Punjab

ਪੁਲਿਸ ਦੀ ਦਾਦਾਗਿਰੀ ! ਮਹਿਲਾ ਮੁਲਾਜ਼ਮ ਨੇ ਕੁੜੀ ਦੇ ਜੜੇ ਥੱਪੜ

The female police officer slapped the girl

ਮੁਹਾਲੀ : ਪੰਜਾਬ ਪੁਲਿਸ ( PUNJAB POLICE) ਆਪਣੇ ਕਾਰਨਾਮਿਆਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਇਸੇ ਤਰ੍ਹਾਂ ਦੀ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਬਟਾਲਾ ਵਿੱਚ ਖਾਕੀ ਇੱਕ ਵਾਰ ਮੁੜ ਦਾਗਦਾਰ ਹੁੰਦੀ ਵਿਖਾਈ ਦਿੱਤੀ ਹੈ ਜਿੱਥੇ ਦੋ ਪੁਲਿਸ ਮੁਲਾਜ਼ਮਾਂ ਦਬੰਗਈ ਕਰਦੀਆਂ ਵਿਖਾਈ ਦਿੱਤੀਆਂ ਹਨ, ਜਿਨ੍ਹਾਂ ਨੇ ਦੋ ਕੁੜੀਆਂ ਦੀ ਕੁੱਟਮਾਰ ਕੀਤੀ ਹੈ। ਦਰਅਸਲ ‘ਚ ਪੰਜਾਬ ਦੇ ਗੁਰਦਾਸਪੁਰ ‘ਚ ਇੱਕ ਲੜਕੀ ਪਾਰਕ ਵਿੱਚ ਬੈਠੀ ਸੀ ਅਤੇ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਇੱਥੇ ਲੜਕਿਆਂ ਨਾਲ ਬੈਠੇ ਫੜਿਆ ਸੀ। ਮਹਿਲਾ ਪੁਲਿਸ ਮੁਲਾਜ਼ਮ ਲੜਕੀ ਨੂੰ ਥੱਪੜ ਮਾਰ ਰਹੀ ਹੈ ਅਤੇ ਕਹਿ ਰਹੀ ਕਿ ਆਪਣਾ ਫ਼ੋਨ ਦਿਓ ਅਤੇ ਮਾਪਿਆਂ ਨਾਲ ਗੱਲ ਕਰਾਓ। ਉਸ ਤੋਂ ਬਾਅਦ ਇਹ ਸਭ ਡਰਾਮਾ ਸ਼ੁਰੂ ਹੋ ਗਿਆ।

ਇਹ ਘਟਨਾ ਸਮਾਧ ਰੋਡ ‘ਤੇ ਪਾਰਕ ਦੀ ਹੈ, ਜਿਥੇ ਇਹ ਕੁੜੀਆਂ ਬੈਠੀਆਂ ਹੋਈਆਂ ਸਨ। ਮਹਿਲਾ ਪੁਲਿਸ ਕਾਂਸਟੇਬਲ ਵੱਲੋਂ ਲੜਕੀਆਂ ਨੂੰ ਥੱਪੜ ਮਾਰਨ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।

ਡੀਜੀਪੀ ਪੰਜਾਬ ਪੁਲਿਸ ਨੇ ਉਨ੍ਹਾਂ ਦਾ ਤਬਾਦਲਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੋਰਵ ਯਾਦਵ ਨੇ ਕਾਰਵਾਈ ਕਰਦੇ ਹੋਏ  ਕਿਹਾ ਹੈ ਕਿ ਪੰਜਾਬ ਪੁਲਿਸ ਵਿੱਚ ਅਜਿਹੀ ਬੇਰਹਿਮੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਦੂਜੇ ਬੰਨੇ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਮਾਧੀ ਪਾਰਕ ਵਿੱਚ ਪ੍ਰੇਮੀ ਜੋੜਿਆਂ ਕਾਰਨ ਆਮ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਕਈ ਦਿਨਾਂ ਤੋਂ ਲੋਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਕਾਰਵਾਈ ਕਰਦੇ ਹੋਏ ਮਹਿਲਾ ਪੁਲਸ ਨੇ ਪਾਰਕ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਦੋਵੇਂ ਮਹਿਲਾ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਮਝਾਇਆ ਪਰ ਕੁਝ ਲੋਕਾਂ ਨਾਲ ਬਹਿਸ ਤੋਂ ਬਾਅਦ ਮਹਿਲਾ ਪੁਲਸ ਮੁਲਾਜ਼ਮਾਂ ਨੇ ਲੜਕੀਆਂ ਨੂੰ ਥੱਪੜ ਮਾਰ ਦਿੱਤਾ