ਲਖਨਪੁਰ ਬਾਰਡਰ : ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ (SIMRANJEET SINGH MANN) ਇੱਕ ਵਾਰ ਮੁੜ ਤੋਂ ਸੁਰੱਖਿਆ ਵਿੱਚ ਹਨ । 17 ਅਕਤੂਬਰ ਨੂੰ ਉਹ ਆਪਣੇ ਸਾਥੀਆਂ ਦੇ ਨਾਲ ਜੰਮੂ-ਕਸ਼ਮੀਰ (JAMMU KASHMIR) ਜਾ ਰਹੇ ਸਨ । ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਖਨਪੁਰ ਬਾਰਡਰ ‘ਤੇ ਰੋਕ ਦਿੱਤਾ ਗਿਆ । ਹੁਣ ਖ਼ਬਰ ਆਈ ਹੈ ਕਿ ਸੂਬਾ ਸਰਕਾਰ ਦੇ ਫੈਸਲੇ ਦੇ ਖਿਲਾਫ਼ ਮਾਨ ਜੰਮੂ-ਕਸ਼ਮੀਰ ਹਾਈਕੋਰਟ ਪਟੀਸ਼ਨ ਦਾਇਰ ਕਰਨ ਜਾ ਰਹੇ ਹਨ । ਉਧਰ 17 ਅਕਤੂਬਰ ਨੂੰ ਜਦੋਂ ਪ੍ਰਸ਼ਾਸਨ ਨੇ ਮਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵਾਪਸ ਚੱਲੇ ਜਾਣ ਪਰ ਮਾਨ ਜ਼ਿਦ ‘ਤੇ ਅੜ ਗਏ ਅਤੇ ਧਰਨੇ ‘ਤੇ ਬੈਠ ਗਏ । ਸਿਮਰਨਜੀਤ ਸਿੰਘ ਮਾਨ ਤਿੰਨ ਦਿਨਾਂ ਤੋਂ ਲਖਨਪੁਰ ਬਾਰਡਰ ਤੇ ਧਰਨੇ ‘ਤੇ ਬੈਠੇ ਹਨ। ਸ਼੍ਰੋਮਣੀ ਅਕਾਲੀ ਅਕਾਲੀ ਦਲ ਅੰਮ੍ਰਿਤਸਰ (AKALI DAL AMRITSAR) ਵੱਲੋਂ ਟਵਿਟਰ ‘ਤੇ ਸਿਮਰਨਜੀਤ ਸਿੰਘ ਮਾਨ ਦੀ ਰਾਤ ਨੂੰ ਧਰਨੇ ‘ਤੇ ਬੈਠੇ ਹੋਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਧਰ ਪੁੱਖਤਾ ਖ਼ਬਰਾ ਆ ਰਹੀਆਂ ਹਨ ਕਿ ਹਿਮਾਚਲ ਜਾਣ ਵਾਲੇ ਸਿੱਖਾਂ ਨੂੰ ਵੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
@SimranjitSADA sleeping at Lakhanpur border tonight.#Kashmir pic.twitter.com/E6oWpDlHzH
— Shiromani Akali Dal (Amritsar) (@SAD_Amritsar) October 18, 2022
ਮਾਨ ਨੂੰ ਇਸ ਵਜ੍ਹਾ ਨਾਲ ਰੋਕਿਆ ਗਿਆ
ਐੱਮਪੀ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਉਹ ਜੰਮੂ-ਕਸ਼ਮੀਰ ਵਿੱਚ ਸਿੱਖਾਂ ਦੀ ਸਾਰ ਲੈਣ ਜਾ ਰਹੇ ਸਨ । ਉਹ ਵੇਖਣਾ ਚਾਉਂਦੇ ਸਨ ਕਿ ਧਾਰਾ 370 ਹੱਟਣ ਤੋਂ ਬਾਅਦ ਸਿੱਖਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਹੈ । ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲਖਨਪੁਰ ਬਾਰਡਰ ‘ਤੇ ਹੀ ਰੋਕ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਜੰਮੂ-ਦਾਖਲ ਹੋਣ ‘ਤੇ ਰੋਕ ਹੈ । ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਸੂਬਾ ਅਤੇ ਉਨ੍ਹਾਂ ਨੂੰ ਨਾਗਰਿਕ ਹੋਣ ਦੇ ਨਾਤੇ ਉੱਥੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਮਾਨ ਨੇ ਮੌਕੇ ‘ਤੇ ਮੌਜੂਦਾ ਅਧਿਕਾਰੀਆਂ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਉਹ ਪੰਜਾਬ ਵਿੱਚ ਜਿੱਥੇ ਮਰਜ਼ੀ ਜਾ ਸਕਦੇ ਹਨ,ਉਸੇ ਤਰ੍ਹਾਂ ਜੰਮੂ-ਕਸ਼ਮੀਰ ਵਿੱਚ ਵੀ ਜਾ ਸਕਦੇ ਹਨ। ਉਧਰ ਸਿਮਰਨਜੀਤ ਸਿੰਘ ਮਾਨ ਨੂੰ ਰੋਕਣ ‘ਤੇ ਕਠੁਆਂ ਦੇ DSP ਦਾ ਵੀ ਬਿਆਨ ਸਾਹਮਣੇ ਆਇਆ ਹੈ।
ਕੁਠਆ ਦੇ ਡੀਐੱਸਪੀ ਦਾ ਬਿਆਨ
ਕਠੁਆ ਦੇ ਡੀਐੱਸਪੀ ਸੁਖਦੇਵ ਸਿੰਘ ਜਾਮਵਾਲ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਸਰਕਾਰ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਜੰਮੂ ਵਿੱਚ ਆਉਣ ‘ਤੇ ਰੋਕ ਲਗਾਈ ਗਈ ਹੈ। ਇਸੇ ਲਈ ਉਨ੍ਹਾਂ ਨੂੰ ਲਖਨਪੁਰ ਬਾਰਡਰ ‘ਤੇ ਹੀ ਰੋਕ ਦਿੱਤਾ ਗਿਆ ਹੈ ਜਦੋਂ ਤੱਕ ਇਜਾਜ਼ਤ ਨਹੀਂ ਮਿਲ ਦੀ ਉਨ੍ਹਾਂ ਨੂੰ ਆਉਣ ਨਹੀਂ ਦਿੱਤਾ ਜਾਵੇਗਾ ।
ਹਿਮਾਚਲ ਜਾਣ ਵਾਲੇ ਸਿੰਘਾਂ ਨੂੰ ਰੋਕਿਆ ਜਾ ਰਿਹਾ ਹੈ
ਸਿਰਫ਼ ਸਿਮਰਨਜੀਤ ਸਿੰਘ ਮਾਨ ਨੂੰ ਹੀ ਜੰਮੂ-ਕਸ਼ਮੀਰ ਜਾਣ ਤੋਂ ਰੋਕਿਆ ਨਹੀਂ ਜਾ ਰਿਹਾ ਹੈ ‘ਦ ਖਾਲਸ ਟੀਵੀ ਨੂੰ ਇੱਕ ਡਾਕਟਰ ਜੋੜੇ ਨੇ ਦੱਸਿਆ ਹੈ ਕਿ ਹਿਮਾਚਲ ਟੂਰ ਦੌਰਾਨ ਕਈ ਵਾਰ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਪਰੇਸ਼ਾਨ ਕੀਤਾ ਗਿਆ । ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਅਤੇ ਥਾਂ-ਥਾਂ ‘ਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਸੇ ਸਾਲ ਬਾਈਕ ‘ਤੇ ਜਦੋਂ ਕੁਝ ਸਿੰਘ ਨਿਸ਼ਾਨ ਸਾਹਿਬ ਲੱਗਾ ਕੇ ਜਾ ਰਹੇ ਸਨ ਤਾਂ ਵੀ ਉਨ੍ਹਾਂ ਨੂੰ ਰੋਕਿਆ ਗਿਆ ਸੀ ।