ਖ਼ਸ ਉਸ ਦੀ ਮਦਦ ਕਰ ਰਿਹਾ ਹੈ। ਜੇਲ੍ਹ ਵਿੱਚ ਨਸ਼ੇ ਦੀ ਸਖ਼ਤੀ ਦੇ ਬਾਵਜੂਦ ਅਜਿਹੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਸਵਾਲ ਜ਼ਰੂਰ ਉੱਠ ਰਹੇ ਹਨ। ਖ਼ਾਸ ਕਰਕੇ ਅੰਮ੍ਰਿਤਸਰ ਵਰਗੀ ਕੇਂਦਰੀ ਜੇਲ੍ਹ ‘ਚੋ ਜਿੱਥੇ ਸਭ ਤੋਂ ਵੱਧ ਸਖ਼ਤੀ ਮੰਨੀ ਜਾਂਦੀ ਹੈ ।

ਪਿਛਲੇ ਮਹੀਨੇ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕਾ ਜਿੱਥੇ ਹਰ ਇੱਕ ਘਰ ਵਿੱਚ ਨਸ਼ੇ ਦੇ ਨਾਲ ਮਹਿਲਾ ਵਿਦਵਾ ਹੈ । ਉੱਥੇ ਇੱਕ ਨਵ-ਵਿਆਤਾ ਕੁੜੀ ਹੱਥ ਵਿੱਚ ਚੂੜਾ ਪਾਕੇ ਨਸ਼ਾ ਕਰ ਰਹੀ ਸੀ। ਇਹ ਤਸਵੀਰ ਕਾਫੀ ਵਾਇਰਲ ਹੋਈ ਸੀ ।