ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਉਹਨਾਂ ਦੀ ਘੱਟੋ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਕਰ ਕੇ ਦਿੱਤੀ ਹੈ।
ਆਪਣੇ ਟਵੀਟ ਵਿੱਚ ਉਹਨਾਂ ਲਿੱਖਿਆ ਹੈ, “ਦਿਨ ਰਾਤ ਮਿਹਨਤ ਕਰ ਪੰਜਾਬ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਵਾਲੇ ਉਸਾਰੀ ਮਜ਼ਦੂਰਾਂ ਲਈ ਅੱਜ ਮੈਂ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ। ਪੰਜਾਬ ਸਰਕਾਰ ਨੇ ਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਘੱਟੋਂ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਮਿਹਨਤ ਦੀ ਕਮਾਈ ਓਹਦੇ ਹੱਥਾਂ ‘ਚ ਹੋਵੇ”
ਦਿਨ ਰਾਤ ਮਿਹਨਤ ਕਰ ਪੰਜਾਬ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਉਸਾਰੀ ਮਜ਼ਦੂਰਾਂ ਲਈ ਅੱਜ ਮੈਂ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ…
ਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਘੱਟੋਂ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ..ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਮਿਹਨਤ ਦੀ ਕਮਾਈ ਓਹਦੇ ਹੱਥਾਂ 'ਚ ਹੋਵੇ… pic.twitter.com/6LQdaMrnbI
— Bhagwant Mann (@BhagwantMann) October 10, 2022
ਇਸ ਦੇ ਨਾਲ ਹੀ ਉਹਨਾਂ ਆਪਣੇ ਟਵੀਟ ਵਿੱਚ ਇੱਕ ਸੂਚੀ ਵੀ ਜਾਰੀ ਕੀਤੀ ਹੈ,ਜਿਸ ਵਿੱਚ ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਹੈ।
ਇਸ ਵਿੱਚ ਲਿਖਿਆ ਗਿਆ ਹੈ ਕਿ ਗੈਰ ਹੁਨਰਮੰਦ ਕਾਮਿਆਂ ਦੀ ਮਹੀਨਾਵਾਰ ਆਮਦਨ 9192.72 ਰੁਪਏ ਤੋਂ 9907.68 ਰੁਪਏ,ਅਰਧ- ਹੁਨਰਮੰਦ ਕਾਮਿਆਂ ਦੀ ਆਮਦਨ 9972.72 ਤੋਂ 10687.68 ਰੁਪਏ ,ਹੁਨਰਮੰਦ ਕਾਮਿਆਂ ਦੀ ਆਮਦਨ 10869.73 ਤੋਂ 11584.68 ਰੁਪਏ ਤੇ ਉੱਚ ਹੁਨਰਮੰਦ ਕਾਮਿਆਂ ਦੀ ਆਮਦਨ 11901.72 ਤੋਂ 12616.68 ਰੁਪਏ ਕੀਤੀ ਗਈ ਹੈ ।