ਦਿੱਲੀ : ਭਾਰਤੀ ਚੋਣ ਕਮਿਸ਼ਨ (Election commission) ਨੇ ਹਿਮਾਚਲ ਵਿਧਾਨਸਭਾ (Himachal assembly election 2022) ਦੀਆਂ ਚੋਣ ਤਰੀਕ ਦਾ ਐਲਾਨ ਕਰ ਦਿੱਤਾ ਹੈ। 68 ਸੀਟਾਂ ‘ਤੇ ਇੱਕ ਹੀ ਗੇੜ ਵਿੱਚ ਚੋਣ ਹੋਵੇਗੀ, ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਦੱਸਿਆ ਕਿ 12 ਨਵੰਬਰ ਨੂੰ ਸੂਬੇ ਦੀਆਂ 68 ਸੀਟਾਂ ਤੇ ਵੋਟਿੰਗ ਹੋਵੇਗੀ। ਜਦਕਿ ਨਤੀਜੇ 8 ਦਸੰਬਰ ਨੂੰ ਆਉਣਗੇ, ਨਤੀਜਿਆਂ ਵਿੱਚ ਦੇਰੀ ਦੀ ਵਜ੍ਹਾ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ਨੂੰ ਦੱਸਿਆ ਜਾ ਰਿਹਾ ਹੈ, ਮੰਨਿਆ ਜਾ ਰਿਹਾ ਹੈ ਸੀ ਗੁਜਰਾਤ ਵਿਧਾਨਸਭਾ ਚੋਣਾਂ ਦਾ ਵੀ ਐਲਾਨ ਹਿਮਾਚਲ ਦੇ ਨਾਲ ਹੀ ਹੋਣਾ ਸੀ ਪਰ ਤਿਆਰੀਆਂ ਪੂਰੀਆਂ ਨਾ ਹੋਣ ਦੀ ਵਜ੍ਹਾ ਕਰਕੇ ਦੀਵਾਲੀ ਤੋਂ ਬਾਅਦ ਗੁਜਰਾਤ ਦੀਆਂ ਚੋਣਾਂ ਦਾ ਐਲਾਨ ਹੋਵੇਗਾ । ਦੋਵਾਂ ਸੂਬਿਆਂ ਦੇ ਨਤੀਜੇ ਨਾਲ ਹੀ ਆਉਣਗੇ । ਇਸ ਤੋਂ ਪਹਿਲਾਂ 2017 ਵਿੱਚ ਵੀ ਚੋਣ ਕਮਿਸ਼ਨ ਨੇ ਗੁਜਰਾਜ ਅਤੇ ਹਿਮਾਚਲ ਦੀਆਂ ਵਿਧਾਨਸਭਾ ਦੀਆਂ ਤਰੀਕਾਂ ਦਾ ਵੱਖ-ਵੱਖ ਐਲਾਨ ਕੀਤਾ ਸੀ ।
ਹਿਮਾਚਲ ਵਿਧਾਨਸਭਾ ਚੋਣਾਂ ਦਾ ਪੂਰਾ ਪ੍ਰੋਗਰਾਮ
ਹਿਮਾਚਲ ਵਿਧਾਨਸਭਾ ਦੀਆਂ ਸੀਟਾਂ- 68
ਚੋਣਾਂ ਦਾ ਨੋਟਿਫਿਕੇਸ਼ਨ -17 ਅਕਤੂਬਰ
ਨਾਮਜ਼ਦਗੀਆਂ – 17 ਤੋਂ 25 ਅਕਤੂਬਰ ਵਿੱਚ
ਨਾਮਜ਼ਦਗੀ ਆਪਸ ਲੈਣ ਦੀ ਤਰੀਕ – 29 ਅਕਤੂਬਰ
ਵੋਟਿੰਗ – 12 ਨਵੰਬਰ
ਨਤੀਜੇ – 8 ਦਸੰਬਰ
ਕੁੱਲ ਵੋਟਰ – 55 ਲੱਖ
ਪਹਿਲੀ ਵਾਰ ਵੋਟਰ – 1.86 ਲੱਖ
80 ਸਾਲ ਤੋਂ ਵੱਧ ਵੋਟਰ – 1.22 ਲੱਖ
ਹਿਮਾਚਲ ਵਿਧਾਨਸਭਾ ਦੀਆਂ 20 ਸੀਟਾਂ ਰਿਜ਼ਰਵ
ਹਿਮਾਚਲ ਵਿਧਾਨਸਭਾ ਦਾ ਕਾਰਜਕਾਲ – 8 ਜਨਵਰੀ ਨੂੰ ਖ਼ਤਮ
ਚੋਣ ਕਮਿਸ਼ਨ ਦੀਆਂ ਅਹਿਮ ਗੱਲਾਂ
ਮਹਿਲਾਵਾਂ ਦੇ ਲਈ ਵੱਖ ਤੋਂ ਬੂਥ ਬਣਾਏ ਜਾਣਗੇ,ਸਾਰੇ ਬੂਥਾਂ ‘ਤੇ ਪਾਣੀ ਦੀ ਸੁਵਿਧਾ ਹੋਵੇਗੀ
80 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ ਕੋਰੋਨਾ ਪੀੜਤਾਂ ਨੂੰ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਹੋਵੇਗੀ
ਚੋਣਾਂ ਵਿੱਚ ਪੈਸੇ,ਡਰੱਗ ਅਤੇ ਕਿਸੇ ਹੋਰ ਪਾਵਰ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ,ਨਾਗਰਿਕ ਇਸ ਦੀ ਸੂਚਨਾ C-vigil ਐੱਪ ‘ਤੇ ਦੇ ਸਕਦੇ ਹਨ
ਐੱਪ ‘ਤੇ ਉਮੀਵਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਵਿੱਚ ਜਾਇਦਾਦ ਦਾ ਬਿਊਰਾ ਹੋਵੇਗਾ
2017 ਵਿੱਚ ਬੀਜੇਪੀ ਦੀ ਜਿੱਤ
2017 ਦੀਆਂ ਹਿਮਾਚਲ ਵਿਧਾਨਸਭਾ ਚੋਣਾਂ ਦੌਰਾਨ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਉਨ੍ਹਾਂ ਦੇ ਮੁੱਖ ਮੰਤਰੀ ਦਾ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪ ਹਾਰ ਗਏ ਸਨ। 2017 ਦੇ ਚੋਣ ਨਤੀਜਿਆਂ ਵਿੱਚ ਬੀਜੇਪੀ ਨੂੰ 43 ਸੀਟਾਂ ਮਿਲਿਆ ਸਨ ਜਦਕਿ ਕਾਂਗਰਸ ਦੇ ਖਾਤੇ ਵਿੱਚ 22, CPI (M) ਨੇ 1 ਸੀਟ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਜਦਕਿ 2 ਵਿਧਾਨਸਭਾ ਹਲਕਿਆਂ ਵਿੱਚ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ।