ਚੰਡੀਗੜ੍ਹ : ਪੰਜਾਬ ਵਿੱਚ ਭਾਜਪਾ ਵਲੋਂ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਨੂੰ ਲੈ ਕੇ ਮਚੇ ਘਸਮਾਣ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਰੰਧਾਵਾ ਨੇ ਸਵਾਲ ਉਠਾਇਆ ਹੈ ਕਿ ਆਪ ਦੇ ਲੀਡਰਾਂ ਵਿੱਚੋਂ ਕਿਹਦੇ ਤੇ ਯਕੀਨ ਕੀਤਾ ਜਾਵੇ? ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਹ ਦਾਅਵਾ ਹੈ ਕਿ ਬੀਜੇਪੀ 35 ਆਪ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਆਇਆ ਹੈ ਕਿ ਵਿਧਾਇਕਾਂ ਦੀ ਗਿਣਤੀ 10 ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਹਨ ਕਿ ਭਾਜਪਾ 6-7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸ ‘ਤੇ ਵਿਸ਼ਵਾਸ ਕੀਤਾ ਜਾਵੇ?
ਦਰਅਸਲ ਕੇਜਰੀਵਾਲ ਤੇ ਮਾਨ ਸਿਰਫ ਮੰਤਰੀ ਸਰਾਰੀ ਦੇ ਭ੍ਰਿਸ਼ਟ ਕੰਮਾਂ ਅਤੇ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਸਨਸਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Whom to believe @HarpalCheemaMLA claims Bjp trying to break 35 Aap Mla’s! @ArvindKejriwal says 10 & @BhagwantMann says Bjp trying to purchase 6-7 Mla’s! Whom to believe? They’re only trying to create a sensation to divert attention from corrupt deeds of Minister Sarari & failures pic.twitter.com/w66zvrWqIf
— Sukhpal Singh Khaira (@SukhpalKhaira) September 14, 2022
ਇਸ ਤੋਂ ਇਲਾਵਾ ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਦਾਅਵੇ ਨੂੰ ਝੂਠਾ ਕਿਹਾ ਹੈ ,ਜਿਸ ਵਿੱਚ ਉਹਨਾਂ ਬੀਐਮਡਬਲਯੂ ਵੱਲੋਂ ਪੰਜਾਬ ਵਿੱਚ ਨਿਵੇਸ ਕਰਨ ਵਿੱਚ ਦਿਲਚਸਪੀ ਦਿਖਾਉਣ ਦਾ ਦਾਅਵਾ ਕੀਤਾ ਹੈ। ਖਹਿਰਾ ਨੇ ਆਪਣੇ ਟਵੀਟ ਨਾਲ ਕੁੱਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਹਨ ।ਜਿਸ ਰਾਹੀਂ ਉਹਨਾਂ ਦਾਅਵਾ ਕੀਤਾ ਹੈ ਕਿ ਬੀਐਮਡਬਲਯੂ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਪੰਜਾਬ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸਦਾ ਪਹਿਲਾਂ ਹੀ ਚੇਨਈ ਵਿੱਚ ਇੱਕ ਪਲਾਂਟ ਹੈ, ਪੁਣੇ ਵਿੱਚ ਇੱਕ ਵੇਅਰਹਾਊਸ ਅਤੇ ਗੁੜਗਾਉਂ ਵਿੱਚ ਸਿਖਲਾਈ ਕੇਂਦਰ ਹੈ।
Since @BMW has clarified that it has no plans to set up manufacturing plant in Punjab as it already has a plant in Chennai,a warehouse in Pune & training center in Gurgaon,i urge @BhagwantMann to clarify who’s correct as he had claimed investments by BMW only yesterday? pic.twitter.com/JqEyVYrj2I
— Sukhpal Singh Khaira (@SukhpalKhaira) September 14, 2022
ਖਹਿਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੌਣ ਸਹੀ ਹੈ ਕਿਉਂਕਿ ਮਾਨ ਨੇ ਕੱਲ੍ਹ ਹੀ ਬੀਐਮਡਬਲਯੂ ਦੁਆਰਾ ਪੰਜਾਬ ਵਿੱਚ ਨਿਵੇਸ਼ਾਂ ਦਾ ਦਾਅਵਾ ਕੀਤਾ ਸੀ।