ਚੰਡੀਗੜ੍ਹ : ਦੀਵਾਲੀ (DIWALI) ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ (PUNJAB GOVT EMPLOYEES) ਨੂੰ ਚੰਗੀ ਖ਼ਬਰ (GOOD NEWS) ਸੁਣਨ ਨੂੰ ਮਿਲ ਸਕਦੀ ਹੈ। ਸੂਬਾ ਸਰਕਾਰ DA ਵਧਾਉਣ ‘ਤੇ ਵਿਚਾਰ ਕਰ ਰਹੀ ਹੈ,ਸ਼ੁੱਕਰਵਾਰ 21 ਅਕਤੂਬਰ ਨੂੰ ਹੋਣ ਵਾਲੀ ਮਾਨ ਕੈਬਨਿਟ ਦੀ ਮੀਟਿੰਗ (PUNJAB CABINET MEEETING) ਵਿੱਚ ਇਸ ‘ਤੇ ਚਰਚਾ ਹੋਵੇਗਾ । ਟ੍ਰਿਬਿਊਨ ਵਿੱਚ ਛੱਪੀ ਖ਼ਬਰ ਮੁਤਾਬਿਕ 6 ਫੀਸਦੀ DA ਵਧਾਉਣ ਨੂੰ ਲੈਕੇ ਖ਼ਜਾਨਾ ਵਿਭਾਗ (Finance department) ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ( Chief minister Bhagwant singh Mann) ਨੂੰ ਫਾਈਲ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਹਸਤਾਖ਼ਰ ਤੋਂ ਬਾਅਦ 6 ਫ਼ੀਸਦੀ DA ਦੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ। ਇਸ ਮਸਲੇ ‘ਤੇ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ । ਸਰਕਾਰੀ ਮੁਲਾਜ਼ਮ ਵੀ ਦੀਵਾਲੀ ਤੋਂ ਪਹਿਲਾਂ ਸਰਕਾਰ ਤੋਂ DA ਵਿੱਚ ਵਾਧੇ ਦੀ ਉਮੀਦ ਕਰ ਰਹੇ ਸਨ । ਜੇਕਰ ਸਰਕਾਰ DA ਵਧਾਉਣ ਦੇ ਫੈਸਲੇ ਨੂੰ ਲਾਗੂ ਕਰਦੀ ਹੈ ਤਾਂ ਕੋਰੋਨਾ ਕਾਲ ਦੇ 2 ਸਾਲ ਬਾਅਦ ਇਸ ਵਾਰ ਦੀ ਦੀਵਾਲੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਡਬਲ ਖੁਸ਼ੀਆਂ ਲੈਕੇ ਆਵੇਗੀ ।
ਚੰਨੀ ਸਰਕਾਰ ਨੇ ਵਧਾਇਆ ਸੀ DA
ਪੰਜਾਬ ਸਰਕਾਰ ਅਧੀਨ ਤਕਰੀਬਨ 5 ਲੱਖ 40 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। ਪਿਛਲੇ ਸਾਲ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਤੋਂ 2 ਦਿਨ ਪਹਿਲਾਂ 1 ਨਵੰਬਰ ਨੂੰ DA ਵਿੱਚ 11 ਫ਼ੀਸਦੀ ਦਾ ਵਾਧਾ ਕੀਤਾ ਸੀ । ਇਸ ਨੂੰ 11 ਜੁਲਾਈ 2021 ਤੋਂ ਲਾਗੂ ਕੀਤਾ ਗਿਆ ਸੀ। ਚੰਨੀ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਖ਼ਜ਼ਾਨੇ ‘ਤੇ 440 ਕਰੋੜ ਦਾ ਵਾਧੂ ਬੋਝ ਪਿਆ ਸੀ । ਲੰਮੇ ਵਕਤ ਤੋਂ DA ਨਾ ਵਧਣ ਦੀ ਵਜ੍ਹਾ ਕਰਕੇ ਮੁਲਾਜ਼ਮ ਧਰਨੇ ‘ਤੇ ਬੈਠੇ ਸਨ ।
ਇੰਨਾਂ ਸੂਬਿਆਂ ਨੇ ਵਧਾਇਆ DA
ਹਰਿਆਣਾ ਸਰਕਾਰ ਨੇ ਬੀਤੇ ਦਿਨ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੌਹਫਾ ਦਿੰਦੇ ਹੋਏ 4 ਫ਼ੀਸਦੀ DA ਦਾ ਵਾਧਾ ਕੀਤਾ ਸੀ । ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਵੀ ਮੁਲਾਜ਼ਮਾਂ ਦੇ DA ਵਿੱਚ 4 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਕੇਂਦਰ ਸਰਕਾਰ ਅਕਤੂਬਰ ਦੇ ਸ਼ੁਰੂਆਤ ਵਿੱਚ ਹੀ ਮੁਲਾਜ਼ਮਾਂ ਦਾ DA ਵਧਾ ਚੁੱਕੀ ਹੈ । ਹੁਣ ਉਮੀਦ ਪੰਜਾਬ ਸਰਕਾਰ ਤੋਂ ਲਗਾਈ ਜਾ ਰਹੀ ਹੈ, ਕਿਉਂਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਸ ‘ਤੇ ਅਹਿਮ ਫੈਸਲਾ ਲਿਆ ਜਾਣਾ ਹੈ।