Punjab

ਵਿਆਹ ਤੋਂ ਬਾਅਦ CM ਭਗਵੰਤ ਮਾਨ ਦੀ ਪਹਿਲੀ ਦੀਵਾਲੀ, ਪਤਨੀ ਗੁਰਪ੍ਰੀਤ ਨੇ ਸ਼ੇਅਰ ਕੀਤੀਆਂ ਫੋਟੋਆਂ

cm Bhagwant Mann first Diwali

ਚੰਡੀਗੜ੍ਹ : ਦੇਸ਼ ਵਿਦੇਸ਼ ਵਿੱਚ ਲੰਘੇ ਕੱਲ੍ਹ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਗੁਰਦਵਾਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਨਤਮਸਤਕ ਹੋਏ ਸਨ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਸੜਕ ਕਿਨਾਰੇ ਮਿੱਟੀ ਦੇ ਦੀਵੇ ਵੇਚਣ ਵਾਲੇ ਕਾਰੀਗਰਾਂ ਤੋਂ ਮਿੱਟੀ ਦੇ ਦੀਵੇ ਖ਼ਰੀਦੇ ਅਤੇ ਉੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਮਿੱਟੀ ਦੇ ਦੀਵੇ ਖ਼ਰੀਦ ਰਹੇ ਹਨ।

ਮਿੱਟੀ ਦੇ ਦੀਵੇ ਖ਼ਰੀਦਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਮਿੱਟੀ ਦੇ ਦੀਵੇ ਵੇਚਣ ਵੱਲੇ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਵੀ ਜਾਣਿਆ।
ਇਸ ਤੋਂ ਪਹਿਲਾਂ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਸਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ , ਰੌਸ਼ਨੀ ਤੇ ਖ਼ੁਸ਼ੀਆਂ ਦੇ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ..। ਦੀਵਾਲੀ ਮੌਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੀਵਾਲੀ ਦਾ ਇਕੱਲਾ-ਇਕੱਲਾ ਦੀਵਾ ਸਭਨਾਂ ਦੇ ਘਰ ਤਰੱਕੀ ਤੇ ਤੰਦਰੁਸਤੀ ਦੀ ਰੌਸ਼ਨੀ ਲੈ ਕੇ ਆਵੇ.. ਆਓ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਦੀਵਾਲੀ ਮਨਾਈਏ।

ਤੁਹਾਨੂੰ ਦਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਵਾਰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਥਾਂ ਗ੍ਰੀਨ ਦੀਵਾਲੀ ਮਨਾਉਣ ਅਤੇ ਆਪਣੇ ਘਰਾਂ ਵਿੱਚ ਚਾਈਨੀਜ਼ ਲਾਈਟਾਂ ਦੀ ਥਾਂ ਮਿੱਟੀ ਦੇ ਦੀਵੇ ਜਗਾਉਣ , ਤਾਂ ਜੋ ਗ਼ਰੀਬ ਲੋਕਾਂ ਜੋ ਮਿੱਟੀ ਦੇ ਦੀਵੇ ਬਣਾਉਂਦੇ ਹਨ। ਉਨ੍ਹਾਂ ਦੇ ਦੀਵੇ ਵਿਕ ਸਕਣ ਅਤੇ ਉਹ ਵੀ ਵਧੀਆ ਦੀਵਾਲੀ ਮਨਾ ਸਕਣ। ਇੰਨਾ ਹੀ ਨਹੀਂ ਇਨ੍ਹਾਂ ਦੇ ਨਾਲ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਮਹੀਨੇ ਵਿੱਚ ਹੀ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ। ਭਗਵੰਤ ਮਾਨ ਪੰਜਾਬ ਦੇ ਪਹਿਲੇ ਅਜਿਹੇ ਸਿਆਸਤਦਾਨ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਹੀ ਵਿਆਹ ਕੀਤਾ ਸੀ। ਭਗਵੰਤ ਮਾਨ ਅਤੇ ਗੁਰਪ੍ਰੀਤ ਦਾ ਵਿਆਹ ਸਿੱਖ ਰਵਾਇਤਾਂ ਅਨੁਸਾਰ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਹੋਇਆ। ਇਸ ਸਾਦੇ ਸਮਾਗਮ ਵਿੱਚ ਸਿਰਫ਼ ਕੁਝ ਚੋਣਵੇਂ ਹੀ ਸੱਦੇ ਗਏ ਸਨ।

ਦੀਵਾਲੀ ਦੇ ਮੌਕੇ ‘ਤੇ ਸੀਐਮ ਮਾਨ ਨੇ ਪੰਜਾਬ ਵਾਸੀਆਂ ਨੂੰ ਹਰੀ ਦੀਵਾਲੀ ਮਨਾਉਣ ਅਤੇ ਪ੍ਰਦੂਸ਼ਣ ਨਾ ਫੈਲਾਉਣ ਦੀ ਅਪੀਲ ਕੀਤੀ।

ਜਨਤਾ ਨੂੰ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਆ ਕੇ ਜਨਤਾ ਨੂੰ ਦਿੱਤਾ ਸੰਦੇਸ਼। ਲੋਕਾਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕੱਲ੍ਹ ਪ੍ਰਦੂਸ਼ਣ ਬਹੁਤ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਹਰੀ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਬੱਚਿਆਂ ਦਾ ਖਾਸ ਖਿਆਲ ਰੱਖੋ। ਪਟਾਕੇ ਚਲਾਉਣ ਵੇਲੇ ਵਾਪਰਨ ਵਾਲੇ ਹਾਦਸਿਆਂ ਤੋਂ ਬਚੋ।

ਉਨ੍ਹਾਂ ਅੱਗੇ ਕਿਹਾ, ਹੈਪੀ ਦੇ ਨਾਲ-ਨਾਲ ਮੈਂ ਸਾਰਿਆਂ ਨੂੰ ਸੁਰੱਖਿਅਤ ਦੀਵਾਲੀ ਵੀ ਕਹਿੰਦਾ ਹਾਂ। ਦੀਵਾਲੀ ਮੌਕੇ ਕਿਸੇ ਵੀ ਘਟਨਾ ਤੋਂ ਬਚਣ ਲਈ ਪ੍ਰਸ਼ਾਸਨ ਨੂੰ ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਪ੍ਰਸ਼ਾਸਨ ਦਾ ਸਾਥ ਦੇਣ।

 

‘ਲੋੜਵੰਦਾਂ ਦੀ ਮਦਦ ਕਰੋ’

ਲੋਕਾਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਦੀਵਾਲੀ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਲੈ ਕੇ ਆਉਂਦੀ ਹੈ। ਹੱਥਾਂ ਨਾਲ ਦੀਵੇ ਬਣਾਉਣ ਵਾਲਿਆਂ ਦਾ ਸਾਥ ਦਿਓ। ਉਨ੍ਹਾਂ ਲੋਕਾਂ ਤੋਂ ਦੀਵੇ ਖਰੀਦ ਕੇ ਦੀਵਾਲੀ ਮਨਾਈਏ। ਉਨ੍ਹਾਂ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ‘ਦੀਵਾਲੀ ਦੇ ਮੌਕੇ ‘ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੀਵਾਲੀ ਦਾ ਇੱਕ ਦੀਵਾ ਸਾਰਿਆਂ ਦੇ ਘਰ ਤਰੱਕੀ ਅਤੇ ਸਿਹਤ ਦੀ ਰੌਸ਼ਨੀ ਲੈ ਕੇ ਆਵੇ। ਭਾਈਚਾਰਾ ਕਾਇਮ ਰੱਖ ਕੇ ਦੀਵਾਲੀ ਮਨਾਈਏ।