ਚੰਡੀਗੜ੍ਹ : ਸੌਦਾ ਸਾਧ (RAM RAHIM) 40 ਦਿਨਾਂ ਦੇ ਪੈਰੋਲ ‘ਤੇ ਬਾਹਰ ਆਇਆ ਹੈ ਅਤੇ ਆਨ ਲਾਈਨ ਪ੍ਰੋਗਰਾਮਾਂ ਦੇ ਜ਼ਰੀਏ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਦੀ ਹਿਮਾਇਤ ਕਰ ਰਿਹਾ ਹੈ । ਇਸ ਦੌਰਾਨ ਇੱਕ ਵਾਰ ਮੁੜ ਤੋਂ ਸੌਦਾ ਸਾਧ ਦੇ ਅਸਲੀ ਹੋਣ ਦਾ ਮੁੱਦਾ ਚੁੱਕਿਆ ਗਿਆ ਤਾਂ ਉਸ ਨੇ ਆਪ ਇਸ ਦੇ ਜਵਾਬ ਦਿੱਤਾ । ਲੋਕਾਂ ਦੇ ਸਵਾਲ ਤੋਂ ਦੁੱਖੀ ਸੌਦਾ ਸਾਧ ਨੇ ਕਿਹਾ ‘ਮੈਂ ਹੀ ਹਾਂ… ਕੋਈ ਹੋਰ ਨਹੀਂ … ਮੈਂ ਅਸਲੀ ਹਾਂ … ਮੈਂ ਆਪਣੇ ਅਸਲੀ ਹੋਣ ਦਾ ਸਬੂਤ ਨਹੀਂ ਦੇ ਸਕਦਾ … ਮੈਂ ਸਿਰਫ਼ ਆਪਣੇ ਬੱਚਿਆ ਨੂੰ ਯਾਦ ਦਿਵਾਉਣਾ ਚਾਉਂਦਾ ਹਾਂ, ਪਰ ਕਈ ਕਹਿੰਦੇ ਹਨ ਕਿ ਮੈਂ ਕਿਉਂ ਮੰਨਾ ? ਤੁਹਾਡੇ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਰੱਬ ਸਭ ਨੂੰ ਖੁਸਿਆਂ ਦੇਵੇ’ । ਸੌਦਾ ਸਾਧ ਦੇ ਅਸਲੀ ਹੋਣ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵੀ ਪਹੁੰਚ ਚੁੱਕਿਆ ਹੈ ।
ਅਸਲੀ -ਨਕਲੀ ਦਾ ਮਾਮਲਾ ਹਾਈਕੋਰਟ ਪਹੁੰਚਿਆ ਸੀ
ਸੌਦਾ ਸਾਧ ਜਦੋਂ ਪਿਛਲੀ ਵਾਰ ਪੈਰੋਲ ‘ਤੇ ਬਾਹਰ ਆਇਆ ਸੀ ਤਾਂ ਡੇਰੇ ਦੇ ਪੈਰੋਕਾਰਾਂ ਦੇ ਇੱਕ ਗਰੁੱਪ ਨੇ ਉਸ ਦੇ ਅਸਲੀ ਹੋਣ ‘ਤੇ ਸ਼ੱਕ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਰਾਮ ਰਹੀਮ ਨੂੰ ਨਕਲੀ ਦੱਸ ਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਪਾਈ ਸੀ । ਹਾਲਾਂਕਿ ਪੰਜਾਬ ਹਰਿਆਣਾ ਹਾਈਕੋਟਰ ਨੇ ਪਟੀਸ਼ਨਕਰਤਾ ਨੂੰ ਤਗੜੀ ਫਟਕਾਰ ਲਗਾਈ ਸੀ ।
ਸੌਦਾ ਸਾਧ ਦਾ ਪੈਰੋਲ ਚੋਣ ਕੁਨੈਕਸ਼ਨ
ਸੌਦਾ ਸਾਧ ਦਾ ਪੈਰੋਲ ਨੂੰ ਲੈਕੇ ਚੋਣ ਕੁਨੈਸ਼ਨ ਹੁਣ ਖੁੱਲ ਕੇ ਸਾਹਮਣੇ ਆ ਗਿਆ ਹੈ। ਹਰਿਆਣਾ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਬਾਗਪਤ ਵਿੱਚ ਬਣੇ ਆਸ਼ਰਮ ਤੋਂ ਸੌਦਾ ਸਾਧ ਆਨ ਲਾਈਨ ਸਮਾਗਮ ਕਰ ਰਿਹਾ ਹੈ। ਇਸ ਵਿੱਚ ਪੰਚਾਇਤੀ ਚੋਣਾਂ ਦੇ ਉਮੀਦਵਾਰ ਹਿਮਾਇਤ ਮੰਗ ਰਹੇ ਹਨ। ਜਿੰਨਾਂ ਨੂੰ ਉਹ ਆਪਣਾ ਅਸ਼ੀਰਵਾਦ ਕਹਿਕੇ ਹਿਮਾਇਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ । ਰਾਮ ਰਹੀਮ 2 ਘੰਟੇ ਤੱਕ ਆਨਲਾਈਨ ਰਿਹਾ। ਇਸ ਤੋਂ ਪਹਿਲਾਂ ਇਸੇ ਸਾਲ 2 ਵਾਰ ਸੌਦਾ ਸਾਧ ਨੂੰ ਪੈਰੋਲ ਮਿਲ ਚੁੱਕੀ ਹੈ।
ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਸੌਦਾ ਸਾਧ
2017 ਤੋਂ 2 ਸਾਧਵੀਆਂ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਸੌਦਾ ਸਾਧ ਸੁਨਾਰੀਆ ਜੇਲ੍ਹ ਵਿੱਚ 10-10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਪੱਤਰਕਾਰ ਛੱਤਰਪਤੀ ਅਤੇ ਰਣਜੀਤ ਕਤਲ ਮਾਮਲੇ ਵਿੱਚ ਵੀ ਉਸ ਨੂੰ 20-20 ਸਾਲ ਦੀ ਸਜ਼ਾ ਮਿਲੀ ਹੋਈ ਹੈ। ਰਾਮ ਰਹੀਮ ਇਸੇ ਸਾਲ 7 ਫਰਵਰੀ ਨੂੰ 21 ਦਿਨਾਂ ਦੇ ਲਈ ਪੈਰੋਲ ‘ਤੇ ਬਾਹਰ ਆਇਆ ਸੀ । ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਉਹ ਬਾਗਪਤ ਦੇ ਆਸ਼ਰਮ ਵਿੱਚ ਰੁੱਕਿਆ ਸੀ।