Punjab

ਮੁੱਠਭੇੜ ਤੋਂ ਬਾਅਦ ਪੁਲਿਸ ਨੇ ਕਾਬੂ ਕੀਤਾ ਗੈਂ ਗਸਟਰ

the police arrested the gangster

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬਟਾਲਾ (Batala) ਦੇ ਪਿੰਡ ਕੋਟਲਾ ਬੋਜਾ ਵਿੱਚ ਪੁਲਿਸ (Police) ਨੇ ਤਿੰਨ-ਚਾਰ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਨੌਜਵਾਨ ਰਣਜੋਧ ਸਿੰਘ ਬਬਲੂ (Ranjodh Singh Bablu) ਨੂੰ ਗ੍ਰਿਫਤਾਰ (Arrest) ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਰਣਜੋਧ ਸਿੰਘ ਨੂੰ ਇੱਕ ਨਾਮੀ ਗੈਂਗਸਟਰ ਕਰਾਰ ਦਿੱਤਾ ਗਿਆ ਹੈ। ਗੈਂਗਸਟਰ ਕੋਲੋਂ ਦੋ ਪਿਸਟਲਾਂ ਵੀ ਬਰਾਮਦ ਹੋਈਆਂ ਹਨ, ਜਿਸ ਨਾਲ ਉਸ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ ਸੀ। ਪੁਲਿਸ ਮੁਤਾਬਕ ਗੈਂਗਸਟਰ ਰਣਜੋਧ ਸਿੰਘ ਨੇ ਪੁਲਿਸ ਉੱਤੇ 25 ਤੋਂ 30 ਫਾਇਰ ਕੀਤੇ ਸਨ ਅਤੇ ਜਵਾਬ ਵਿੱਚ ਪੁਲਿਸ ਨੇ ਉਸ ਉੱਤੇ 30 ਤੋਂ 40 ਫਾਇਰ ਕੀਤੇ। ਮੁਕਾਬਲੇ ਦੌਰਾਨ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸਦਾ ਹੁਣ ਬਟਾਲਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਣਜੋਧ ਸਿੰਘ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਮੁਕਾਬਲੇ ਦੌਰਾਨ ਕੋਈ ਵੀ ਪੁਲਿਸ ਵਾਲਾ ਜ਼ਖ਼ਮੀ ਨਹੀਂ ਹੋਇਆ ਹੈ। ਪੁਲਿਸ ਨੇ ਕਿਹਾ ਕਿ ਰਣਜੋਧ ਸਿੰਘ ਦਾ ਇਲਾਜ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਬਟਾਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਕਮਾਦ ਵਿੱਚ ਲੁਕਿਆ ਹੋਇਆ ਸੀ। ਪੁਲਿਸ ਦਾ ਰਣਜੋਧ ਸਿੰਘ ਦੇ ਨਾਲ ਸਵੇਰੇ ਸਾਢੇ ਅੱਠ ਵਜੇ ਸੰਪਰਕ ਹੋਇਆ ਸੀ। ਪੁਲਿਸ ਨੇ ਕਿਹਾ ਕਿ ਸਾਨੂੰ ਰਣਜੋਧ ਸਿੰਘ ਬਾਰੇ ਇਨਪੁੱਟ ਮਿਲੀ ਸੀ। ਰਣਜੋਧ ਸਿੰਘ ਫਿਰ ਘਰੋਂ ਭੱਜ ਗਿਆ ਸੀ ਅਤੇ ਪੁਲਿਸ ਨੇ ਉਸਦਾ ਪਿੱਛਾ ਕੀਤਾ। ਰਣਜੋਧ ਸਿੰਘ ਰੋਡ ਉੱਤੇ ਮੋਟਰਸਾਈਕਲ ਸੁੱਟ ਕੇ ਪੁਲਿਸ ਉੱਤੇ ਫਾਇਰਿੰਗ ਕਰਕੇ ਭੱਜ ਗਿਆ। ਉਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਬਾਅਦ ਵਿੱਚ ਇਸ ਜਗ੍ਹਾ ਉੱਤੇ ਤਿੰਨ ਤੋਂ ਚਾਰ ਘੰਟੇ ਮੁਕਾਬਲਾ ਚੱਲਿਆ।

ਸਤਿੰਦਰ ਸਿੰਘ ਨੇ ਰਣਜੋਧ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੈਂਗਸਟਰ ਰਣਜੋਧ ਸਿੰਘ ਖਿਲਾਫ਼ ਚਾਰ ਤੋਂ ਪੰਜ ਮੁਕੱਦਮੇ ਅੰਮ੍ਰਿਤਸਰ ਦਿਹਾਤੀ ਵਿੱਚ ਦਰਜ ਹਨ ਅਤੇ ਪਿਛਲੇ 15 ਦਿਨਾਂ ਵਿੱਚ 307 ਦੇ ਮੁਕੱਦਮੇ ਬਟਾਲਾ ਵਿੱਚ ਵੀ ਰਜਿਸਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਤੋਂ ਰਣਜੋਧ ਸਿੰਘ ਬਾਰੇ ਹੋਰ ਜਾਣਕਾਰੀ ਮੰਗੀ ਜਾਵੇਗੀ। ਰਣਜੋਧ ਸਿੰਘ ਅੰਮ੍ਰਿਤਸਰ ਦਿਹਾਤੀ ਦਾ ਵਸਨੀਕ ਹੈ ਅਤੇ ਕੁਝ ਮਹੀਨਿਆਂ ਤੋਂ ਬਟਾਲਾ ਦੇ ਇੱਕ ਮੁਹੱਲੇ ਵਿੱਚ ਰਹਿ ਰਿਹਾ ਸੀ।

ਪਰਿਵਾਰਕ ਮੈਂਬਰ ਹਿਰਾਸਤ ਵਿੱਚ ਲਏ ਜਾਣ ਬਾਰੇ ਐੱਸਐੱਸਪੀ ਨੇ ਕੋਈ ਟਿੱਪਣੀ ਨਹੀਂ ਕੀਤੀ। ਦਰਅਸਲ, ਕੁਝ ਮੀਡੀਆ ਰਿਪੋਰਟਾਂ ਮੁਤਾਬਕ ਰਣਜੋਧ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਪੁਲਿਸ ਨੇ ਰਣਜੋਧ ਦੇ ਘਰ ਦਾ ਪਤਾ ਨਹੀਂ ਦੱਸਿਆ।