ਬਿਊਰੋ ਰਿਪੋਰਟ : ਬਚਪਨ ਵਿੱਚ ਸ਼ਾਇਦ ਸਾਰਿਆਂ ਨੇ ਨਕਲੀ ਨੋਟਾਂ ਨਾਲ ਖੇਡਿਆ ਹੋਵੇਗਾ । ਇਸ ਨੂੰ ਚੂਰਨ ਵਾਲੇ ਨੋਟ ਵੀ ਕਹਿੰਦੇ ਸਨ। ਅਕਸਰ ਇਹ ਕਿਸੇ ਚਾਕਲੇਟ ਜਾਂ ਫਿਰ ਟਾਫੀ ਦੇ ਨਾਲ ਗਿਫਟ ਦੇ ਤੌਰ ‘ਤੇ ਮਿਲ ਦੇ ਸਨ । ਨੋਟ ‘ਤੇ ਰਿਜ਼ਰਵ ਬੈਂਕ ਦੀ ਥਾਂ ਲਿਖਿਆ ਹੁੰਦਾ ਸੀ ‘ਚਿਲਡਰਨ ਬੈਂਕ ਆਫ ਇੰਡੀਆ’ ਅਤੇ ਇਹ ਵਪਾਰ ਦੇ ਲਈ ਨਹੀਂ ਹਨ ਸਿਰਫ਼ ਖੇਡਣ ਦੇ ਲਈ ਹਨ । ਉੱਤਰ ਪ੍ਰਦੇਸ਼ ਦੇ ਇੱਕ ATM ਤੋਂ 200 ਰੁਪਏ ਦੇ ਚੂਰਨ ਵਾਲੇ ਨੋਟ ਨਿਕਲੇ ਹਨ ।ਇਸ ਨੋਟ ਨੂੰ ਵੇਖਣ ਤੋਂ ਬਾਅਦ ਗਾਹਕ ਹੈਰਾਨ ਹੋ ਗਿਆ ਅਤੇ ਉਹ ਠੱਗਿਆਂ ਹੋਇਆ ਮਹਿਸੂਸ ਕਰ ਰਿਹਾ ਹੈ । 200 ਰੁਪਏ ਚੂਰਨ ਵਾਲੇ ਇਸ ਨੋਟ ‘ਤੇ ਲਿਖਿਆ ਹੋਇਆ ਹੈ ‘FULL OF FUN’ ਯਾਨੀ ਮਸਤੀ ਦੇ ਨਾਲ ਭਰਿਆ ਹੋਇਆ । ਚੂਰਨ ਵਾਲੇ ਨੋਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਹਸਾਉਣ ਦੇ ਨਾਲ ਪਰੇਸ਼ਾਨ ਵੀ ਕਰ ਰਿਹਾ ਹੈ
ATM ने निकला 'चूरन वाला नोट', दो-दो सौ रुपए के नकली नोट निकले
यूपी के अमेठी जिला में कई ग्राहकों को नकली नोट मिलने से हड़कंप pic.twitter.com/iMwZsZ5JdG
— आदित्य तिवारी / Aditya Tiwari (@aditytiwarilive) October 25, 2022
ਅਮੇਠੀ ਦੇ ATM ਤੋਂ ਨਿਕਲਿਆ ਨੋਟ
ਜਾਨਕਾਰੀ ਦੇ ਮੁਤਾਬਿਕ 200 ਰੁਪਏ ਚੂਰਨ ਵਾਲਾ ਨੋਟ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ATM ਵਿੱਚੋਂ ਨਿਕਲਿਆ ਹੈ । ਦਿਵਾਲੀ ਵਾਲੇ ਦਿਨ ਇੱਕ ਸ਼ਖ਼ਸ ATM ਤੋਂ ਪੈਸੇ ਨਿਕਲਵਾਉਣ ਗਿਆ ਤਾਂ ਇਲਜ਼ਾਮ ਹੈ ਕਿ ATM ਤੋਂ 200 ਰੁਪਏ ਦਾ ਚੂਰਨ ਵਾਲਾ ਇੱਕ ਨੋਟ ਨਿਕਲਿਆ । ਇਸ ਨੂੰ ਵੇਖਣ ਤੋਂ ਬਾਅਦ ਉਹ ਸ਼ਖ਼ਸ ਤਾਂ ਹੈਰਾਨ ਹੋਇਆ ਸੀ ਆਲੇ-ਦੁਆਲੇ ਭੀੜ ਇਕੱਠੀ ਹੋ ਗਈ । ਲੋਕਾਂ ਨੇ ਇਸ ਦੀ ਇਤਲਾਹ ਅਮੇਠੀ ਪੁਲਿਸ ਸਟੇਸ਼ਨ ਵਿੱਚ ਦਿੱਤੀ । ਜਾਣਕਾਰੀ ਮਿਲ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਪੁੱਛ-ਗਿੱਛ ਸ਼ੁਰੂ ਕੀਤੀ ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ ਜਿਸ ਦੇ ਹੇਠਾ ਲੋਕ ਕਮੈਂਟ ਕਰ ਰਹੇ ਹਨ ਕਿ ਇਸ ਤੋਂ ਮਜ਼ੇਦਾਰ ਕੋਈ ਵੀਡੀਓ ਨਹੀਂ ਹੋ ਸਕਦਾ ਹੈ । ਪਰ ਵੱਡਾ ਸਵਾਲ ਇਹ ਹੈ ਕਿ ਆਖਿਰ ਚੂਰਨ ਵਾਲਾ ਨੋਟ ਕਿਸ ਦੀ ਸ਼ਰਾਰਤ ਹੈ । ਕਿ ATM ਵਿੱਚ ਪੈਸੇ ਪਾਉਣ ਆਏ ਕਿਸੇ ਮੁਲਾਜ਼ਮ ਨੇ ਇਸ ਨੂੰ ਧੋਖੇ ਨਾਲ ਮਸ਼ੀਨ ਵਿੱਚ ਪਾਇਆ ਹੈ ? ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਸ਼ਰਾਰਤ ਹੈ ? ਕਿ ਇਹ ਸਾਜਿਸ਼ ਦਾ ਹਿੱਸਾ ਤਾਂ ਨਹੀਂ ? ਕਿਉਂਕਿ ਹੋ ਸਕਦਾ ਹੈ ਕਿ ਕੋਈ ਚੂਰਨ ਦੇ ਨੋਟਾਂ ਦੇ ਜ਼ਰੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ATM ਵਿੱਚ ਨਕਲੀ ਨੋਟ ਫਿਟ ਕੀਤੇ ਜਾ ਸਕਦੇ ਹਨ। ਜਿਸ ਦੀ ਵੀ ਇਹ ਸ਼ਰਾਰਤ ਹੈ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ । ਜਿੰਨਾਂ ਮੁਲਾਜ਼ਮਾਂ ਨੇ ATM ਵਿੱਚ ਪੈਸੇ ਪਾਏ ਹਨ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ।