ਚਾਈਨਾ ਵਾਇਰਸ (China Virus) ਨਾਮੀ ਬਿਮਾਰੀ ਦਾ ਕਹਿਰ ਕਿਸਾਨ ਦੀਆਂ ਫ਼ਸਲਾਂ ‘ਤੇ ਵੱਧਣ ਲੱਗਾ ਹੈ। ਇਸ ਘਾਤਕ ਬਿਮਾਰੀ ਨੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਇਸ ਦੇ ਚਲਦਿਆਂ ਬਸੀ ਪਠਾਣਾਂ ਦੇ ਇੱਕ ਪਿੰਡ ਲੁਹਾਰੀ ਕਲਾਂ ਵਿੱਚ ਝੋਨੇ ਦੀ ਫ਼ਸਲ ’ਤੇ ‘ਚਾਈਨਾ ਵਾਇਰਸ’ ਨਾਮੀ ਬਿਮਾਰੀ ਦਾ ਹਮ ਲਾ ਹੋਣ ਕਾਰਨ ਕਰੀਬ 300 ਸੌ ਏਕੜ ਫ਼ਸਲ ਤਬਾਹ ਹੋ ਗਈ। ਅਜਿਹੇ ਹਾਲਾਤ ਵਿਚ ਕਿਸਾਨ ਫ਼ਸਲ ਵਾਹੁਣ ਲਈ ਮਜਬੂਰ ਹਨ। ਕਿਸਾਨ ਕੁਲਵਿੰਦਰ ਸਿੰਘ ਨੇ ਅੱਜ ਆਪਣੀ ਝੋਨੇ ਫ਼ਸਲ ’ਤੇ ਵਾਹੁਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਕਰੀਬ 20 ਏਕੜ ਫ਼ਸਲ ਇਸ ਚਾਈਨਾ ਵਾਇਰਸ ਦੀ ਬਿਮਾਰੀ ਦੀ ਮਾ ਰ ਹੇਠ ਆਈ ਹੈ ਪਰ ਸਰਕਾਰ ਵੱਲੋਂ ਕੋਈ ਸਹਿਯੋਗ ਤਾਂ ਕੀ ਮਿਲਣਾ ਸੀ, ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਨੇ ਮੌਕਾ ਵੀ ਨਹੀਂ ਦੇਖਿਆ।
ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਸੀ ਪਠਾਣਾਂ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੋਟਲਾ, ਗੁਰਜੀਤ ਸਿੰਘ ਵਜ਼ੀਦਪੁਰ ਅਤੇ ਯੂਥ ਆਗੂ ਬਲਪ੍ਰੀਤ ਸਿੰਘ ਅਬਦੁਲਾਪੁਰ ਨੇ ਪ੍ਰਭਾਵਿਤ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਪ੍ਰਭਾਵਿਤ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਪਿੰਡ ਲੁਹਾਰੀ ਕਲਾਂ ਦੇ ਕਿਸਾਨ ਬੀਰਦਵਿੰਦਰ ਸਿੰਘ, ਜਸਵੀਰ ਸਿੰਘ, ਮੁਖਤਿਆਰ ਸਿੰਘ ਅਤੇ ਸੁਖਦਰਸ਼ਨ ਸਿੰਘ ਤੋਂ ਇਲਾਵਾ ਹੋਰ ਕਈ ਕਿਸਾਨਾਂ ਦੀ ਫ਼ਸਲ ਇਸ ਚਾਈਨਾ ਵਾਇਰਸ ਦੀ ਬਿਮਾਰੀ ਦੀ ਲਪੇਟ ਵਿੱਚ ਆਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਕਿਸਾਨ ਆਪਣੀਆਂ ਫ਼ਸਲਾ ਵਾਹੁਣ ਲਈ ਮਜਬੂਰ ਹੋ ਰਹੇ ਹਨ। ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਜਾ ਕੇ ਆਏ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਹਨ ਕਿ ਫ਼ਸਲ ਨਾ ਵਾਹੋ ਪਰ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਕਿਉਂਕਿ ਤਕਰੀਬਨ 15 ਅਕਤੂਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਉਹ ਹੁਣ ਕੀ ਕਰ ਸਕਦੇ ਹਨ।