Punjab

ਪੰਜਾਬ ਵਿਧਾਨ ਸਭਾ ਸ਼ੈਸ਼ਨ ਸ਼ੁਰੂ , ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

Punjab Vidhan Sabha session

ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ (Punjab Vidhan Sabha session)  ਦਾ ਬੁਲਾਇਆ ਇੱਕ ਦਿਨਾਂ ਸੈਸ਼ਨ ਹੋਇਆ ਸ਼ੁਰੂ ਹੋ ਗਿਆ ਹੈ,ਜਿਸ ਦੇ ਕਾਫੀ ਹੰਗਾਮੇਦਾਰ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ। ਇੱਕ ਪਾਸੇ ਇਸ ,ਪੰਜਾਬ ਦੇ ਭੱਖਦੇ ਮੁੱਦਿਆਂ ‘ਤੇ ਚਰਚਾ ਹੋਵੇਗੀ,ਉਥੇ ਵਿਰੋਧੀ ਧਿਰ ਵੀ ਪੂਰੀ ਤਰਾਂ ਨਾਲ ਸਰਕਾਰ ਨੂੰ ਘੇਰਨ ਦੇ ਕੋਸ਼ਿਸ਼ ਵਿੱਚ ਰਹੇਗੀ। ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਇੱਕ ਦਿਨਾਂ ਸੈਸ਼ਨ ਦੀ ਸ਼ੁਰੂਆਤ ਵਿੱਚ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ, ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਅਗਾਂਹਵਧੂ ਕਿਸਾਨ ਪਦਮਸ਼੍ਰੀ ਜਗਜੀਤ ਸਿੰਘ ਖਾਰਾ,ਉਘੇ ਸਮਾਜ ਸੇਵੀ ਕ੍ਰਿਸ਼ਨ ਦੇਵ ਖੋਸਲਾ,ਜਥੇਦਾਰ ਅਵਤਾਰ ਸਿੰਘ ਹਿੱਤ, ਸਾਬਕਾ ਪੀਸੀਐਸ ਅਧਿਕਾਰੀ ਸ.ਪ੍ਰੀਤਮ ਸਿੰਘ ਕੁੰਮੇਦਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਮੋਨ ਰੱਖਿਆ ਗਿਆ। ਜਿਸ ਤੋਂ ਬਾਅਦ ਵਿਧਾਨ ਸਭਾ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ।

ਭਗਵੰਤ ਮਾਨ ਸਰਕਾਰ ਨੇ ਇਹ ਸੈਸ਼ਨ ਪਰਾਲੀ, ਕਿਸਾਨੀ ਤੇ ਹੋਰ ਮਾਮਲਿਆਂ ’ਤੇ ਚਰਚਾ ਲਈ ਸੱਦਿਆ ਹੈ। ਇਸ ਸੈਸ਼ਨ ਨੁੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਭਗਵੰਤ ਮਾਨ ਸਰਕਾਰ ਆਹਮੋ ਸਾਹਮਣੇ ਹੋ ਗਏ ਸਨ। ਅਖੀਰ ਸਰਕਾਰ ਵੱਲੋਂ ਸੈਸ਼ਨ ਦਾ ਏਜੰਡਾ ਭੇਜਣ ਤੋਂ ਬਾਅਦ ਰਾਜਪਾਲ ਨੇ ਸੈਸ਼ਨ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਸੀ।