India

CBI ਵੱਲੋਂ ਮਨੀਸ਼ ਸਿਸੋਦੀਆ ਖਿਲਾਫ਼ ਇੱਕ ਹੋਰ ਵੱਡੀ ਕਾਰਵਾਈ ! Dy CM ਦਾ ਜਵਾਬ ‘ਇਹ ਕਿ ਡਰਾਮੇਬਾਜ਼ ਮੋਦੀ ਜੀ’

ਮਨੀਸ਼ ਸਿਸੋਦੀਆ ਖਿਲਾਫ਼ CBI ਨੇ ਐਕਸਾਇਜ਼ ਪਾਲਿਸੀ ਘੁਟਾਲੇ ਨੂੰ ਲੈਕੇ FIR ਦਰਜ ਕੀਤੀ ਹੈ

‘ਦ ਖ਼ਾਲਸ ਬਿਊਰੋ : 19 ਅਗਸਤ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ CBI ਰੇਡ ਤੋਂ ਬਾਅਦ ਏਜੰਸੀ ਨੇ ਹੁਣ ਉਨ੍ਹਾਂ ਦੇ ਖਿਲਾਫ਼ ਲੁਕਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ। FIR ਵਿੱਚ ਸ਼ਾਮਲ 13 ਹੋਰ ਲੋਕਾਂ ਖਿਲਾਫ਼ ਵੀ ਸਰਕੁਲਰ ਜਾਰੀ ਕੀਤਾ ਗਿਆ ਹੈ। CBI ਦੀ ਇਸ ਤਾਜ਼ਾ ਕਾਰਵਾਈ ਤੋਂ ਸੰਕੇਤ ਮਿਲ ਦਾ ਹੈ ਕਿ ਜਲਦ ਹੀ ਸਿਸੋਦੀਆ ਦੀ  ਗ੍ਰਿਫਤਾਰੀ ਵੀ ਹੋ ਸਕਦੀ ਹੈ । ਇਸ ਲਈ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ । ਸਿਸੋਦੀਆ ਖਿਲਾਫ਼ ਲੁਕਆਊਟ ਸਰਕੁਲਰ ਜਾਰੀ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਪੀਐੱਮ ਮੋਦੀ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ‘ਤੁਹਾਡੀ ਸਾਰੀ ਰੇਡ ਫੇਲ੍ਹ ਹੋ ਗਈ,ਕੁਝ ਨਹੀਂ ਮਿਲਿਆ,ਇੱਕ ਪੈਸੇ ਦੀ ਵੀ ਹੇਰਾਫੇਰੀ ਨਹੀਂ ਮਿਲੀ। ਹੁਣ ਤੁਸੀਂ ਲੁਕਆਊਟ ਸਰਕੁਲਰ ਜਾਰੀ ਕਰ ਦਿੱਤਾ ਕਿ ਸਿਸੋਦੀਆ ਮਿਲ ਨਹੀਂ ਰਿਹਾ,ਇਹ ਕਿ ਡਰਾਮੇਬਾਜ਼ੀ ਹੈ ਮੋਦੀ ਜੀ ? ਮੈਂ ਖੁੱਲ੍ਹੇਆਮ ਦਿੱਲੀ ਵਿੱਚ ਘੁੰਮ ਰਿਹਾ ਹੈ,ਦੱਸੋ ਕਿੱਥੇ ਆਉਣਾ ਹੈ,ਮੈਂ ਤੁਹਾਨੂੰ ਨਹੀਂ ਮਿਲ ਰਿਹਾ ?’

ਲੁਕਆਊਟ ਸਰਕੁਲਰ ਦਾ ਮਕਸਦ

ਲੁਕਆਊਟ ਸਰਕੁਲਰ ਦਾ ਮਕਸਦ ਹੁੰਦਾ ਹੈ ਕਿ ਜਿਸ ਸ਼ਖ਼ਸ ਦੇ ਖਿਲਾਫ਼ ਜਾਂਚ ਚੱਲ ਰਹੀ ਹੈ ਉਹ ਦੇਸ਼ ਤੋਂ ਭੱਜ ਨਾ ਜਾਵੇ।  ਇਸ ਲਈ ਮੁਲਕ ਦੇ ਸਾਰੇ ਏਅਰਪੋਰਟ ‘ਤੇ ਅਲਰਟ ਜਾਰੀ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਨੁਪੁਰ ਸ਼ਰਮਾ ਖਿਲਾਫ਼ ਵੀ ਕੋਲਕਾਤਾ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਾਤੀ ਸੀ।  ਐਕਸਾਇਜ਼ ਘੁਟਾਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਖਿਲਾਫ਼ 3 ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ IPC ਦੀ ਧਾਰਾ 120B, 477A ਅਤੇ ਪ੍ਰੀਵੈਨਸ਼ਨ ਆਫ ਕਰਪਸ਼ਨ ਦੀ ਧਾਰਾ 7 ਅਧੀਨ ਕੇਸ ਦਰਜ ਹੋਇਆ ਸੀ। IPC ਦੀ ਧਾਰਾ 120B ਅਤੇ PC ਐਕਟ ਦੀ ਧਾਰਾ 7 ਅਧੀਨ ED ਵੀ ਇਸ ਵਿੱਚ ਸ਼ਾਮਲ ਹੋ ਸਕਦੀ ਹੈ।  ਜਾਣਕਾਰੀ ਮੁਤਾਬਿਕ ਨਵੀਂ ਐਕਸਾਇਜ ਪਾਲਿਸੀ ਨੂੰ ਉਪ ਰਾਜਪਾਲ ਵੱਲੋਂ ਦਿੱਤੀ ਗਈ ਮਨਜ਼ੂਰੀ ਦੇ 6 ਦਿਨ ਬਾਅਦ ਮਨੀਸ਼ ਸਿਸੋਦੀਆ ਨੇ ਇਸ ਵਿੱਚ ਬਦਲਾਅ ਕੀਤੇ ਸਨ ਜਿਸ ਦੀ ਜਾਣਕਾਰੀ LG ਨੂੰ ਨਹੀਂ ਦਿੱਤੀ ਗਈ ਸੀ। ਉਪ ਰਾਜਪਾਲ ਵੱਲੋਂ 24 ਮਈ 2021 ਨੂੰ ਮਨਜ਼ੂਰੀ ਦਿੱਤੀ ਸੀ ਜਦਕਿ ਸਿਸੋਦੀਆ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 31 ਮਈ 2021 ਨੂੰ ਇਸ ਵਿੱਚ ਬਦਲਾਅ ਕੀਤਾ।

Delhi liquor policy: What's this drama, says Manish Sisodia after CBI  issues look out notice - India News

ਛਾਪੇਮਾਰੀ ਦੌਰਾਨ CBI ਨੂੰ ਇਹ ਹੋਇਆ ਬਰਾਮਦ

CBI ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ 19 ਅਗਸਤ ਨੂੰ ਰੇਡ ਕੀਤੀ ਸੀ,, 14 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਏਜੰਸੀ ਆਪਣੇ ਨਾਲ ਲੈਪਟਾਪ ਅਤੇ ਹੋਰ ਦਸਤਾਵੇਜ਼ ਵੀ ਜ਼ਬਤ ਕਰਕੇ ਲੈ ਗਈ ਸੀ।  ਲੁਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਦੀ ਕੁਝ ਹੀ ਦਿਨਾਂ ਦੇ ਅੰਦਰ ਗ੍ਰਿਫਤਾਰੀ ਹੋ ਸਕਦੀ ਹੈ।  ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੀ ED ਦੀ ਗਿਰਫਤ ਵਿੱਚ ਹਨ। ਸਿਸੋਦੀਆ ਕੋਲ ਇਸ ਵੇਲੇ 19 ਵਿਭਾਗ ਹਨ ਸਿੱਖਿਆ ਅਤੇ ਸਿਹਤ ਦੋਵੇ ਹੀ ਕੇਜਰੀਵਾਲ ਸਰਕਾਰ ਦੇ 2 ਸਭ ਤੋਂ ਵੱਡੇ ਮੁੱਦੇ ਹਨ । ਇੰਨਾਂ ਦੋਵਾਂ ਵਿਭਾਗਾਂ ਦੇ ਮੰਤਰੀ ਹੀ ਮੁਸ਼ਕਿਲ ਵਿੱਚ ਘਿਰ ਗਏ ਹਨ।

Why a Revamping of the CBI Is Necessary

ਦਿੱਲੀ ਦੇ LG ਨੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ

ਦਿੱਲੀ ਦੇ LG ਵੀਕੇ ਸਕਸੈਨਾ ਨੇ ਐਕਸਾਇਜ਼ ਪਾਲਿਸੀ ਨੂੰ ਲੈ ਕੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਨਵੀਂ ਐਕਸਾਇਜ਼ ਪਾਲਿਸੀ ਦੇ ਜ਼ਰੀਏ ਸ਼ਰਾਬ ਲਾਇਸੈਂਸ ਹੋਲਡਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਰਿਪੋਰਟ ਵਿੱਚ ਮਨੀਸ਼ ਸਿਸੋਦੀਆ ਦਾ ਨਾਂ ਲਿਆ ਸੀ। ਮੁੱਖ ਸਕੱਤਰ ਨੇ ਇਹ ਰਿਪੋਰਟ LG ਨੂੰ ਸੌਂਪੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਕਹਿ ਚੁੱਕੇ ਸਨ ਕਿ ਕੇਂਦਰ ਸਰਕਾਰ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਹਾਲਾਂਕਿ ਦਿੱਲੀ ਸਰਕਾਰ ਨੇ ਮੁੜ ਤੋਂ ਪੁਰਾਣੀ ਐਕਸਾਇਜ਼ ਨੀਤੀ ਲਾਗੂ ਕਰ ਦਿੱਤੀ ਸੀ।