India

ਚੇਨਈ ਦੇ ਕਾਰੋਬਾਰੀ ਨੇ ਦੀਵਾਲੀ ਦੇ ਤੋਹਫ਼ੇ ਵਜੋਂ ਸਟਾਫ਼ ਨੂੰ ਦਿੱਤੀਆਂ ਕਾਰਾਂ ਤੇ ਬਾਈਕ

ਚੇਨਈ : ਤਿਉਹਾਰਾਂ ਦਾ ਦਿਨ ਨੇੜੇ ਹੈ ਤੇ  ਕੰਮਕਾਜੀ ਸੰਸਥਾਨ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਮੀਦ ਤੇ ਉਤਸੁਕਤਾ ਹੁੰਦੀ ਹੈ ਕਿ ਇਸ ਵਾਰ ਉਸ ਨੂੰ ਕੀ ਤੋਹਫਾ ਮਿਲੇਗਾ? ਅਜਿਹਾ ਵਿੱਚ ਜੇਕਰ ਉਨ੍ਹਾਂ ਨੂੰ ਅਚਾਨਕ ਤੇ ਅਣਕਿਆਸੀਆਂ ਹੀ ਕੁੱਝ ਵੱਡਾ ਤੋਹਫ਼ਾ ਮਿਲ ਜਾਏ ਤਾਂ ਦੀਵਾਲੀ ਦੀਆਂ ਖ਼ੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ।

ਅਜਿਹਾ ਹੀ ਹੋਇਆ ਹੈ ਭਾਰਤ ਦੇ ਦੱਖਣੀ ਭਾਰਤ ਦੇ ਸ਼ਹਿਰ ਚੇਨਈ ਵਿੱਚ, ਜਿੱਥੇ ਇੱਕ ਗਹਿਣਾ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਤੋਹਫ਼ੇ ਦੇਣ ਲਈ 1.2 ਕਰੋੜ ਰੁਪਏ ਦੀਆਂ ਕਾਰਾਂ ਅਤੇ ਬਾਈਕ ਖ਼ਰੀਦੀਆਂ ਹਨ ਤੇ ਸਾਰਿਆਂ ਨੂੰ ਹੈਰਾਨ ਕਰਨ ਦਿੱਤਾ ਹੈ।

ਚਲਾਨੀ ਜਵੈਲਰੀ ਦੇ ਮਾਲਕ ਜੈਅੰਤੀ ਲਾਲ ਜਯੰਤੀ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਅੱਠ ਕਾਰਾਂ ਅਤੇ 18 ਬਾਈਕ ਤੋਹਫ਼ੇ ਵਜੋਂ ਦਿੱਤੀਆਂ ਹਨ। ਇਸ ਤਰਾਂ ਅਚਾਨਕ ਤੋਹਫ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਕੁੱਝ ਕਰਮਚਾਰੀ ਹੈਰਾਨ ਰਹਿ ਗਏ। ਜਦੋਂ ਕਿ ਕਈਆਂ ਦੀਆਂ ਅੱਖਾਂ ਖ਼ੁਸ਼ੀ ਵਿੱਚ ਭਰ ਗਈਆਂ ।

ਇੱਕ ਖ਼ਬਰ ਮੁਤਾਬਿਕ ਇਸ ਗਹਿਣਾ ਕਾਰੋਬਾਰੀ ਜੈਅੰਤੀ ਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸਟਾਫ਼ ਉਨ੍ਹਾਂ ਦੇ ਪਰਿਵਾਰ ਵਰਗਾ ਹੈ ਅਤੇ ਉਨ੍ਹਾਂ ਨੇ ਹਰ ਉਤਰਾਅ-ਚੜ੍ਹਾਅ ਵਿੱਚ ਉਨ੍ਹਾਂ ਦੇ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਤੋਹਫ਼ੇ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੁੱਝ ਖ਼ਾਸ ਪਲ ਜੋੜਨਗੇ ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਇਨ੍ਹਾਂ ਸਾਰੇ ਕਰਮਚਾਰੀਆਂ ਨੇ ਮੇਰੇ ਕਾਰੋਬਾਰ ਦੇ ਸਾਰੇ ਉਤਰਾਅ-ਚੜ੍ਹਾਅ ਵਿੱਚ ਮੇਰੇ ਨਾਲ ਕੰਮ ਕੀਤਾ ਹੈ ਅਤੇ ਮੁਨਾਫ਼ਾ ਕਮਾਉਣ ਵਿੱਚ ਮੇਰੀ ਮਦਦ ਕੀਤੀ ਹੈ। ਸਾਰੇ ਕਰਮਚਾਰੀ ਸਿਰਫ਼ ਮੇਰੇ ਲਈ ਨਹੀਂ ਬਲਕਿ ਮੇਰੇ ਪਰਿਵਾਰ ਲਈ ਕਰਮਚਾਰੀ ਹਨ। ਇਸ ਲਈ ਮੈਂ ਉਨ੍ਹਾਂ ਨੂੰ ਅਜਿਹੇ ਹੈਰਾਨੀਜਨਕ ਤੋਹਫ਼ੇ ਦੇ ਕੇ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਪੇਸ਼ ਕਰਨਾ ਚਾਹੁੰਦਾ ਸੀ । ਜੈਅੰਤੀ ਲਾਲ ਨੇ ਕਿਹਾ ਕਿ ਹਰ ਰੋਜ਼ਗਾਰ ਦਾਤਾ ਨੂੰ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਤਰਾਂ ਨਾਲ ਕੰਮ ਲਈ ਇੱਕ ਵਧੀਆ ਤੇ ਉਸਾਰੂ ਮਾਹੌਲ ਬਣਦਾ ਹੈ।