ਰਾਏਕੋਟ: ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਹੋੜ ਕਈ ਕਈਆਂ ਲਈ ਜ਼ਿੰਦਗੀ ਭਰ ਦਾ ਪਛਤਾਵਾ ਬਣ ਜਾਂਦਾ ਹੈ। ਜੀ ਹਾਂ ਅਜਿਹੀ ਇੱਕ ਘਟਨਾ ਵਿੱਚ ਕੈਨੇਡਾ ਦਾ ਸੁਫਨ ਦੇਖ ਰਹੀ ਪੰਜਾਬੀ ਔਰਤ ਨੂੰ ਤਿਹਾੜ ਜੇਲ੍ਹ ਜਾਣਾ ਪਿਆ। ਇਹ ਜੱਗੋ ਤੇਰਵ੍ਹੀਂ ਰਾਏਕੋਟ ਸ਼ਹਿਰ ਦੇ ਕੁਤਬਾ ਗੇਟ ਕਿਰਨਜੀਤ ਕੌਰ ਨਾਲ ਵਾਪਰੀ ਹੈ।
ਦਰਅਸਲ ਕਿਰਨਜੀਤ ਕੌਰ ਚੰਗੇ ਭਵਿੱਖ ਲਈ ਕੈਨੇਡਾ ਜਾਣਾ ਚਾਹੁੰਦੀ ਸੀ। ਉਸਨੇ ਇਸ ਸੁਪਨੇ ਨੂੰ ਪੂਰਾ ਕਰਨ ਇੱਕ ਟਰੈਵਲ ਏਜੰਟ ਨਾਲ ਸੰਪਰਕ ਕੀਤਾ। ਟਰੈਵਲ ਏਜੰਟ ਨੇ ਉਸ ਤੋਂ 27 ਲੱਖ ਰੁਪਏ ਲੈ ਕੇ ਕੈਨੇਡਾ ਦਾ ਵਰਕ ਪਰਮਿਟ ਦੇਣ ਦਾ ਦਾਅਵਾ ਕੀਤਾ। ਉਹ ਖੁਸ਼ੀ-ਖੁਸ਼ੀ ਪਰਿਵਾਰ ਨੂੰ ਅਵਵਿਦਾ ਕਹਿ ਕੇ ਆਪਣੇ ਸਾਰੇ ਕਾਗਜਾਤ ਲੈ ਕੇ ਕੈਨੇਡਾ ਦੀ ਉਡਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਪਰ ਇੱਥੇ ਅਧਿਕਾਰੀਆਂ ਨੇ ਜਦੋਂ ਉਸ ਤੋਂ ਪੁਛ ਪੜਤਾ: ਲ ਕੀਤੀ ਤਾਂ ਉਸਦੇ ਹੋਸ਼ ਉੱਡ ਗਏ। ਉਸਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ।
ਕੀ ਸੀ ਸਾਰਾ ਮਾਮਲਾ-
ਜਾਅਲੀ ਵੀਜ਼ਾ ਅਤੇ ਵਰਕ ਪਰਮਿਟ ਲੈ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕਿਰਨਜੀਤ ਕੌਰ ਖ਼ਿਲਾਫ਼ ਏਅਰਪੋਰਟ ਥਾਣੇ ਵਿੱਚ ਕੇਸ ਦਰਜ ਹੋਇਆ। ਜਿਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸਦੇ ਸੁਪਨੇ ਧਰੇ ਦੇ ਧਰੇ ਰਹਿ ਗਈ। ਕਿਰਨਜੀਤ ਕੌਰ ਤੋਂ 27 ਲੱਖ ਰੁਪਏ ਲੈ ਕੇ ਠੱਗ ਟਰੈਵਲ ਏਜੰਟ ਗਰੋਹ ਨੇ ਉਸ ਨੂੰ ਕੈਨੇਡਾ ਦਾ ਜਾਅਲੀ ਵੀਜ਼ਾ ਅਤੇ ਵਰਕ ਪਰਮਿਟ ਦੇ ਦਿੱਤਾ।
ਆਪਣੀਆਂ ਅੱਖਾਂ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ 2 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਉਡਾਣ ਭਰਨ ਪਹੁੰਚੀ ਕਿਰਨਜੀਤ ਕੌਰ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤ ਵਿੱਚ ਦੱਸੀ ਇਹ ਵਜ੍ਹਾ
ਕਿਰਨਜੀਤ ਕੌਰ ਨੇ ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਜ਼ਿਲ੍ਹਾ ਦਿਹਾਤੀ ਪੁਲੀਸ ਮੁਖੀ ਐਸ.ਐਸ.ਪੀ ਹਰਜੀਤ ਸਿੰਘ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਦੀ ਜਾਂਚ ਐਸਪੀ (ਹੈੱਡਕੁਆਰਟਰ) ਹਰਵਿੰਦਰ ਸਿੰਘ ਨੇ ਕੀਤੀ। ਜਾਂਚ ਦੌਰਾਨ ਪੀੜਤ ਕਿਰਨਜੀਤ ਕੌਰ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਐਸਐਸਪੀ ਹਰਜੀਤ ਸਿੰਘ ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਥਾਣਾ ਰਾਏਕੋਟ ਦੇ ਸਬ-ਇੰਸਪੈਕਟਰ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਕਿਰਨਜੀਤ ਕੌਰ ਦੀ ਸ਼ਿਕਾਇਤ ‘ਤੇ ਹਨੀ ਸਿੰਘ ਅਤੇ ਸੰਦੀਪ ਕੌਰ ਵਾਸੀ ਰਾਏਕੋਟ ,ਅਮਰਜੀਤ ਕੌਰ, ਉਸ ਦੇ ਲੜਕੇ ਕਰਮਜੀਤ ਸਿੰਘ ਅਤੇ ਨੂੰਹ ਚਰਨਜੀਤ ਕੌਰ ਵਾਸੀ ਪਿੰਡ ਸਹੋਲੀ ਦੇ ਖਿਲਾਫ ਸੀ। ਜਿਸ ਆਧਾਰ ਉੱਤੇ 27 ਲੱਖ ਦੀ ਠੱਗੀ ਮਾਰਨ ਦੀ ਗੰਭੀਰ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।