ਤਕਨੀਕ ਨੇ ਸਹੂਲਤਾਂ ਦਿੱਤੀਆਂ ਹਨ ਤਾਂ ਕੁਝ ਚਾਲਬਾਜ਼ਾਂ ਨੇ ਇਸ ਨੂੰ ਬਲੈਕਮੇਲਿੰਗ ਦਾ ਧੰਦਾ ਵੀ ਬਣਾ ਲਿਆ ਹੈ। ਅੰਮ੍ਰਿਤਸਰ ਤੋਂ ਹੀ ਅਜਿਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾਵਾਂ Whatsapp ‘ਤੇ ਵੀਡੀਓ ਕਾਲਿੰਗ ਦੇ ਜ਼ਰੀਏ ਪਹਿਲਾਂ ਫੋਨ ਕਰਦੀ ਹੈ ਅਤੇ ਫਿਰ nude live ਹੋ ਕੇ ਮੁੰਡੇ ਨੂੰ ਵੀ ਅਜਿਹੀ ਹਰਕਤ ਕਰਨ ਲਈ ਕਹਿੰਦੀ ਇਸੇ ਦੌਰਾਨ ਉਹ ਵੀਡੀਓ ਰਿਕਾਰਡਿੰਗ ਕਰਕੇ ਬਲੈਕਮੇਲਿੰਗ ਸ਼ੁਰੂ ਕਰ ਦਿੰਦੀ ਹੈ। ਸਿਰਫ਼ ਇੰਨਾ ਹੀ ਨਹੀਂ ਪੀੜਤ ਮੁੰਡੇ ਨੂੰ ਪੈਸੇ ਭੇਜਣ ਦੇ ਲਈ UPI ਨੰਬਰ ਵੀ ਸ਼ੇਅਰ ਕਰਦੀ ਅਤੇ ਵਾਰ-ਵਾਰ ਦਬਾਅ ਪਾਉਂਦੀ ਹੈ।
ਪੀੜਤ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ
ਪੀੜਤ ਮਜੀਠਾ ਵਿੱਚ ਸੁਆਮੀ ਵਿਵੇਕਾ ਨੰਦ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਦਾ ਹੈ।ਉਸ ਨੇ ਪੁਲਿਸ ਨੂੰ ਦੱਸਿਆ ਕਿ 19 ਅਗਸਤ ਨੂੰ ਉਸ ਦੇ Whatsapp ਨੰਬਰ ‘ਤੇ ਇੱਕ ਵੀਡੀਓ ਕਾਲ ਆਈ ਤਾਂ ਉਸ ਵੇਲੇ ਉਹ ਹਸਪਤਾਲ ਵਿੱਚ ਹੀ ਸੀ। ਉਸ ਨੇ ਜਦੋਂ ਵੀਡੀਓ ਕਾਲ ਚੁੱਕੀ ਤਾਂ ਸਾਹਮਣੇ ਇੱਕ NUDE ਮਹਿਲਾ ਗੱਲ ਕਰਨ ਲੱਗੀ। ਗੱਲਾਂ-ਗੱਲਾਂ ਵਿੱਚ ਉਸ ਨੇ ਮੁੰਡੇ ਨੂੰ ਵੀ ਕੱਪੜੇ ਉਤਾਰਨ ਲਈ ਕਿਹਾ ਪਰ ਉਸ ਨੇ ਅਜਿਹੀ ਹਰਕਤ ਨਹੀਂ ਕੀਤੀ ਫਿਰ ਮਹਿਲਾ ਨੇ 20 ਹਜ਼ਾਰ ਮੰਗੇ ਅਤੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ । ਮੁੰਡੇ ਨੇ ਫੋਨ ਕੱਟ ਦਿੱਤਾ ਅਤੇ ਨੰਬਰ ਬਲਾਕ ਕਰ ਦਿੱਤਾ। 25 ਅਗਸਤ ਨੂੰ ਮੁੜ ਤੋਂ ਮੁੰਡੇ ਨੂੰ ਵੀਡੀਓ ਕਾਲ ਆਈ ਸਾਹਮਣੇ ਫਿਰ ਤੋਂ ਮਹਿਲਾ ਨੇ ਉਸ ਨੂੰ ਧਮ ਕਾਉਣਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਵਾਇਰਲ ਕਰਨ ਦੀ ਧ ਮਕੀ ਦਿੱਤੀ ਅਤੇ ਫਿਰ ਪੀੜਤ ਤੋਂ 7 ਹਜ਼ਾਰ ਰੁਪਏ ਮੰਗੇ। ਸਿਰਫ਼ ਇੰਨਾਂ ਹੀ ਨਹੀਂ ਮਹਿਲਾ ਨੇ UPI ID ਵੀ ਸ਼ੇਅਰ ਕੀਤਾ ਜਿਸ ਦੇ ਜ਼ਰੀਏ ਪੈਸੇ ਪਾਉਣ ਨੂੰ ਕਿਹਾ ਗਿਆ। ਪੀੜਤ ਨੇ ਬਲੈਕਮੇਲਿੰਗ ਦੀ ਥਾਂ ਪੁਲਿਸ ਨੂੰ ਪੂਰੀ ਘਟ ਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਵੱਲੋਂ ਜਾਂਚ ਸ਼ੁਰੂ
ਪੀੜਤ ਦੀ ਸ਼ਿਕਾਇਤ ‘ਤੇ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਸਾਇਬਰ ਸੈੱਲ ਨੰਬਰਾਂ ਦਾ ਪਤਾ ਲੱਗਾ ਰਹੀ ਹੈ। ਇੰਨਾਂ ਹੀ ਨਹੀਂ ਜਿਹੜੇ UPI ID ਮੁਲਜ਼ਮ ਨੇ ਦਿੱਤੇ ਨੇ ਇਸ ਦੀ ਵੀ ਜਾਂਚ ਹੋ ਰਹੀ ਹੈ। ਪੁਲਿਸ ਵੀਡੀਓ ਕਾਲ ਦੇ ਨੰਬਰਾਂ ਅਤੇ UPI ਦੇ ਜ਼ਰੀਏ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ। ਉਮੀਦ ਹੈ ਬਲੈਕਮੇਲਿੰਗ ਕਰਨ ਵਾਲੇ ਇਸ ਗੈਂਗ ਨੂੰ ਜਲਦ ਫੜ ਲਿਆ ਜਾਵੇਗਾ ਪਰ ਇੱਥੇ ਪੀੜ੍ਹਤ ਸਖ਼ਸ ਦੀ ਹਿੰਮਤ ਅਤੇ ਸਮਝਦਾਰੀ ਦੀ ਦਾਤ ਦੇਣੀ ਚਾਹੀਦੀ ਹੈ ਅਕਸਰ ਅਸੀਂ ਅਜਿਹੇ ਹਾਲਾਤਾਂ ਤੋਂ ਘਬਰਾ ਜਾਂਦੇ ਹਾਂ ਅਤੇ ਬਲੈਕਮੇਲਰਾਂ ਨੂੰ ਪੈਸੇ ਦੇ ਦਿੰਦੇ ਹਾਂ। ਇਸ ਨਾਲ ਬਲੈਕਮੇਲਰਾਂ ਦਾ ਰਸਤਾ ਵੱਧ ਜਾਂਦਾ ਹੈ, ਪਰ ਪੀੜਤ ਨੇ ਸਿੱਧਾ ਪੁਲਿਸ ਨੂੰ ਇਤਲਾਹ ਕਰਕੇ ਨਾ ਸਿਰਫ ਆਪਣੀ ਮਦਦ ਕੀਤੀ ਬਲਕਿ ਬਲੈਕਮੇਲਰਾਂ ਦੇ ਹੌਸਲੇ ਨੂੰ ਤੋੜਿਆ ਹੈ ਤਾਂ ਕਿ ਉਹ ਕਿਸੇ ਹੋਰ ਨੂੰ ਬਲੈਕਮੇਲ ਕਰਨ ਤੋਂ ਪਹਿਲਾਂ 10 ਵਾਰ ਸੋਚਣ।