‘ਦ ਖ਼ਾਲਸ ਬਿਊਰੋ : ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਲਹਿਰਾਗਾਗਾ ਵਿੱਚ ਪਰਾਲੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨ ਕੰਪਨੀ ਆਪਣਾ ਪਹਿਲਾ ਪਲਾਂਟ ਲਗਾਵੇਗੀ। ਇਸ ਦਾ ਅੱਜ ਉਦਘਾਟਨ ਹੋਣ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਖੁੱਦ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰ ਕੇ ਦਿੱਤੀ ਹੈ ।
ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇੱਕ ਸਾਲ ਵਿੱਚ 1 ਲੱਖ ਟਨ ਪਰਾਲ਼ੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਅੱਜ ਉਦਘਾਟਨ ਕੀਤਾ ਜਾਣਾ ਹੈ। ਜਰਮਨੀ ਦੀ ਇੰਡਸਟਰੀ ਪੰਜਾਬ ਵੱਲ ਆ ਰਹੀ ਹੈ ,ਇਹ ਇੱਕ ਚੰਗਾ ਸੰਕੇਤ ਹੈ।
ਆਪਣੇ ਇਸ ਟਵੀਟ ਵਿੱਚ ਉਹਨਾਂ ਨੇ ਇਸ ਸਮਾਗਮ ਦੇ ਸੱਦਾ ਪੱਤਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਸਮਾਗਮ ਵਿੱਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਉਹਨਾਂ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਮਾਗਮ ਵਿੱਚ ਹਾਜਰ ਹੋਣਗੇ।
ਇੱਕ ਸਾਲ ਵਿੱਚ 1 ਲੱਖ ਟਨ ਪਰਾਲ਼ੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਅੱਜ ਉਦਘਾਟਨ…ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ…ਜਰਮਨੀ ਦੀ ਇੰਡਸਟਰੀ ਪੰਜਾਬ ਵੱਲ..ਚੰਗੇ ਸੰਕੇਤ.. pic.twitter.com/Po8NRveLUu
— Bhagwant Mann (@BhagwantMann) October 18, 2022
ਇਹ ਪਲਾਂਟ ਹਰ ਸਾਲ 1.5 ਲੱਖ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ ਦੇ ਮਕਸਦ ਨਾਲ c ਅਤੇ ਖਾਦ ਬਣਾਉਣ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰੇਗੀ। ਪੰਜਾਬ ਵਿੱਚ ਪਰਾਲੀ ਦੇ ਨਿਪਟਾਰੇ ਲਈ ਪਹਿਲਾਂ ਵਾਲੇ ਪ੍ਰਬੰਧਨ ਨੂੰ ਹੁਲਾਰਾ ਦੇਣ ਅਤੇ ਕਣਕ ਦੇ ਅਗਕੇ ਸੀਜ਼ਨ ਲਈ ਕਿਸਾਨਾਂ ਨੂੰ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੇ ਲਈ ਇਹ ਪਹਿਲਾ ਵੱਡਾ ਪ੍ਰੋਜੈਕਟ ਹੈ।
ਪੰਜਾਬ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ ਫਸਲਾਂ ਦੀ ਰਹਿੰਦ-ਖੂੰਹਦ ਦੇ ਪੁਰਾਣੇ ਪ੍ਰਬੰਧਨ ਲਈ ਇੱਕ ਨੀਤੀ ਤਿਆਰ ਕੀਤੀ ਗਈ ਸੀ ਅਤੇ ਪਿਛਲੇ ਮਹੀਨੇ ਏਅਰ ਕੁਆਲਿਟੀ ਕੰਟਰੋਲ ਕਮਿਸ਼ਨ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਇਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਨੇ ਇੱਕ ਟਾਸਕ ਫੋਰਸ ਵੀ ਤਿਆਰ ਕੀਤੀ ਹੈ। ਇਸ ਸਾਲ ਕੁੱਲ 18.32 ਮਿਲੀਅਨ ਟਨ ਝੋਨੇ ਦੀ ਪਰਾਲੀ ਦੇ ਉਤਪਾਦਨ ਦੀ ਉਮੀਦ ਕੀਤੀ ਗਈ 2.10 ਮਿਲੀਅਨ ਟਨ ਦੀ ਵਰਤੋਂ ਐਕਸ-ਸੀਟੂ ਰਾਹੀਂ ਕਰਨ ਅਤੇ 2023-24 ਤੱਕ ਇਸ ਨੂੰ ਵਧਾ ਕੇ 4.88 ਮਿਲੀਅਨ ਟਨ ਕਰਨ ਦਾ ਮਕਸਦ ਵੀ ਹੈ।
ਭਾਵੇਂ ਮੁੱਖ ਮੰਤਰੀ ਮਾਨ ਵਲੋਂ ਇਸ ਪਲਾਂਟ ਦਾ ਉਦਘਾਟਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਰੋਧੀਆਂ ਵਲੋਂ ਵੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਪੰਜਾਬ ‘ਤੇ ਵਰਦਿਆਂ ਇਹ ਦਾਅਵਾ ਕਰ ਦਿੱਤਾ ਹੈ ਕਿ ਜਿਸ ਪਲਾਂਟ ਦਾ ਮਾਨ ਅੱਜ ਉਦਘਾਟਨ ਕਰਨ ਜਾ ਰਹੇ ਹਨ.ਉਹ ਤਾਂ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਹੈ।
कांग्रेस सरकार में लगे प्रोजेक्ट का उद्घाटन करेंगे मुख्यमंत्री @BhagwantMann
CM जिस जर्मनी के CNG प्रोजेक्ट का उद्घाटन करके किसानों को फ़ायदा पहुँचाने की बात कर रहे हैं ,वो फ़ैक्टरी तो दो साल से पंजाब में चल रही है।सिर्फ पुराने कामों में फीते मत काटो CM साब,खुद भी कुछ कर लीजिए। pic.twitter.com/QeD18MEt6o
— Pargat Singh (@PargatSOfficial) October 17, 2022
ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਮੁੱਖ ਮੰਤਰੀ ਮਾਨ ਕਾਂਗਰਸ ਸਰਕਾਰ ਵੇਲੇ ਲੱਗੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਜਿਹੜੇ ਜਰਮਨ ਪਲਾਂਟ ਦਾ ਉਦਘਾਟਨ ਕਰਕੇ ਮੁੱਖ ਮੰਤਰੀ ਮਾਨ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰ ਰਿਹਾ ਹੈ, ਉਹ ਫੈਕਟਰੀ ਉਥੇ ਦੋ ਸਾਲਾਂ ਤੋਂ ਚੱਲ ਰਹੀ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸੇ ਮਾਮਲੇ ਵਿੱਚ ਇੱਕ ਟਵੀਟ ਵਿੱਚ ਮੁੱਖ ਮੰਤਰੀ ਪੰਜਾਬ ਤੇ ਨਿਸ਼ਾਨਾ ਲਾਇਆ ਹੈ। ਆਪਣੇ ਟਵੀਟ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋਕਰ ਦੱਸਿਆ ਹੈ । ਉਹਨਾਂ ਮਾਨ ਨੂੰ ਇਹ ਸਲਾਹ ਵੀ ਦੇ ਛੱਡੀ ਕਿ ਆਪਣੇ ਆਪ ਨੂੰ ਟਵੀਟ ਨਾਲ ਸਾਂਝੀ ਕੀਤੀ ਵੀਡੀਓ ਵਿੱਚ ਦੇਖੋ। ਇਸ ਲਈ ਉਹਨਾਂ ਨੂੰ ਨਕਲੀ ਇਨਕਲਾਬੀ ਦਾ ਨਾਮ ਦਿੱਤਾ ਹੈ।
I’m yet to see such a joker Cm like @BhagwantMann please watch this video to see for yourself! Thats why i have named them fake revolutionaries! @INCIndia pic.twitter.com/wCU1lYBCNz
— Sukhpal Singh Khaira (@SukhpalKhaira) October 17, 2022