India Punjab Sports

ਪੰਜਾਬ ਦੇ ਇਸ ਸਲਾਮੀ ਬੱਲੇਬਾਜ਼ ਨੇ ਟੀਮ ਇੰਡੀਆ ਵੱਲੋਂ ਬਣਾਇਆ ਪਹਿਲਾਂ ਸੈਂਕੜਾ

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜੇ ODI ਵਿੱਚ ਸ਼ੁਭਮਨ ਗਿੱਲ ਦਾ ਸੈਂਕੜਾ

ਖਾਲਸ ਬਿਊਰੋ:ਭਾਰਤ ਜ਼ਿੰਬਾਬਵੇ ਦੇ ਖਿਲਾਫ਼ ਆਪਣਾ ਤੀਜਾ ਵੰਨ ਡੇ ਮੈਚ ਖੇਡ ਰਿਹਾ ਹੈ।ਲਗਾਤਰ 2 ਮੈਚ ਜਿੱਤ ਕੇ ਟੀਮ ਇੰਡੀਆ ਨੇ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਲਈ ਸੀ।ਹੁਣ ਤੀਜੇ ਮੈਚ ਵਿੱਚ ਕਲੀਨ ਸਵੀਪ ਨਾਲ ਭਾਰਤੀ ਟੀਮ ਮੈਦਾਨ ਵਿੱਚ ਉਤਰੀ ਹੈ।ਪਹਿਲਾਂ ਬਲੇਬਾਜ਼ੀ ਕਰਦੇ ਹੋਏ ਭਾਰਤ ਨੇ 8 ਵਿਕਟ ਗਵਾ ਕੇ 289 ਦੌੜਾਂ ਬਣਾਇਆ।ਜ਼ਿੰਬਾਬਵੇ ਨੂੰ ਜਿੱਤ ਦੇ ਲਈ 290 ਦੌੜਾ ਬਣਾਉਣ ਦੀ ਲੋੜ ਸੀ ।ਬੱਲੇਬਾਜ਼ੀ ਵਿੱਚ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਪੰਜਾਬ ਦੇ ਖਿਡਾਰੀ ਸ਼ੁਭਮਨ ਗਿੱਲ ਨੇ ਕੀਤਾ।ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਵਜੋਂ   130 ਦੌੜਾਂ ਬਣਾਇਆਂ।ਵੰਨ ਡੇ ਕ੍ਰਿਕਟ ਵਿੱਚ ਗਿੱਲ ਦਾ ਇਹ ਪਹਿਲਾਂ ਸੈਂਕੜਾ ਹੈ।ਇਸ ਤੋਂ ਪਹਿਲਾਂ ਜ਼ਿੰਬਾਬਵੇ ਖਿਲਾਫ਼ ਖੇਡੇ ਗਏ ਪਹਿਲੇ ਮੈਚ ਦੌਰਾਨ ਵੀ ਗਿੱਲ ਸੈਂਕੜੇ ਦੇ ਨਜ਼ਦੀਕ ਪਹੁੰਚੇ ਪਰ ਉਸ ਨੂੰ ਪੂਰਾ ਨਹੀਂ ਕਰ ਸਕੇ।ਕੌਮਾਂਤਰੀ ਕ੍ਰਿਕਟ ਵਿੱਚ ਕਿਸੇ ਵੀ ਖਿਡਾਰੀ ਦੇ ਲਈ ਪਹਿਲਾ ਸੈਂਕੜਾ ਖਾਸ ਹੁੰਦਾ ਹੈ।ਸ਼ੁਭਮਨ ਗਿੱਲ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ ਵੀ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ।ਜ਼ਿੰਬਾਬਵੇ ਵੱਲੋਂ ਬਰੈਡ ਇਵਾਂਸ ਨੇ 5 ਵਿਕਟਾਂ ਹਾਸਲ ਕੀਤੀਆਂ।

ਤੀਜੇ ਵੰਨਡੇ ਮੈਚ ਵਿੱਚ ਭਾਰਤੀ ਟੀਮ ਨੇ ਪਲੇਇੰਗ ਇਲੈਵਨ ਵਿੱਚ 2 ਬਦਲਾਅ ਕੀਤੇ ਸੀ।ਦੀਪਕ ਚਹਿਲ ਅਤੇ ਆਵੇਸ਼ ਖਾਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਜਦਕਿ ਮੁਹੰਮਦ ਸਿਰਾਜ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ।ਜ਼ਿੰਬਾਬਵੇ ਨੇ ਵੀ ਟੀਮ ਵਿੱਚ 2 ਬਦਲਾਅ ਕੀਤੇ ਸਨ।ਜੇਕਰ ਭਾਰਤੀ ਟੀਮ ਮੈਚ ਜਿੱਤ ਦੀ ਹੈ ਤਾਂ ਇਹ ਲਗਾਤਾਰ ਚੌਥੀ ਵਾਰ ਵੰਨਡੇ ਸੀਰੀਜ਼ ਵਿੱਚ ਟੀਮ ਇੰਡੀਆ ਦੀ ਕਲੀਨ ਸਵੀਪ ਹੋਵੇਗੀ।ਇਸ ਤੋਂ ਪਹਿਲਾਂ 2016 ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ 3-0 ਨਾਲ ਹਰਾਇਆ ਸੀ,ਇਸੇ ਤਰ੍ਹਾਂ 2015 ਵੀ 3-0 ਨਾਲ ਸੀਰੀਜ਼ ਕਲੀਨ ਸਵੀਪ ਕੀਤੀ ਸੀ ਤੇ ਸੰਨ 2013 ਵਿੱਚ ਵੀ  5-0 ਨਾਲ ਟੀਮ ਇੰਡੀਆ ਜਿੱਤੀ ਸੀ ।