India

CCTV : ਚੌਥੀ ਮੰਜ਼ਿਲ ਤੋਂ ਵਿਦਿਆਰਥਣ ਨੇ ਮਾਰੀ ਛਾਲ, ਦੇਖਣ ਵਾਲਿਆਂ ਦੀ ਰੂਹ ਕੰਬ ਗਈ..

Meerut bds student Died in hospital who jumping off building in Subharti Medical College

ਮੇਰਠ ਦੇ NH-58 ‘ਤੇ ਸਥਿਤ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ ( Subharti Medical College) ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਵਿਦਿਆਰਥਣ ਵਾਨੀਆ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਈ। ਲੜਕੀ ਦੇ ਦਿਮਾਗ ਵਿੱਚ ਬਹੁਤ ਕਲੋਟਿੰਗ ਬਣ ਗਿਆ ਸੀ ਅਤੇ ਰੀੜ੍ਹ ਦੀ ਹੱਡੀ ਵਿਚ ਦੋ ਫ੍ਰੈਕਚਰ ਹਨ। ਉਸਦੀ ਇਲਾਜ ਦੌਰਾਨ ਮੌਤ ਹੋ ਗਈ।

ਬੀਡੀਐਸ (BDS) ਦੂਜੇ ਸਾਲ ਦੀ ਵਿਦਿਆਰਥਣ ਵਾਨੀਆ (20) ਨੇ ਬੁੱਧਵਾਰ ਦੁਪਹਿਰ ਕਰੀਬ 3 ਵਜੇ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ, ਐਨਐਚ-58 ਵਿੱਚ ਮੈਡੀਕਲ ਲਾਇਬ੍ਰੇਰੀ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਸੀਸੀਟੀਵੀ ਦੇਖ ਰੂਹ ਕੰਬ ਗਈ

ਸੀਸੀਟੀਵੀ ‘ਚ ਲੜਕੀ ਇਕੱਲੀ ਛੱਤ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਇੱਕ ਹੋਰ ਵੀਡੀਓ ਵਿੱਚ ਉਹ ਛਾਲ ਮਾਰਦੀ ਨਜ਼ਰ ਆ ਰਹੀ ਹੈ। ਮੌਕੇ ਉੱਤੇ ਮੌਜੂਦ ਥੱਲੇ ਖੜ੍ਹੇ ਲੋਕਾਂ ਨੇ ਉਸਨੂੰ ਅਜਿਹਾ ਨਾ ਕਰਨ ਲਈ ਬਹੁਤ ਰੌਲ ਪਾਇਆ ਪਰ ਉਸਨੇ ਕਿਸੇ ਦੀ ਨਾ ਸੁਣੀ। ਆਖਿਰ ਉਸਨੇ ਛੱਤ ਤੋਂ ਛਾਲ ਮਾਰ ਦਿੱਤੀ। ਉੱਥੇ ਤਾਇਨਾਤ ਗਾਰਡਾਂ ਨੇ ਰੌਲਾ ਪਾਇਆ। ਵਿਦਿਆਰਥੀਆਂ ਅਤੇ ਸਟਾਫ਼ ਨੇ ਦੌੜ ਕੇ ਲੜਕੀ ਨੂੰ ਇਲਾਜ ਲਈ ਦਾਖ਼ਲ ਕਰਵਾਇਆ। ਰਿਸ਼ਤੇਦਾਰਾਂ ਨੂੰ ਫੋਨ ‘ਤੇ ਸੂਚਨਾ ਦਿੱਤੀ ਗਈ। ਜਦੋਂ ਰਿਸ਼ਤੇਦਾਰ ਪਹੁੰਚੇ ਤਾਂ ਉਨ੍ਹਾਂ ਦਾ ਰੋ ਰੋ ਬੁਰਾ ਹਾਲ ਸੀ। ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਲੜਕੀ ਤਣਾਅ ਵਿਚ ਸੀ।

ਰੀੜ੍ਹ ਦੀ ਹੱਡੀ ਵਿੱਚ ਦੋ ਫ੍ਰੈਕਚਰ, ਦਿਮਾਗ ਵਿੱਚ ਕਲੋਟਿੰਗ

ਜਾਨੀ ਐਸ.ਓ ਰਾਜੇਸ਼ ਕੰਬੋਜ ਅਨੁਸਾਰ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੜਕੀ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਕਲੋਟਿੰਗ ਹੈ। ਰੀੜ੍ਹ ਦੀ ਹੱਡੀ ਵਿੱਚ ਦੋ ਫ੍ਰੈਕਚਰ ਹਨ। ਇਸ ਤੋਂ ਇਲਾਵਾ ਹੱਥ-ਪੈਰ ਵਿਚ ਫਰੈਕਚਰ ਦੱਸੇ ਦਏ।

ਜਾਂਚ ਵਿੱਚ ਆਇਆ ਇਹ ਮਾਮਲਾ ਸਾਹਮਣੇ

ਸਥਾਨਕ ਜਾਨੀ ਥਾਣਾ ਦੇ ਇੰਚਾਰਜ ਰਾਜੇਸ਼ ਕੁਮਾਰ ਕੰਬੋਜ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਉਸ ਦੇ ਹੀ ਬੈਚ ਦੇ ਵਿਦਿਆਰਥੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਕ ਵਾਰ ਮੁਲਜ਼ਮ ਵਿਦਿਆਰਥੀ ਨੇ ਵਾਨੀਆ ਨੂੰ ਥੱਪੜ ਵੀ ਮਾਰਿਆ ਸੀ। ਉਸਨੂੰ ਪਰੇਸ਼ਾਨ ਵੀ ਕਰਦਾ ਸੀ। ਸ਼ਾਇਦ ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਥਾਣਾ ਜਾਨੀ ਦੇ ਇੰਚਾਰਜ ਅਨੁਸਾਰ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ ‘ਤੇ ਉਸ ਦੇ ਹੀ ਬੈਚ ਦੇ ਵਿਦਿਆਰਥੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ । ਇਸ ਘਟਨਾ ਤੋਂ ਬਾਅਦ ਕਾਲਜ ਵਿੱਚ ਸੋਗ ਦੀ ਲਹਿਰ ਹੈ।