ਚੰਡੀਗੜ੍ਹ : ਭਾਰਤ ਦੇ ਬਾਜ਼ਾਰ ਵਿੱਚ Electric car ਅਤੇ Two wheeler ਦੀ ਡਿਮਾਂਡ ਵਧਣ ਦੀ ਵਜ੍ਹਾ ਕਰਕੇ ਲਗਾਤਰ ਪੁਰਾਣੀਆਂ ਅਤੇ ਨਵੀਆਂ Two wheeler ਕੰਪਨੀ ਆਪਣੇ ਬਰੈਂਡ ਦੇ ਨਾਲ ਉੱਤਰ ਰਹੀਆਂ ਹਨ । ਕੰਪਨੀਆਂ ਦੇ ਵਿਚਾਲੇ ਕੁਆਲਿਟੀ ਦੇ ਨਾਲ ਕੀਮਤ ਨੂੰ ਲੈਕੇ ਵੀ ਮੁਕਾਬਲਾ ਵੇਖਿਆ ਜਾ ਰਿਹਾ ਹੈ । Electric ਗੱਡੀ ਦੀਆਂ ਕੀਮਤਾਂ ਪੈਟਰੋਲ ਅਤੇ ਡੀਜ਼ਰ ਦੀ ਕੀਮਤਾਂ ਤੋਂ ਤਕਰੀਬਨ 50 ਤੋਂ 60 ਫੀਸਦੀ ਵੱਧ ਹੁੰਦੀਆਂ । ਪਰ ਮਾਇਲੇਜ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਲੋਕ Electric ਸਕੂਟਰ ਅਤੇ ਕਾਰਾਂ ਵੱਲ ਕਦਮ ਵਧਾ ਰਹੇ ਹਨ । ਵੱਡੇ ਬਾਜ਼ਾਰ ਨੂੰ ਕਵਰ ਕਰਨ ਦੇ ਲਈ 32 ਹਜ਼ਾਰ ਦੀ ਕੀਮਤ ਦਾ ਇੱਕ Electric ਸਕੂਟਰ ਆਇਆ ਹੈ ਜਿਸ ਦੀ Average ਅਤੇ ਰਫ਼ਤਾਰ ਵੀ ਚੰਗੀ ਹੈ ।
Ujaas ezy ਲਾਂਚ
Electric scooter ਦੇ ਬਾਜ਼ਾਰ ਵਿੱਚ ਹੁਣ Ujaas eZy ਦੀ ਐਂਟਰੀ ਹੋਈ ਹੈ । ਇਸ ਕੰਪਨੀ ਵੱਲੋਂ ਸਕੂਟਰ ਦੀ ਕੀਮਤ 31,880 ਤੈਅ ਕੀਤੀ ਗਈ ਹੈ। ਪਰ ਆਨ ਰੋਡ (On Road) Ujaas ezy ਦੀ ਕੀਮਤ 34,863 ਰੁਪਏ ਹੈ। ਕੰਪਨੀ ਨੇ ਸਕੂਟਰ ਵਿੱਚ 48V, 26Ah ਦੀ ਤਾਕਤ ਵਾਲੀ ਐਸਿਡ ਬੈਟਰੀ ਲੋਡ ਕੀਤੀ ਹੈ। ਇਸ ਬੈਟਰੀ ਪੈਕ ਦੇ ਨਾਲ 250W ਪਾਵਰ ਵਾਲੀ ਹੱਬ ਮੋਟਰ ਵੀ ਜੋੜੀ ਗਈ ਹੈ । ਬੈਟਰੀ ਪੈਕ ਦੀ ਚਾਰਜਿੰਗ ਨੂੰ ਲੈਕੇ ਕੰਪਨੀ ਦਾਅਵਾ ਕਰਦੀ ਹੈ ਕਿ Normal Charge ਕਰਨ ਨਾਲ 6 ਤੋਂ 7 ਘੰਟੇ ਦੇ ਅੰਦਰ ਬੈਟਰੀ ਫੁੱਲ ਹੋ ਜਾਂਦੀ ਹੈ । ਕੰਪਨੀ ਵੱਲੋਂ ਦਾਅਵਾ ਕੀਤੀ ਗਿਆ ਹੈ ਕਿ ਇੱਕ ਵਾਰ ਚਾਰਜ ਕਰਨ ਨਾਲ 60 ਕਿਲੋਮੀਟਰ ਤੱਕ ਸਕੂਟਰ ਚੱਲ ਸਕਦਾ ਹੈ।
ਭਾਰਤੀ ਬਾਜ਼ਾਰ ਵਿੱਚ Electric scooter
Hero Electric ਦੀ ਭਾਰਤੀ ਬਾਜ਼ਾਰ ਵਿੱਚ ਹੁਣ ਤੱਕ 30 ਫੀਸਦੀ ਦੀ ਹਿੱਸੇਦਾਰੀ ਹੈ। ਪਿਛਲੇ ਸਾਲ ਕੰਪਨੀ ਨੇ 46260 ਯੂਨਿਟ ਵੇਚੇ ਸਨ। ਹੀਰੋ ਇਲੈਕਟ੍ਰਿਕ ਇਸ ਵਕਤ ਭਾਰਤ ਵਿੱਚ 9 ਇਲੈਕਟ੍ਰਿਕ ਸਕੂਟਰ ਵੇਚ ਦਾ ਹੈ ।
Okinawa Autotech ਵੀ Electric Two wheeler ਦੇ ਬਾਜ਼ਾਰ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਓਕੀਨਾਵਾ ਦੀ ਇਸ ਵਕਤ ਬਾਜ਼ਾਰ ਵਿੱਚ ਹਿੱਸੇਦਾਰੀ 20 ਫੀਸਦ ਹੈ ।ਪਿਛਲੇ ਸਾਲ ਦਸੰਬਰ ਮਹੀਨੇ ਤੱਕ ਕੰਪਨੀ ਨੇ 29945 ਯੂਨਿਟ ਵੇਚੇ ਸੀ।
Ather Energy ਇਹ ਕੰਪਨੀ ਬੈਂਗਲੁਰੂ ਦੀ ਹੈ ਜਿਸ ਨੇ ਵੀ ਪਿਛਲੇ ਸਾਲ ਚੰਗੀ ਗਿਣਤੀ ਵਿੱਚ Electric Scooter ਵੇਚੇ,ਜਾਣਕਾਰੀ ਮੁਤਾਬਿਕ ਐਥਲ ਨੇ 2021 ਵਿੱਚ 15921 ਯਨਿਟ ਵੇਚੇ ਸਨ, ਬਾਜ਼ਾਰ ਵਿੱਚ ਕੰਪਨੀ ਦੀ ਹਿੱਸੇਦਾਰੀ 11 ਫੀਸਦ ਹੈ।