Punjab

ਕਿਸਾਨਾਂ ਦੀ ਜ਼ਮੀਨਾਂ ਐਕੁਆਇਰ ਬਦਲੇ ਵੱਧ ਮੁਆਵਜ਼ਾ ਦੇਣ ਦੇ ਮਸਲੇ ‘ਤੇ ਕੈਪਟਨ ਨੇ ਬੁਲਾਈ ਬੈਠਕ

 

‘ਦ ਖ਼ਾਲਸ ਬਿਊਰੋ:- ਅੱਜ 22 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ, ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਲਈ ‘ਲੈਂਡ ਪੂਲਿੰਗ ਨੀਤੀ’ ਵਿੱਚ ਫੇਰਬਦਲ ਕਰੇਗੀ।

 

ਪੰਜਾਬ ਸਰਕਾਰ ਨੂੰ ਪਿਛਲੇ ਕੁਝ ਸਮੇਂ ਤੋਂ ‘ਲੈਂਡ ਪੂਲਿੰਗ ਪਾਲਿਸੀ’ ਵਿੱਚ ਕਿਸਾਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ।

ਜਾਣਕਾਰੀ ਮੁਤਾਬਿਕ, ਪੰਜਾਬ ਸਰਕਾਰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੋ ਨਵੇਂ ਸੈਕਟਰ ਉਸਾਰਨ ਦੀ ਤਿਆਰੀ ‘ਚ ਹੈ ਕਿਉਂਕਿ ਉੱਥੇ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ ਪਈ ਹੈ।

 

ਹਾਲਾਂਕਿ ਮੰਤਰੀ ਮੰਡਲ ਦੀ ਮੀਟਿੰਗ ਵਿਚ ‘ਲੈਂਡ ਪੂਲਿੰਗ ਪਾਲਿਸੀ’ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਦਾ ਏਜੰਡਾ  ਜਰੂਰ ਲੱਗਾ ਹੋਇਆ ਹੈ। ਪਰ ਪਾਲਿਸੀ ਵਿੱਚ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਹਜ਼ਾਰ ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਅਤੇ 120 ਵਰਗ ਗਜ਼ ਦਾ ਵਪਾਰਕ ਪਲਾਟ ਦੇਣ ਦੀ ਵਿਵਸਥਾ ਹੈ, ਜਿਸ ਵਿੱਚ ਫੇਰਬਦਲ ਦੀ ਸੰਭਾਵਨਾ ਹੈ।

 

ਇਸ ਕਰਕੇ ਲੈਂਡ ਪੂਲਿੰਗ ਵਿਚ ਸ਼ਾਮਲ ਹੋਣ ਵਾਲੇ ਸਾਰੇ ਕਿਸਾਨਾਂ ਨੂੰ ਪ੍ਰਤੀ ਏਕੜ ਪਿਛੇ ਇੱਕ ਹਜ਼ਾਰ ਵਰਗ ਗਜ਼ ਰਿਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਵਪਾਰਕ ਪਲਾਟ ਦਿੱਤਾ ਜਾਵੇਗਾ ਹੈ। ਇਸੇ ਤਰ੍ਹਾਂ ਸਨਅਤੀ ਮਕਸਦ ਲਈ ਪ੍ਰਾਪਤ ਕੀਤੀ ਜ਼ਮੀਨ ਵਿੱਚ ਪ੍ਰਤੀ ਏਕੜ ਪਿੱਛੇ 1100 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਅਤੇ 200 ਗਜ਼ ਦਾ ਵਪਾਰਕ ਪਲਾਟ ਦੇਣ ਦੀ ਤਜਵੀਜ਼ ਹੈ।

ਸਰਕਾਰ ਨਿਯਮਾਂ ਵਿਚ ਤਬਦੀਲੀ ਕਰਕੇ 120 ਗਜ਼ ਦੀ ਥਾਂ 200 ਗਜ਼ ਦਾ ਵਪਾਰਕ ਪਲਾਟ ਦੇਣ ਦੀ ਵਿਉਂਤ ਬਣਾ ਰਹੀ ਹੈ।

 

ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਮੀਨਾਂ ਦੀ ਪ੍ਰਾਪਤੀ ਲ਼ਈ ਲੋੜਾਂ ਦੇ ਮੱਦੇਨਜ਼ਰ ਕੁਝ ਨਿਯਮਾਂ ’ਚ ਫੇਰਬਦਲ ਕੀਤਾ ਜਾ ਰਿਹਾ ਹੈ।  ਇੰਨਾਂ ਹੀ ਨਹੀਂ ਇਸ ਕੈਬਨਿਟ ਮੀਟਿੰਗ ‘ਚ ਜੇਲ੍ਹ ਵਿਭਾਗ ਵਿੱਚ 300 ਜੇਲ੍ਹ ਵਾਰਡਨ ਭਰਤੀ ਕਰਨ ਦਾ ਏਜੰਡਾ ਵੀ ਸ਼ਾਮਲ ਹੈ।