Punjab

ਮੁੱਖ ਮੰਤਰੀ ਮਾਨ ਨੇ ਅੱਜ ਤੋਂ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਕੀਤਾ ਐਲਾਨ, ਹਲਕਾ ਧੂਰੀ ਤੋਂ 2 ਟੋਲ ਪਲਾਜ਼ਾ ਕਰਵਾਏ ਬੰਦ

2 toll plazas were closed from Halka Dhuri

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(cm bhagwant mann)ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ-ਲੁਧਿਆਣਾ ਰੋਡ ਉੱਪਰ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ (2 toll plazas were closed from Halka Dhuri)ਹੋ ਜਾਣਗੇ। ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਟੌਲ ਅਧਿਕਾਰੀ ਛੇ ਮਹੀਨੇ ਦਾ ਵਾਧਾ ਚਾਹੁੰਦੇ ਸਨ ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀਆਂ ਸਮੇਤ ਗਲਤ ਕੰਮਾਂ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਮੁੱਖ ਮੰਤਰੀ ਮਾਨ ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਗਰੂਰ-ਲੁਧਿਆਣਾ ਰੋਡ ਉੱਪਰ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ। ਇਨ੍ਹਾਂ ਵਿੱਚੋਂ ਇੱਕ ਟੋਲ ਪਲਾਜ਼ਾ ਲੱਡਾ ਕੋਲ ਤੇ ਦੂਜਾ ਅਹਿਮਦਗੜ੍ਹ ਦੇ ਕੋਲ ਹੈ। ਸੀਐਮ ਭਗਵੰਤ ਮਾਨ ਨੇ ਅੱਜ ਧੂਰੀ ਅਤੇ ਲਹਿਰਾ ਪਿੰਡ ਕੋਲ ਬਣੇ ਟੌਲ ਪਲਾਜ਼ੇ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਜਿਥੇ ਟੌਲ ਪਲਾਜ਼ੇ ਬੰਦ ਕਰਵਾਏ, ਉਥੇ ਹੀ ਲੋਕਾਂ ਨੂੰ ਵੱਡੀ ਰਾਹਤ ਪੁੱਜਣ ਦੀ ਵੀ ਗੱਲ ਆਖੀ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਮੁੱਖ ਮੰਤਰੀ ਟੋਲ ਪਲਾਜ਼ਾ ‘ਤੇ ਨਹੀਂ ਆਇਆ ਹੋਵੇਗਾ ਤੇ ਏਸੀ ਕਮਰਿਆਂ ‘ਚ ਬੈਠ ਕੇ ਸਾਈਨ ਕਰ ਦਿੱਤੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਪ੍ਰੋਜੈਕਟ ਪੂਰੇ ਹੋਣ ਮਗਰੋਂ ਪੈਸਾ ਇਕੱਠਾ ਕਰਨ ਲਈ ਨਿਸਚਿਤ ਸਮੇਂ ਲਈ ਟੋਲ ਪਲਾਜ਼ਾ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਰ ਲੈਂਦੇ ਸਮੇਂ ਰੋਡ ਟੈਕਸ ਕਿਸ ਗੱਲ ਦਾ ਭਰਦੇ ਹਾਂ, ਜੇ ਸਾਨੂੰ ਫਿਰ ਟੋਲ ਦੇਣਾ ਪੈਣਾ ਹੈ।

ਉਨ੍ਹਾਂ ਕਿਹਾ ਕਿ ਇਹ ਪਲਾਜ਼ਾ 5 ਸਤੰਬਰ 2015 ਨੂੰ ਸ਼ੁਰੂ ਹੋਇਆ ਸੀ। ਟੋਲ ਪਲਾਜ਼ਾ ਨੂੰ ਅੱਜ ਰਾਤ 12:00 ਵਜੇ 7 ਸਾਲ ਪੂਰੇ ਹੋ ਜਾਣਗੇ। ਟੋਲ ਪਲਾਜ਼ਾ ਵਾਲੇ 6 ਮਹੀਨੇ ਦੇ ਵਾਧੇ ਜਾਂ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਕੰਪਨੀ ਇਸ ਲਈ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਸਮੇਂ ਹੋਏ ਨੁਕਸਾਨ ਦਾ ਤਰਕ ਦੇ ਰਹੀ ਸੀ। ਕੋਈ ਦੂਜੀ ਸਰਕਾਰ ਹੁੰਦੀ ਤਾਂ 6 ਦੀ ਜਗ੍ਹਾ 10 ਮਹੀਨੇ ਦੇ ਦਿੰਦੀ ਕਿ ਬਾਕੀ ਪੈਸਾ ਸਾਨੂੰ ਦੇ ਦੇਣਾ। ਪਰ ਆਪ ਸਰਕਾਰ ਨੇ ਕੰਪਨੀ ਦੀ ਮੰਗ ਖਾਰਜ ਕਰ ਦਿੱਤੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਕੰਪਨੀ ਨੂੰ ਅਸੀਂ ਕੋਈ ਮੁਆਵਜ਼ਾ ਨਹੀਂ ਦੇਵਾਂਗੇ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗਲਤ ਕਾਨੂੰਨ ਬਣਾਏ ਜਾਂਦੇ ਹਨ ਤਾਂ ਸੂਬੇ ਦੇ ਲੋਕ ਉਸ ਦਾ ਖਮਿਆਜ਼ਾ ਕਿਉਂ ਭੁਗਤਣ? ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ, ਵਿਆਜ ਸਮੇਤ ਵਾਪਸ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਤੋਂ ਲੁਧਿਆਣਾ ਜਾਣ ‘ਤੇ 70 ਕਿਲੋਮੀਟਰ ਜਾਣ ਵਿਚ 2 ਟੋਲ ਪਲਾਜ਼ਾ ਹਨ ਜਿਨ੍ਹਾਂ ਦਾ ਡੀਜ਼ਲ ਲੱਗਦਾ ਹੈ, ਓਨਾ ਹੀ ਟੋਲ ਟੈਕਸ ਲੱਗਦਾ ਹੈ। ਜਦੋਂ ਸ਼ੋਅਰੂਮ ਤੋਂ ਗੱਡੀ ਖਰੀਦਦੇ ਹੋ ਤਾਂ 8 ਫੀਸਦੀ ਰੋਡ ਟੈਕਸ ਦਿੰਦੇ ਹਾਂ ਤਾਂ ਫਿਰ ਟੋਲ ਟੈਕਸ ਕਿਉਂ ਦਿੰਦੇ ਹੋ?