International

ਇੰਡੋਨੇਸ਼ੀਆ ਦੀ ਮਸਜਿਦ ‘ਚ ਲੱਗੀ ਅੱਗ , ਮਸਜਿਦ ਦਾ ਵੱਡਾ ਗੁੰਬਦ ਢਹਿ ਗਿਆ , ਦੇਖੋ video

A fire broke out in a mosque in Indonesia

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਸਭ ਤੋਂ ਵੱਡੀ ਮਸਜਿਦ  ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮਸਜਿਦ ਦਾ ਵੱਡਾ ਗੁੰਬਦ ਦਾ ਗੁੰਬਦ ਭਿਆਨਕ ਅੱਗ ਲੱਗਣ ਕਾਰਨ ਢਹਿ ਗਿਆ। ਇਸਦੀ video ਵੀਡੀਓ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਸਜਿਦ ਦਾ ਗੁੰਬਦ ਡਿੱਗਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਗਲਫ ਟੂਡੇ ਦੇ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਗੁੰਬਦ ਮੁਰੰਮਤ ਦੌਰਾਨ ਅੱਗ ਲੱਗਣ ਕਾਰਨ ਢਹਿ ਗਿਆ।

ਜਕਾਰਤਾ ਦੇ ਮੀਡੀਆ ‘ਚ ਛਪੀ ਖ਼ਬਰ ਮੁਤਾਬਿਕ ਇਹ ਘਟਨਾ ਉੱਤਰੀ ਜਕਾਰਤਾ ‘ਚ ਜਾਮੀ ਮਸਜਿਦ ‘ਚ ਬੁੱਧਵਾਰ ਦੁਪਹਿਰ ਨੂੰ ਸਥਾਨਕ ਸਮੇਂ ਮੁਤਾਬਕ ਕਰੀਬ 3 ਵਜੇ ਵਾਪਰੀ। ਮਸਜਿਦ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਕਾਰਤਾ ਗਲੋਬ ਦੀ ਖਬਰ ਮੁਤਾਬਿਕ ਇਹ ਮਸਜਿਦ ਇਸਲਾਮਿਕ ਸਟੱਡੀਜ਼ ਅਤੇ ਡਿਵੈਲਪਮੈਂਟ ਨਾਲ ਜੁੜੇ ਥਿੰਕ ਟੈਂਕ ਜਕਾਰਤਾ ਇਸਲਾਮਿਕ ਸੈਂਟਰ ਦੇ ਪਰਿਸਰ ‘ਤੇ ਬਣੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਇਸ ਘਟਨਾ ਦੀ ਵੀਡੀਓ ‘ਚ ਗੁੰਬਦ ਡਿੱਗਦੇ ਹੀ ਚਾਰੇ ਪਾਸੇ ਧੂੰਏਂ ਦਾ ਗੁਬਾਰ ਦਿਖਾਈ ਦੇਣ ਲੱਗਦਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ ਗਈਆਂ।

ਗਲਫ ਟੂਡੇ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਮਾਰਤ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਸਜਿਦ ਤੋਂ ਇਲਾਵਾ, ਇਸਲਾਮਿਕ ਸੈਂਟਰ ਵਿੱਚ ਵਿਦਿਅਕ, ਵਪਾਰਕ ਅਤੇ ਖੋਜ ਦੀਆਂ ਸਹੂਲਤਾਂ ਵੀ ਹਨ।

ਇਸ ਮਸਜਿਦ ਦੇ ਗੁੰਬਦ ਨੂੰ ਠੀਕ 20 ਸਾਲ ਪਹਿਲਾਂ ਨਵੀਨੀਕਰਨ ਦੌਰਾਨ ਆਖਰੀ ਵਾਰ ਅੱਗ ਲੱਗੀ ਸੀ। ਰਿਪੋਰਟ ਮੁਤਾਬਕ ਅਕਤੂਬਰ 2002 ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਪੰਜ ਘੰਟੇ ਲੱਗੇ ਸਨ।