Punjab

ਕਿਸਾਨਾਂ ਲਈ ਬਿਜਨੈਸ ਪਲਾਨ ! 1 ਲੱਖ ਲੱਗਾ ਕੇ 10 ਲੱਖ ਦੀ ਕਮਾਈ

ਮਸ਼ਰੂਮ ਦੀ ਡਿਮਾਂਡ ਵੱਧ ਹੋਣ ਕਰਕੇ ਕਿਸਾਨਾਂ ਲਈ ਫਾਇਦੇ ਦਾ ਸੌਦਾ

ਖਾਲਸ ਬਿਊਰੋ:ਖੇਤੀ ਵਿੱਚ ਲਾਗਤ ਵੱਧ ਅਤੇ ਆਮਦਨ ਘੱਟ ਹੋਣ ਦੀ ਵਜ੍ਹਾ ਕਰਕੇ  ਕਿਸਾਨ ਪਰਿਵਾਰ ਹੁਣ ਦੂਜੇ ਧੰਦਿਆਂ ਦਾ ਰੁੱਖ ਕਰ ਰਹੇ ਹਨ।MSP ਲਈ ਕਿਸਾਨ ਅੱਜ ਵੀ ਕੇਂਦਰ ਅਤੇ ਸੂਬਾ ਸਰਕਾਰ ਦੇ ਦਰ ‘ਤੇ ਪ੍ਰਦਰਸ਼ਨਾਂ ਰਾਹੀ ਆਪਣੀਆਂ  ਮੰਗਾਂ ਰੱਖ ਰਹੇ ਹਨ ਪਰ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਹੈ। ਜੇਕਰ ਸਰਕਾਰ ਅਤੇ ਕਿਸਾਨ ਮਿਲ ਕੇ,ਕਿਸਾਨੀ ਧੰਦੇ ਨੂੰ ਕਰਨ ਤਾਂ ਇਸ ਨੂੰ ਮੁਨਾਫੇ ਦੀ ਖੇਤੀ ਵੀ ਬਣਾਇਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਤਾਂ ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ  ਬਾਹਰ ਆਉਣਾ ਹੋਵੇਗਾ।ਇਸ ਦੇ ਲਈ ਸਰਕਾਰ ਨੂੰ ਵੀ ਮਦਦ ਕਰਨੀ ਹੋਵੇਗੀ, ਉਨ੍ਹਾਂ ਫਸਲਾਂ ਵਲ ਮੂੰਹ ਮੋੜਨਾ ਹੋਵੇਗਾ,ਜਿਸ ਦੀ ਡਿਮਾਂਡ ਜ਼ਿਆਦਾ ਹੈ।ਜਿਵੇਂ ਕੀ ਮਸ਼ਰੂਮ ਦੀ ਖੇਤੀ ਜਿਸ ਵਿੱਚ ਲਾਗਤ ਤੋਂ ਮੁਨਾਫਾ 10 ਗੁਣਾਂ ਜ਼ਿਆਦਾ ਹੈ।

1 ਲੱਖ ਦੇ ਨਿਵੇਸ਼ ਨਾਲ 10 ਗੁਣਾਂ ਫਾਇਦਾ

ਮਸ਼ਰੂਮ ਦੀ ਖੇਤੀ ਮੁਨਾਫੇ ਦਾ ਧੰਦਾ ਹੈ। ਇਸ ਵਿੱਚ ਫਾਇਦਾ 10 ਗੁਣਾਂ ਹੋ ਸਕਦਾ ਹੈ,ਮਤਲਬ 1 ਲੱਖ ਲਗਾਕੇ ਤੁਸੀਂ  10 ਲੱਖ ਤੱਕ ਕਮਾਈ ਕਰ ਸਕਦੇ ਹੋ।ਕੁਝ ਸਾਲਾਂ ਤੋਂ ਮਸ਼ਰੂਮ ਦੀ ਡਿਮਾਂਡ ਵਧੀ ਹੈ।ਇਸ ਨੂੰ ਤਿਆਰ ਕਰਨ ਦੇ ਲਈ ਕਣਕ ਅਤੇ ਝੋਨੇ ਦੇ ਭੂਸੇ ਵਿੱਚ ਕੈਮੀਕਲ ਨਾਲ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ।ਇਸ ਖਾਦ ਨੂੰ  ਤਿਆਰ ਹੋਣ ਨੂੰ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਤੋਂ ਬਾਅਦ ਮਸ਼ਰੂਮ ਦੇ ਬੀਜ ਲਾਏ ਜਾਂਦੇ ਹਨ ਤੇ ਉਹਨਾਂ  ਨੂੰ ਕੰਪੋਸਟ ਨਾਲ ਢੱਕ ਦਿੱਤਾ ਜਾਂਦਾ ਹੈ।40 ਤੋਂ 50 ਦਿਨਾਂ ਦੇ ਅੰਦਰ ਮਸ਼ਰੂਮ  ਵਿਕਣ ਲਈ ਤਿਆਰ ਹੋ ਜਾਂਦਾ ਹੈ।ਮਸ਼ਰੂਮ ਦੀ ਖੇਤੀ ਦੇ ਲਈ ਤੁਹਾਨੂੰ ਸ਼ੈਡ ਵਾਲੀ ਥਾਂ ਦੀ ਜ਼ਰੂਰਤ ਹੁੰਦੀ ਹੈ।

ਮਸ਼ਰੂਮ ‘ਤੇ ਲਾਗਤ ਅਤੇ ਕਮਾਈ

ਮਸ਼ਰੂਮ ਦੀ ਖੇਤੀ 1 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਚੰਗੀ ਕਮਾਈ ਹੁੰਦੀ ਹੈ, ਇੱਕ ਕਿਲੋ ਮਸ਼ਰੂਮ ਦੀ ਪੈਦਾਵਾਰ ‘ਤੇ 25 ਤੋਂ 30 ਰੁਪਏ ਖਰਚ ਹੁੰਦੇ ਨੇ।ਬਾਜ਼ਾਰ ਵਿੱਚ ਮਸ਼ਰੂਮ 250 ਤੋਂ 300 ਰੁਪਏ ਕਿਲੋ ਵਿਕਦੇ ਹਨ।ਵੱਡੇ ਹੋਟਲਾਂ ਵਿੱਚ ਮਸ਼ਰੂਮ ਦੀ ਚੰਗੀ ਕੁਆਲਿਟੀ ਹੋਣ ‘ਤੇ 500 ਰੁਪਏ ਕਿਲੋ ਕੀਮਤ ਵੀ ਮਿਲ ਜਾਂਦੀ ਹੈ।