India

ਬਾਬਾ ਰਾਮਦੇਵ ਦੀ ਸੁਪਰੀਮ ਕੋਰਟ ਵੱਲੋਂ ਤਗੜੀ ਖਿਚਾਈ !ਕਿਹਾ ‘ਬਾਬੇ ਨੂੰ ਹੋ ਕੀ ਗਿਆ ਹੈ ? ਬੇਸਿਰ ਪੈਰ ਦੀਆਂ ਗੱਲਾਂ ਕਰ ਰਹੇ ਹਨ’

ਦ ਖ਼ਾਲਸ ਬਿਊਰੋ : ਕੋਵਿਡ ਦੀ ਪਹਿਲੀ ਲਹਿਰ ਤੋਂ ਬਾਅਦ ਹੀ ਬਾਬਾ ਰਾਮ ਦੇਵ ਐਲੋਪੈਥੀ ਇਲਾਜ਼ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਸਨ । ਉਨ੍ਹਾਂ ਨੇ ਕਈ ਵਾਰ ਡਾਕਟਰਾਂ ਦੇ ਇਲਾਜ਼ ਨੂੰ ਲੈ ਕੇ ਸਵਾਲ ਚੁੱਕੇ ਹਨ । IMA ਨੇ ਇਸ ਦੀ ਸ਼ਿਕਾਇਤ ਭਾਰਤ ਸਰਕਾਰ ਨੂੰ ਵੀ ਕੀਤੀ ਸੀ। ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੜ ਤੋਂ ਕੋਰੋਨਾ ਪੋਜ਼ੀਟਿਵ ਹੋਣ ਨੂੰ ਲੈ ਕੇ ਰਾਮਦੇਵ ਨੇ ਡਾਕਟਰਾਂ ਨੂੰ ਲੈ ਕੇ  ਇੱਕ ਵਿਵਾਦਿਤ ਟਿਪਣੀ ਕੀਤੀ ਸੀ ਜਿਸ ‘ਤੇ IMA ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਰਾਮਦੇਵ ਦੀ ਚੰਗੀ ਖਿਚਾਈ ਕੀਤੀ ਹੈ।

 

ਚੀਫ਼ ਜਸਟਿਸ ਦਾ ਰਾਮਦੇਵ ‘ਤੇ ਬਿਆਨ

ਬਾਬਾ ਰਾਮਦੇਵ ਖਿਲਾਫ IMA ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ NV ਰਮੰਨਾ ਨੇ ਕਿਹਾ ‘ਬਾਬਾ ਰਾਮ ਦੇਵ ਨੂੰ ਹੋ ਕੀ ਗਿਆ ਹੈ? ਜੋ ਇਸ ਤਰ੍ਹਾਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਰਾਮਦੇਵ ਆਪਣੇ ਸਿਸਟਮ ਨੂੰ ਮਸ਼ਹੂਰ ਕਰਨ ਦੇ ਲਈ ਕੁਝ ਵੀ ਕਰਨ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਯੋਗ ਨੂੰ ਅੱਗੇ ਵਧਾਉਣ ਦੇ ਲਈ ਬਾਬਾ ਰਾਮਦੇਵ ਨੇ ਬਹੁਤ ਕੁਝ ਕੀਤਾ ਹੈ ਪਰ ਉਹ ਦੂਜਿਆਂ ਦੇ ਸਿਸਟਮ ‘ਤੇ ਬਿਨਾਂ ਕਿਸੇ ਵਜ਼੍ਹਾ ਟਿਪਣੀ ਨਹੀਂ ਕਰ ਸਕਦੇ । ਕੀ ਗਰੰਟੀ ਹੈ ਉਨ੍ਹਾਂ ਦਾ ਸਿਸਟਮ ਕੰਮ ਕਰੇਗਾ, ਉਹ ਐਲੋਪੈਥੀ ਦੇ ਜ਼ਰੀਏ ਡਾਕਟਰਾਂ ‘ਤੇ ਸਵਾਲ ਨਹੀਂ ਚੁੱਕ ਸਕਦੇ । ਉਧਰ IMA ਦਾ ਕਹਿਣਾ ਹੈ ਕਿ ਆਯੂਸ਼ ਕੰਪਨੀਆਂ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।  ਉਹ ਕਹਿੰਦੀਆਂ ਨੇ ਕਿ ਐਲੋਪੈਥੀ ਦਵਾਇਆਂ ਲੈਣ ਦੇ ਬਾਵਜ਼ੂਦ ਡਾਕਟਰ ਕੋਵਿਡ ਦਾ ਸ਼ਿਕਾਰ ਬਣ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਇਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚੇਗਾ। ਸਿਰਫ਼ ਇੰਨਾਂ ਹੀ ਨਹੀਂ IMA ਨੇ ਕਿਹਾ ਕੇਂਦਰ ਸਰਕਾਰ ਦੇ ਨਾਲ ASCI, CCPA ਨੂੰ ਵੀ ਆਯੂਸ਼ ਦੇ ਵਿਗਿਆਪਨਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਬਾਬਾ ਰਾਮਦੇਵ ਆਯੂਰਵੈਦਿਕ ਦਵਾਇਆਂ ਨੂੰ ਵਧਾਵਾ ਦੇਣ ਲਈ ਡਾਕਟਰਾਂ ਨੂੰ ਨਿਕਮਾ ਸਾਬਿਤ ਕਰਨਾ ਚਾਹੁੰਦੇ ਹਨ। ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਹੈ।

ਹਾਈਕੋਰਟ ਨੇ ਵੀ ਬਾਬਾ ਰਾਮਦੇਵ ਨੂੰ ਫਟਕਾਰ ਲਾਈ ਸੀ

ਸੁਪਰੀਮ ਕੋਰਟ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਵੀ ਬਾਬਾ ਰਾਮਦੇਵ ਨੂੰ ਚੰਗੀ ਫਟਕਾਰ ਲਗਾਈ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀਆਂ ਤੋਂ ਬਚਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਮੁੜ ਤੋਂ ਕੋਵਿਡ ਪੋਜ਼ੀਟਿਵ ਹੋਣ ‘ਤੇ ਐਲੋਪੈਥੀ ‘ਤੇ ਰਾਮਦੇਵ ਵੱਲੋਂ ਕੀਤੀ ਗਈ ਟਿਪਣੀ ‘ਤੇ ਉਹ ਬਹੁਤ ਨਰਾਜ਼ ਹਨ। ਹਾਈਕੋਰਟ ਨੇ ਟਿਪਣੀ ਕੀਤੀ ‘ਕਿ ਰਾਮਦੇਵ ਕਰ ਕੀ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਤਲਖ਼ੀ ਆ ਸਕਦੀ ਹੈ ।