India International Punjab

ਕੈਨੇਡਾ ਦੇ Bramton ਸ਼ਹਿਰ ਦੇ ਮੇਅਰ ਦੀ ਰੇਸ ‘ਚ 3 ਪੰਜਾਬੀ

ਸਾਬਕਾ ਐੱਮਪੀ ਰਮੇਸ਼ ਸੰਗਾ ਨੇ ਵੀ ਮੇਅਰ ਲਈ ਪੇਸ਼ ਕੀਤੀ ਦਾਅਵੇਦਾਰੀ

ਦ ਖ਼ਾਲਸ ਬਿਊਰੋ : ਕੈਨੇਡਾ ਦੇ Bramton ਸ਼ਹਿਰ ਵਿੱਚ ਮੇਅਰ ਦੀ ਰੇਸ ਵਿੱਚ ਤਿੰਨ ਪੰਜਾਬੀ ਆਹਮੋ-ਸਾਹਮਣੇ ਹਨ।  ਤਿੰਨਾਂ ਵਿੱਚ ਤਗੜਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਚੋਣ 24 ਅਕਤੂਬਰ ਨੂੰ ਹੋਣਗੀਆਂ ਪਰ 2 ਮਹੀਨੇ ਪਹਿਲਾਂ ਵੀ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ।  ਤਿੰਨੋ ਉਮੀਦਵਾਰ ਦੀਆਂ ਨਜ਼ਰਾ ਪੰਜਾਬੀਆਂ ਦੇ ਟਿਕੀਆਂ ਹੋਈਆਂ ਹਨ। ਇੰਨਾਂ ਵਿੱਚੋ ਇੱਕ ਉਮੀਦਵਾਰ 2 ਵਾਰ ਐੱਮਪੀ ਰਹਿ ਚੁੱਕਾ ਹੈ ਜਦਕਿ ਬਾਕੀ 2 ਨਵੇਂ ਉਮੀਦਵਾਰ ਮੈਦਾਨ ਵਿੱਚ ਹਨ।

ਇੰਨਾਂ ਤਿੰਨ ਉਮੀਦਵਾਰਾਂ ਵਿੱਚ ਮੁਕਾਬਲਾ

Bramton ਸ਼ਹਿਰ ਦੇ ਮੇਅਰ ਦੀ ਚੋਣ ਲਈ ਲਿਬਰਲ ਪਾਰਟੀ ਦੇ ਸਾਬਕਾ ਐੱਮਪੀ ਰਮੇਸ਼ ਸੰਗਾ ਸਿਆਸਤ ਵਿੱਚ ਸਭ ਤੋਂ ਤਜ਼ੁਰਬੇਕਾਰ ਉਮੀਦਵਾਰ ਨੇ, ਜਦਕਿ ਦੂਜੀ ਉਮੀਦਵਾਰ Bramton ਸਿੱਟੀ ਹਾਲ ਦੀ ਵਿਸਲਬਲੋਅਰ ਗੁਰਦੀਪ ਨਿੱਕੀ ਕੌਰ ਹੈ,ਤੀਜੇ ਉਮੀਦਵਾਰ ਮੈਦਾਨ ਵਿੱਚ ਬੋਬ ਦੋਸਾਂਝ ਸਿੰਘ ਨੇ,ਸੰਗਾ Bramton ਸੈਂਟਰ ਤੋਂ 2015 ਤੋਂ 2021 ਦੇ ਵਿੱਚ ਐੱਮਪੀ ਚੁਣੇ ਗਏ ਸਨ ਪਰ ਉਨ੍ਹਾਂ ਨੇ ਕੈਨੇਡਾ ਦੀਆਂ 2021 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਹੀ ਐੱਮਪੀਜ਼ ‘ਤੇ ਖਾਲਿਸਤਾਨੀ ਹਿਮਾਇਤੀ ਹੋਣ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਸੀ

 

2 ਵਾਰ ਕੈਨੇਡਾ ਪਾਰਲੀਮੈਂਟ ਦੇ ਮੈਂਬਰ ਰਹੇ ਰਮੇਸ਼ ਸੰਗਾ 1994 ਵਿੱਚ ਪੰਜਾਬ ਤੋਂ ਕੈਨੇਡਾ ਵਿੱਚ ਆਏ ਸਨ ਉਹ ਵਕੀਲ ਦੇ ਤੌਰ ‘ਤੇ ਕੈਨੇਡਾ ਵਿੱਚ ਪ੍ਰੈਕਟਿਸ ਕਰਦੇ ਸਨ, ਜਦਕਿ ਬੋਬ ਦੋਸਾਂਝ ਰੇਡੀਓ ਅਤੇ ਟੀਵੀ ਚੈੱਨਲ ਦੇ ਮਾਲਕ ਨੇ,ਉਹ ਤਿੰਨ ਪੁਆਇੰਟ ਏਜੰਡਾ ‘ਤੇ ਆਪਣੀ ਕੈਂਪੇਨਿੰਗ ਕਰ ਰਹੇ ਨੇ ਜਿਸ ਵਿੱਚ ਭ੍ਰਿਸ਼ਟਾਚਾਰ ਵੱਡਾ ਮੁੱਦਾ ਹੈ,ਇਸ ਤੋਂ ਇਲਾਵਾ ਬੋਬ ਨੇ ਕਿਹਾ ਕਿ ਉਹ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਲਈ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਕੰਮ ਕਰਨਗੇ,ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਐੱਮਪੀ ਰੁੱਬੀ ਸਹੋਤਾ ਨੇ ਵੀ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਹੁਣ ਉਹ ਰੇਸ ਤੋਂ ਬਾਹਰ  UV>