‘ਦ ਖ਼ਾਲਸ ਬਿਊਰੋ : ਜੇ ਤੁਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ ਚ ਰਹਿੰਦੇ ਹੋ ਤੇ ਇਲੈਕਟ੍ਰਿਕ ਵਾਹਨ ਚਲਾਉਂਦੇ ਹੋ ਤਾਂ ਨਾ ਤੁਹਾਨੂੰ ਰੋਡ ਟੈਕਸ ਦੇਣਾ ਪਵੇਗਾ ਅਤੇ ਰਜਿਸਟਰੇਸ਼ਨ ਫੀਸ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਦੇ ਵਸਨੀਕਾਂ ਨੂੰ ਪੈਟਰੋਲ ਅਤੇ ਡੀਜ਼ਲ ਵਾਹਨਾਂ ਤੋਂ ਰਾਹਤ ਦਿਵਾਉਂਦਿਆਂ ਇਲੈਕਟ੍ਰਿਕ ਵਾਹਨਾਂ ਵੱਲ ਉਤਸ਼ਾਹਿਤ ਕਰਨ ਲਈ ਇਲੈਕਟ੍ਰਿਕ ਵਾਹਨ ਪਾਲਿਸੀ ਨੂੰ ਮਨਜ਼ੂਰ ਕੀਤਾ ਹੈ।
ਇਸ ਨਵੀਂ ਨੀਤੀ ਤਹਿਤ ਜਿੱਥੇ ਇਲੈਕਟ੍ਰਿਕ ਵਾਹਨਾਂ ਦੇ ਖਰੀਦਦਾਰਾਂ ਦੀ ਰੋਡ ਟੈਕਸ ਅਤੇ ਰਜਿਸਟਰੇਸ਼ਨ ਫੀਸ ਮੁਆਫ਼ ਕਰ ਦਿੱਤੀ ਹੈ, ਉੱਥੇ ਹੀ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਮੁੱਢਲੇ ਖਰੀਦਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਹਜ਼ਾਰ ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤੱਕ ਭੱਤਾ ਦਿੱਤਾ ਜਾਵੇਗਾ।
ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਇਲੈਕਟ੍ਰਿਕ ਵਾਹਨ ਪਾਲਿਸੀ 5 ਸਾਲਾਂ ਲਈ ਤਿਆਰ ਕੀਤੀ ਗਈ ਹੈ, ਤੇ 5 ਸਾਲਾਂ ਵਿੱਚ ਇਸ ਪਾਲਿਸੀ ਤਹਿਤ ਚੰਡੀਗੜ੍ਹ ਨੂੰ ‘ਮਾਡਲ ਈਵੀ ਯਾਨਿ ਕਿ ਇਲੈਕਟ੍ਰਿਕ ਵਾਹਨ ਸਿਟੀ’ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
5 ਸਾਲਾਂ ਵਿੱਚ ਕੀ ਕੁਝ ਬਦਲੇਗਾ
1.
ਸਭ ਤੋਂ ਪਹਿਲਾਂ ਆਉਂਦੇ ਦੋ ਸਾਲਾਂ ਵਿੱਚ ਤਾਂ ਪੈਟਰੋਲ ਮੋਟਰਸਾਈਕਲ ਬੰਦ ਕਰ ਦਿੱਤੇ ਜਾਣਗੇ, ਸਿਰਫ਼ ਈ-ਬਾਈਕ ਹੀ ਰਜਿਸਟਰਡ ਹੋਣਗੀਆਂ,
2.
ਵਿੱਤ ਵਰ੍ਹੇ 2024 ਤੋਂ ਯੂਟੀ ’ਚ ਰਜਿਸਟਰ ਨਹੀਂ ਹੋਣਗੇ ਪੈਟਰੋਲ ਵਾਲੇ ਦੋ-ਪਹੀਆ ਵਾਹਨ
3.
ਪਹਿਲੇ ਸਾਲ 35 ਫ਼ੀਸਦ ਇਲੈਕਟਿ੍ਰਕ ਵਾਹਨਾਂ ਨੂੰ ਰਜਿਸਟਰ ਕੀਤਾ ਜਾਵੇਗਾ
4.
ਦੂਜੇ ਸਾਲ 70 ਫ਼ੀਸਦ ਦੋ ਪਹੀਆ ਵਾਹਨਾਂ ਨੂੰ ਰਜਿਸਟਰ ਕੀਤਾ ਜਾਵੇਗਾ।
5.
ਆਉਂਦੇ ਪੰਜ ਸਾਲਾਂ ਵਿੱਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਵੀ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਚਾਰ ਪਹੀਆਂ ਘਰੇਲੂ ਵਾਹਨਾਂ ਨੂੰ ਪੰਜ ਸਾਲਾਂ ਵਿੱਚ 50 ਫ਼ੀਸਦ ਤੱਕ ਇਲੈਕਟ੍ਰਿਕ ਅਤੇ ਚਾਰ ਪਹੀਆ ਉਦਯੋਗਿਕ ਵਾਹਨਾਂ ਨੂੰ ਸੌ ਫ਼ੀਸਦ ਇਲੈਕਟ੍ਰਿਕ ਕੀਤਾ ਜਾਵੇਗਾ। ਬੱਸਾਂ ਨੂੰ ਵੀ ਸੌ ਫ਼ੀਸਦ ਇਲੈਕਟ੍ਰਿਕ ਕੀਤਾ ਜਾਵੇਗਾ।
ਇਸ ਦਰਮਿਆਨ ਸਭ ਤੋਂ ਵੱਡਾ ਚੈਲੰਜ ਕਿ ਲੋਕ ਆਪਣੇ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨ ਖਰੀਦਣਗੇ ਕਿਉਂ …. ਇਸ ਲਈ ਚੰਡੀਗੜ ਪ੍ਰਸ਼ਾਸਨ ਨੇ ਲੋਕਾਂ ਨੂੰ ਇੰਸੈਟਿਵ ਦੇਣ ਦਾ ਐਲਾਨ ਕੀਤਾ ਹੈ,
ਨਵਾਂ ਈ-ਵਾਹਨ ਖਰੀਦਣ ‘ਤੇ ਲੋਕਾਂ ਨੂੰ ਤਿੰਨ ਹਜ਼ਾਰ ਤੋਂ ਦੋ ਲੱਖ ਰੁਪਏ ਤੱਕ ਦਾ ਇੰਸੈਂਟਿਵ ਵੀ ਮਿਲੇਗਾ।
ਕਿੰਨਾ ਡਿਸਕਾਊਂਟ/ਛੋਟ ਮਿਲੇਗੀ
1.
ਇਲੈਕਟ੍ਰਿਕ ਸਾਈਕਲ ਦੇ ਪਹਿਲੇ 25 ਹਜ਼ਾਰ ਖਰੀਦਦਾਰਾਂ ਨੂੰ ਤਿੰਨ ਹਜ਼ਾਰ ਰੁਪਏ ਤੱਕ ਭੱਤਾ ਦਿੱਤਾ ਜਾਵੇਗਾ।
2.
ਦੋ ਪਹੀਆ ਸਕੂਟਰੀ ਖਰੀਦਣ ਵਾਲੇ ਪਹਿਲੇ 10 ਹਜ਼ਾਰ ਖਰੀਦਦਾਰਾਂ ਨੂੰ 15 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਭੱਤਾ ਦਿੱਤਾ ਜਾਵੇਗਾ।
3.
ਘਰੇਲੂ ਵਰਤੋਂ ਲਈ ਕਾਰ ਖਰੀਦਣ ਵਾਲਿਆਂ ਨੂੰ ਡੇਢ ਲੱਖ ਰੁਪਏ
4.
ਉਦਯੋਗਿਕ ਵਰਤੋਂ ਵਾਲੇ ਚਾਰ ਪਹੀਆ ਵਾਹਨ ਦੇ ਖਰੀਦਦਾਰ ਨੂੰ ਦੋ ਲੱਖ ਰੁਪਏ ਤੱਕ ਦਾ ਭੱਤਾ ਦਿੱਤਾ ਜਾਵੇਗਾ।
ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਦੀ ਮਿਆਦ ਵੀ 15 ਸਾਲ ਤੱਕ ਤੈਅ ਕੀਤੀ ਗਈ ਹੈ।
ਤੇ ਇਸ ਕੋਸ਼ਿਸ਼ ਦਾ ਮਕਸਦ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ, ਚੰਡੀਗੜ੍ਹ ਨੂੰ ਪ੍ਰਦੂਸ਼ਣ ਰਹਿਤ ਕਰਨਾ ਹੈ।
ਕਿੱਥੇ ਚਾਰਜ ਹੋਣਗੇ ਇਲੈਕਟ੍ਰਿਕ ਵਾਹਨ
ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸੌ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਹਰ ਸੈਕਟਰ ਵਿੱਚ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ।
ਵਾਹਨਾਂ ਨੂੰ ਚਾਰਜ ਕਰਨ ’ਤੇ 8 ਤੋਂ 11 ਰੁਪਏ ਪ੍ਰਤੀ ਯੂਨਿਟ ਤੱਕ ਆਵੇਗਾ
ਇਲੈਕਟ੍ਰਿਕ ਵਾਹਨਾਂ ਨੂੰ ਘੱਟ ਜਾਂ ਮੱਧਮ ਰਫ਼ਤਾਰ ਨਾਲ ਚਾਰਜ ਕਰਨ ਲਈ 8 ਰੁਪਏ ਪ੍ਰਤੀ ਯੂਨਿਟ
ਤੇਜ਼ ਰਫ਼ਤਾਰ ’ਤੇ ਚਾਰਜ ਕਰਨ ਲਈ 10 ਰੁਪਏ ਪ੍ਰਤੀ ਯੂਨਿਟ ਦਾ ਖਰਚ ਆਵੇਗਾ
ਇਸੇ ਤਰ੍ਹਾਂ ਬੈਟਰੀ ਬਦਲਣ ਵਾਲੇ ਸਟੇਸ਼ਨ ’ਤੇ 11 ਰੁਪਏ ਪ੍ਰਤੀ ਯੂਨਿਟ ਦਾ ਭੁਗਤਾਨ ਕਰਨਾ ਪਵੇਗਾ
ਜਿਸ ਘਰ ‘ਚ ਚਾਰ EV , ਲਗਵਾਉਣਾ ਪਵੇਗਾ ਚਾਰਜਿੰਗ ਸਟੇਸ਼ਨ
ਘਰਾਂ ਵਿੱਚ ਚਾਰਜਿੰਗ ਪੁਆਇੰਟ ਲਗਾਉਣ ਵਾਲੇ ਪਹਿਲੇ 30 ਹਜ਼ਾਰ ਖਪਤਕਾਰਾਂ ਨੂੰ 6 ਹਜ਼ਾਰ ਰੁਪਏ ਦੀ ਛੋਟ ਹੋਵੇਗੀ
ਬੈਟਰੀ ਬਦਲਣ ਦਾ ਪ੍ਰਬੰਧ ਕਰਨ ਵਾਲਿਆਂ ਨੂੰ 50 ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇਗਾ।
ਜਨਤਕ ਖੇਤਰ ਵਿੱਚ ਲੱਗਣ ਵਾਲੇ ਚਾਰਜਿੰਗ ਸਟੇਸ਼ਨ ਨੂੰ 5 ਲੱਖ ਰੁਪਏ ਤੱਕ ਦਾ ਭੱਤਾ ਦਿੱਤਾ ਜਾਵੇਗਾ।
ਇਸ ਸਮੇਂ ਸੈਕਟਰ-19 ਵਿੱਚ ਕਮਿਊਨਿਟੀ ਹਾਲ ਪਾਰਕਿੰਗ ਏਰੀਆ, ਸੈਕਟਰ-24ਏ ਵਿੱਚ ਪਬਲਿਕ ਪਾਰਕਿੰਗ ਏਰੀਆ, ਸੈਕਟਰ-50 ਵਿੱਚ ਬਿਜ਼ਨਸ ਕਾਲਜ, ਸੈਕਟਰ-42 ਵਿੱਚ ਪਾਮ ਗਾਰਡਨ, ਸਾਰੰਗਪੁਰ ਵਿੱਚ ਬੋਟੈਨੀਕਲ ਗਾਰਡਨ, ਸੈਕਟਰ-31ਏ ਵਿੱਚ ਦੋ ਜਪਾਨੀ ਗਾਰਡਨ ਅਤੇ ਸੈਕਟਰ-31 ਵਿੱਚ ਸਥਿਤ ਹੈ।
GFX-ਜਾਂ ਰੇਟ ‘ਚ ਛੋਟ ਕਿਵੇਂ ਮਿਲੇਗੀ
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਈਵੀ ਖਰੀਦਣ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਇਸ ਨੂੰ ਆਰਐਲਏ ਕੋਲ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਪਾਲਿਸੀ ਤਹਿਤ ਇਨਸੈਂਟਿਵ ਲੈਣ ਲਈ ਉਨ੍ਹਾਂ ਨੂੰ ਸੈਕਟਰ-19 ਸਥਿਤ ਵਾਤਾਵਰਣ ਵਿਭਾਗ ਜਾਂ ਵਿਭਾਗ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰਨਾ ਹੋਵੇਗਾ। ਫਾਰਮ ਭਰੋ ਅਤੇ ਇਸਨੂੰ ਵਾਤਾਵਰਣ ਵਿਭਾਗ ਨੂੰ ਜਮ੍ਹਾ ਕਰੋ। ਫਿਲਹਾਲ ਇਹ ਸਿਸਟਮ ਆਫਲਾਈਨ ਹੈ ਪਰ ਜਲਦੀ ਹੀ ਇਸ ਨੂੰ ਆਨਲਾਈਨ ਕਰ ਦਿੱਤਾ ਜਾਵੇਗਾ। ਇਸਦੇ ਲਈ ਇੱਕ ਵੈਬਸਾਈਟ ਬਣਾਈ ਜਾ ਰਹੀ ਹੈ। ਅਰਜ਼ੀ ਦੇਣ ਦੇ 15 ਦਿਨਾਂ ਦੇ ਅੰਦਰ ਪੈਸੇ ਲੋਕਾਂ ਦੇ ਖਾਤੇ ਵਿੱਚ ਪਹੁੰਚ ਜਾਣਗੇ।