Punjab

ਗੈਂਗਸਟਰ ਦੀਪਕ ਟੀਨੂੰ ਵੱਲੋਂ ਧੋਖਾ! ਪੁੱਛਗਿੱਛ ਦੌਰਾਨ ਗਰਲਫ੍ਰੈਂਡ ਰੋ ਰਹੀ ਬੇਵਫਾਈ ਦਾ ਰੋਣਾ

gangster Deepak Tinu

ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ(gangster Deepak Tinu) ਨੇ ਆਪਣੀ ਗਰਲਫ੍ਰੈਂਡ ਨਾਲ ਵੀ ਧੋਖਾ ਕੀਤਾ ਹੈ। ਦੀਪਕ ਟੀਨੂੰ ਆਪਣੀ ਜਾਨ ‘ਤੇ ਖੇਡ ਕੇ ਫਰਾਰ ਕਰਵਾਉਣ ਵਾਲੀ ਗਰਲ ਫ੍ਰੈਂਡ ਜਤਿੰਦਰ ਕੌਰ ਨੂੰ ਧੋਖਾ ਦੇ ਕੇ ਗਾਇਬ ਹੋ ਗਿਆ ਹੈ। ਟੀਨੂੰ ਨੇ ਰਾਜਸਥਾਨ ‘ਚ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੰਬਈ ਪਹੁੰਚ ਜਾਵੇਗਾ ਅਤੇ ਉਥੇ ਦੋਵੇਂ ਮਿਲਣਗੇ, ਪਰ ਦੀਪਕ ਟੀਨੂੰ ਉਥੇ ਨਹੀਂ ਆਇਆ ਅਤੇ ਉਸਦੀ ਗਰਲ ਫ੍ਰੈਂਡ ਪੁਲਿਸ ਦੇ ਅੜਿਕੇ ਆ ਗਈ। ਗੈਂਗਸਟਰ ਟੀਨੂੰ ਦੀ ਗਰਲ ਫ੍ਰੈਂਡ ਹੁਣ ਪੁੱਛਗਿੱਛ ਦੌਰਾਨ ਆਪਣੀ ਬੇਵਫਾਈ ਦਾ ਰੋਣਾ ਰੋ ਰਹੀ ਹੈ।

ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੀ ਆਪਣੇ ਸ਼ਾਰਪ ਸ਼ੂਟਰਾਂ ਨਾਲ ਅਜਿਹਾ ਹੀ ਕਰ ਚੁੱਕਾ ਹੈ। ਪਤਾ ਲੱਗਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਉਸ ਨਾਲ ਕੀਤੇ ਪੈਸੇ ਨਹੀਂ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਦੀਪਕ ਟੀਨੂੰ ਲੁਧਿਆਣਾ ਵਿੱਚ ਨਜਾਇਜ਼ ਵਸੂਲੀ ਅਤੇ ਨਸ਼ਿਆਂ ਦਾ ਕਾਰੋਬਾਰ ਕਰਦਾ ਰਿਹਾ ਹੈ। ਲੁਧਿਆਣਾ ਵਿੱਚ ਇਸ ਦਾ ਵੱਡਾ ਨੈੱਟਵਰਕ ਹੈ। ਫਰਾਰ ਗੈਂਗਸਟਰ ਟੀਨੂੰ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੀਪਕ ਟੀਨੂੰ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਿਆ ਸੀ। ਐਂਟੀ ਗੈਂਗਸਟਰ ਟੀਮ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੀਪਕ ਟੀਨੂੰ ਕਾਲੇ ਰੰਗ ਦੀ ਸਕੋਡਾ ਕਾਰ ‘ਚ ਫਰਾਰ ਹੋ ਗਿਆ ਸੀ। ਕਾਲੇ ਰੰਗ ਦੀ ਸਕੋਡਾ ਦਾ ਨੰਬਰ PB-11 CG-1563 ਹੈ। ਪੁਲੀਸ ਨੇ ਕਾਰ ਵੀ ਬਰਾਮਦ ਕਰ ਲਈ ਹੈ।

ਇਸ ਦੇ ਨਾਲ ਹੀ ਲੁਧਿਆਣਾ ਦੇ ਜਿਮ ਡਰਾਈਵਰ ਕੁਲਦੀਪ ਕੋਹਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਜਵੀਰ ਨੇ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਜ਼ੀਰਕਪੁਰ ਤੋਂ ਕਾਰ ਵਿੱਚ ਬਿਠਾ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਸੀਆਈਏ ਸਟਾਫ ਕੋਲ ਛੱਡ ਗਿਆ ਸੀ। ਇਸ ਤੋਂ ਇਲਾਵਾ ਕੁਲਦੀਪ ਕੋਹਲੀ ਨੇ ਕੁੜੀ ਨੂੰ ਕੱਪੜਿਆਂ ਨਾਲ ਭਰਿਆ ਬੈਗ ਵੀ ਦਿੱਤਾ।

ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਸਾਥੀ ਗ੍ਰਿਫ਼ਤਾਰ, ਪੁਲਿਸ ਨੂੰ ਮਿਲਿਆ ਪੰਜ ਦਿਨਾ ਰਿਮਾਂਡ

ਦੱਸ ਦਈਏ ਕਿ 2 ਅਕਤੂਬਰ ਨੂੰ ਦੀਪਕ ਟੀਨੂੰ ਪੁਲਿਸ ਦੀ ਟੀਮ ਵੱਲੋਂ ਪੰਜਾਬ ਦੀ ਮਾਨਸਾ ਜੇਲ੍ਹ ਤੋਂ ਲਿਜਾਂਦੇ ਸਮੇਂ ਫਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਦੀਪਕ ਟੀਨੂੰ ਨੂੰ ਇੱਕ ਹੋਰ ਮਾਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਮਾਮਲੇ ਵਿੱਚ ਤਫ਼ਤੀਸ਼ ਦੇ ਤਹਿਤ ਪੁਲਿਸ ਟੀਮ ਵੱਲੋਂ ਇੱਕ ਨਿੱਜੀ ਗੱਡੀ ਵਿੱਚ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ।

ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਛੇ ਸ਼ਾਰਪ ਸ਼ੂਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਨੁਸਾਰ ਸ਼ੂਟਰ 25 ਮਈ ਨੂੰ ਮਾਨਸਾ ਪਹੁੰਚੇ ਸਨ ਅਤੇ ਚਾਰ ਦਿਨ ਬਾਅਦ ਹਮਲੇ ਨੂੰ ਅੰਜਾਮ ਦਿੱਤਾ ਸੀ।