Punjab

ਕੈਪਟਨ ਨੇ ਪੰਜਾਬੀਆਂ ਨੂੰ ਕਿਹਾ, ਮੈੈਂ ਸਾਰੇ DC ਅਫਸਰਾਂ ਨੂੰ 10 ਲੱਖ ਮਾਸਕ ਭੇਜ ਦਿੱਤੇ ਹਨ ਜਾ ਕੇ ਲੈ ਲਓ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਵੇਂ #ask caption ਮੌਕੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕੋਰੋਨਾ ਦੀ ਇਹ ਬਿਮਾਰੀ ਪੰਜਾਬ ਵਿੱਚ ਕਿੰਨੀ ਕੁ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਲਈ ਪੰਜਾਬੀਆਂ ਨੂੰ ਆਪਣਾ ਧਿਆਨ ਆਪ ਰੱਖਣ ਚਾਹੀਦਾ ਹੈ।

ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਸੂਬੇ ਅੰਦਰ ਸੈਂਪਲਿੰਗ 10.000 ਤੱਕ ਪਹੁੰਚ ਗਈ ਹੈ ਜਿਸ ਨੂੰ ਇਸ ਮਹੀਨੇ ਦੌਰਾਨ 20,000 ਤੱਕ ਲਿਜਾਇਆ ਜਾਵੇਗਾ। ਉਹਨਾਂ ਕਿਹਾ ਕਿ ਵੱਧ ਰਹੀ ਸੈਂਪਲਿੰਗ ਕਾਰਨ ਹੀ ਸੂਬੇ ਅੰਦਰ ਕੇਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਇਸ ਤੋਂ ਇਲਾਵਾਂ ਕੈਪਟਨ ਨੇ ਔਕਸਫੋਰਡ ਯੂਨੀਵਰਸਿਟੀ ਦੀ ਰਿਸਰਚ ਦੇ ਅਧਾਰ ‘ਤੇ ਪੰਜਾਬੀਆਂ ਨੂੰ ਕਿਹਾ ਕਿ ਹੈ ਕਿ 75 % ਲੋਕ ਮਾਸਕ ਪਾਉਣ ਨਾਲ ਠੀਕ ਹੋ ਜਾਦੇ ਹਨ ਇਸ ਕਰਕੇ ਉਹਨਾਂ ਸਾਰੇ ਪੰਜਾਬੀਆਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 10 ਲੱਖ ਮਾਸਕ ਭੇਜੇ ਜਾ ਚੁੱਕੇ ਹਨ ਜੋ ਸਾਰੇ ਲੋੜਵੰਦਾਂ ਤੱਕ ਪਹੁੰਚਾਏ ਜਾਣਗੇ।

ਮੱਤੇਵਾੜਾ ਜ਼ਮੀਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ 956 ਏਕੜ ਜੋ ਮੱਤੇਵਾੜਾ ਦੀ ਜ਼ਮੀਨ ਹੈ ਉਹ ਵੱਖ-ਵੱਖ ਵਿਭਾਗਾਂ ਦੀ ਹੈ ਇਸ ਲਈ ਕਿਸੇ ਵੀ ਹਾਲਾਤ ਵਿੱਚ ਉਥੋਂ ਦੇ ਰੁੱਖਾਂ ਨੂੰ ਨਹੀਂ ਕੱਟਿਆ ਜਾਵੇਗਾ, ਮੱਤੇਵਾੜਾ ਨੂੰ ਲੈ ਕੇ ਜੋ ਵੀ ਪੰਜਾਬ ਅੰਦਰ ਗੱਲਾਂ ਚੱਲ ਰਹੀਆਂ ਹਨ ਉਹ ਬਹੁਤ ਗਲਤ ਹਨ।

ਮੈਂਡੀਕਲ ਕਾਲਜਾਂ ਦੀ ਫੀਸਾਂ ਨੂੰ  ਲੈ ਕੇ ਕੈਪਟਨ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਕੋਰੋਨਾ ਦਾ ਟੈਸਟ ਕਰਨ ਲਈ ਨਵੀਂਆਂ ਮਸ਼ੀਨਾਂ ਲਿਆਉਣੀਆਂ ਹਨ ਤਾਂ ਫੀਸਾਂ ਤਾਂ ਵਧਾਉਣੀਆਂ ਹੀ ਪੈਣਗੀਆਂ, ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਡਾਕਟਰ ਬਣਨਾ ਚਾਹੁੰਦੇ ਹਨ ਅਸੀਂ ਉਹਨਾਂ ਲਈ ਕੋਈ ਹੋਰ ਹੱਲ਼ ਜਰੂਰ ਕੱਢਾਗੇ।