ਸੰਗਰੂਰ : 4G ਤੋਂ ਬਾਅਦ ਹੁਣ ਭਾਰਤ ਦੇ ਕਈ ਸ਼ਹਿਰਾਂ ਵਿੱਚ 5G ਮੋਬਾਈਲ ਸੇਵਾ (Mobile services) ਵੀ ਐਕਟਿਵ (Active) ਹੋ ਗਈ ਹੈ । ਇਸ ਸੇਵਾ ਦੇ ਨਾਲ ਹੀ ਖੁਰਾਫਾਤੀ ਦਿਮਾਗ (Brain) ਵੀ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਏ ਹਨ । ਠੱਗਾਂ ਦੇ ਲਈ ਲੋਕਾਂ ਨੂੰ ਲੁੱਟਣ ਦਾ ਇਹ ਨਵਾਂ ਜ਼ਰੀਆ ਬਣ ਦਾ ਜਾ ਰਿਹਾ ਹੈ । ਪੰਜਾਬ ਪੁਲਿਸ ਨੇ ਲੋਕਾਂ ਨੂੰ 5G ਦੇ ਠੱਗੀ ਵਾਲੇ ਪਲਾਨ ਤੋਂ ਬੱਚਣ ਦੇ ਲਈ ਸੂਬੇ ਦੀ ਜਨਤਾ ਲਈ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ । ਇਸ ਤੋਂ ਅਲਰਟ ਰਹਿਣਾ ਨਾ ਸਿਰਫ਼ ਤੁਹਾਡੇ ਲਈ ਜ਼ਰੂਰੀ ਹੈ ਬਲਕਿ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਰਹਿਣ ਵਾਲੇ ਹਰ ਇੱਕ ਸ਼ਖ਼ਸ ਨੂੰ ਠੱਗੀ ਦੀ ਨਵੀਂ ਤਕਨੀਕ ਤੋਂ ਜਾਣੂ ਕਰਵਾਉ ।
ਇਹ ਹੈ ਠੱਗੀ ਦਾ 5G ਪਲਾਨ
ਸੰਗਰੂਰ ਪੁਲਿਸ ਨੇ ਸੋਸ਼ਲ ਮੀਡੀਆ ‘ਤੇ 5G ਤਕਨੀਕ ਦੇ ਜ਼ਰੀਏ ਠੱਗੀ ਦੇ ਨਵੇਂ ਤਰੀਕੇ ਦਾ ਖੁਲਾਸਾ ਕੀਤਾ ਹੈ । ਪੁਲਿਸ ਨੇ ਦੱਸਿਆ ਹੈ ਕਿ ‘ਮੋਬਾਈਲ ਦੀ ਸਿਮ ਕਾਰਡ 5G ਸੇਵਾ ਸ਼ੁਰੂ ਹੋ ਗਈ ਹੈ,ਸਾਈਬਰ ਅਪਰਾਧ ਦੇ ਕੁਝ ਬਦਮਾਸ਼ ਤੁਹਾਡੇ ਮੋਬਾਈਲ ‘ਤੇ ਕਾਲ ਕਰਨਗੇ ਅਤੇ ਤੁਹਾਨੂੰ ਕਿਹਾ ਜਾਵੇਗਾ ਕਿ ਤੁਹਾਡਾ ਸਿਮਕਾਰਡ 4G ਤੋਂ 5G ਵਿੱਚ ਅਪਡੇਟ ਕਰਨਾ ਹੈ ਅਤੇ ਤੁਹਾਨੂੰ OTP ਸਾਂਝਾ ਕਰਨ ਲਈ ਕਿਹਾ ਜਾਵੇਗਾ,ਜਿਸ ਨਾਲ ਉਹ ਤੁਹਾਡੇ ਬੈਂਕ ਖਾਤੇ ਦੇ ਸਾਰੇ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲੈਣਗੇ । ਕਿਰਪਾ ਕਰਕੇ ਕਿਸੇ ਵੀ ਅਜਨਬੀ ਨਾਲ ਆਪਣਾ OTP ਅਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਅਤੇ ਅਜਿਹੀਆਂ ਫਰਜ਼ੀ ਕਾਲਾਂ ਤੋਂ ਸਾਵਧਾਨ ਰਹੋ’ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ DGP ਵੀਕੇ ਭਵਰਾ ਅਤੇ ਕਾਂਗਰਸ ਦੀ ਪਟਿਆਲਾ ਤੋਂ ਐੱਮਪੀ ਪਰਨੀਤ ਕੌਰ (MP Parneet kaur) ਨੂੰ ਵੀ ਠੱਗਾਂ ਨੇ ਆਪਣਾ ਸ਼ਿਕਾਰ ਬਣਾਇਆ ਸੀ ।
DGP ਦੇ ਨਾਂ ‘ਤੇ ਠੱਗੀ
ਪੰਜਾਬ ਦੇ ਸਾਬਕਾ DGP VK ਭਵਰਾ ਦੇ ਨਾਂ ‘ਤੇ 4 ਮਹੀਨੇ ਪਹਿਲਾਂ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ । Whatsapp ਨੰਬਰ ‘ਤੇ ਸਾਬਕਾ Dgp vk ਭਵਰਾ ਦੀ ਫੋਟੋ ਲੱਗਾ ਕੇ ਡਿਪਟੀ ਕਮਿਸ਼ਨਰਾਂ (DC) ਤੋਂ ਪੈਸੇ ਮੰਗੇ ਗਏ ਸਨ । ਇਸ ਤੋਂ ਇਲਾਵਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ 2 ਸਾਲ ਪਹਿਲਾਂ ਸਾਇਬਰ ਕਰਾਇਮ ਦੇ ਜ਼ਰੀਏ ਲੱਖਾਂ ਦੀ ਠੱਗੀ ਮਾਰੀ ਗਈ ਸੀ ਹਾਲਾਂਕਿ ਬਾਅਦ ਵਿੱਚੋਂ ਪੁਲਿਸ ਨੇ ਠੱਗਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ । ਇਸੇ ਸਾਲ ਅਗਸਤ ਮਹੀਨੇ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਠੱਗੀ ਦਾ ਸ਼ਿਕਾਰ ਹੋਏ ਸਨ ।
ਕੈਬਨਿਟ ਮੰਤਰੀ ਜਿੰਪਾ ਨਾਲ ਠੱਗੀ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਅਗਸਤ ਵਿੱਚ ਸਾਹਮਣੇ ਆਇਆ ਸੀ। ਉਨ੍ਹਾਂ ਦੇ Whatsapp ਨੰਬਰ ਦੇ ਜ਼ਰੀਏ ਕਰੀਬੀਆਂ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਜਿੰਪਾ ਦੇ ਭਰਾ ਦੇ ਨਾਂ ਦੀ ਵੀ ਵਰਤੋਂ ਕੀਤੀ ਗਈ ਹੈ। ਜਿਵੇਂ ਹੀ ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਨੂੰ ਮਿਲੀ ਸੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਠੱਗੀ ਦੇ ਇਸ ਮਾਮਲੇ ਦਾ ਲਿੰਕ ਝਾਰਖੰਡ ਅਤੇ ਪੱਛਮੀ ਬੰਗਾਲ ਨਾਲ ਜੁੜਿਆ ਸੀ