India

ਉੱਪ ਮੁੱਖ ਮੰਤਰੀ ਦੇ ਘਰ ਛਾਪੇ ਤੋਂ ਬਾਅਦ ਦਿੱਲੀ ਸਰਕਾਰ ‘ਚ ਵੱਡਾ ਫੇਰਬਦਲ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ’ਤੇ ਸੀ ਬੀ ਆਈ ਦੇ ਛਾਪੇ ਮਗਰੋਂ ਦਿੱਲੀ ਪ੍ਰਸਾਸ਼ਨ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ। ਸੇਵਾ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਬਦਲੇ ਗਏ ਅਫਸਰਾਂ ਵਿਚ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਵਿਸ਼ੇਸ਼ ਸਕੱਤਰ ਉਦਿਤ ਪ੍ਰਕਾਸ਼ ਰਾਏ ਸਮੇਤ 12 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।  ਉਦਿਤ ਪ੍ਰਕਾਸ਼ ਰਾਏ  2007 ਬੈਚ ਦੇ ਏ ਜੀ ਯੂ ਐਮ ਟੀ ਅਫਸਰ ਹਨ।

ਬਦਲੇ ਗਏ ਅਫਸਰਾਂ ਵਿਚ ਜਿਤੇਂਦਰ ਨਰਾਇਣ (1990 ਬੈਚ), ਅਨਿਲ ਕੁਮਾਰ ਸਿੰਘ (1995), ਵਿਵੇਕ ਪਾਂਡੇ (2003), ਸ਼ੂਰਬੀਰ ਸਿੰਘ (2004),ਗਰਿਮਾ ਗੁਪਤਾ (2004), ਆਸ਼ੀਸ਼ ਮਾਧੋਰਾਓ ਮੋਰੇ (2005), ਉਦਿੱਤ ਪ੍ਰਕਾਸ਼ ਰਾਏ (2007), ਵਿਜੇਂਦਰ ਸਿੰਘ ਰਾਵਤ (2007), ਕ੍ਰਿਸ਼ਨ ਕੁਮਾਰ (2010), ਕਲਿਆਣ ਸਹਾਏ ਮੀਣਾ (2010), ਸੋਨਲ ਸਵਰੂਪ (2012) ਅਤੇ ਹੇਮੰਤ ਕੁਮਾਰ (2013) ਸਾਰੇ ਏ ਜੀ ਐਮ ਯੂ ਟੀ ਕੇਡਰ ਦੇ ਅਧਿਕਾਰੀ ਦੱਸੇ ਜਾਂਦੇ ਹਨ।

ਚੇਤੇ ਕਰਾਇਆ ਜਾਂਦਾ ਹੈ ਕਿ ਲੰਘੇ ਕੱਲ੍ਹ ਦਿੱਲੀ ਦੀ ਨਵੀਂ ਐਕਸਾਇਜ਼ ਪਾਲਿਸੀ ਨੂੰ ਲੈ ਕੇ CBI ਨੇ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾ ਰਿਆ ਸੀ। ਦਿੱਲੀ ਦੇ ਮੁੱਖ ਸਕੱਤਰ ਨੇ ਐਕਸਾਇਜ਼ ਪਾਲਿਸੀ ਨੂੰ ਲੈ ਕੇ ਜਿਹੜੀ ਰਿਪੋਰਟ ਦਿੱਤੀ ਸੀ, ਉਸ ਵਿੱਚ ਕਿਹਾ ਗਿਆ ਸੀ ਕਿ GNCTD ਦੇ ਕਾਨੂੰਨ 1991, ਵਪਾਰਕ ਨਿਯਮਾਂ ਵਿੱਚ ਲੈਣ-ਦੇਣ TOBR 1993,ਦਿੱਲੀ ਉਤਪਾਦ ਸ਼ੁਲਕ ਕਾਨੂੰਨ 2009 ਅਤੇ ਦਿੱਲੀ ਉਤਪਾਦ ਸ਼ੁਲਕ 2010 ਦੀ ਉਲੰਘਣਾ ਦੇ ਬਾਰੇ ਚਾਨਣਾ ਪਾਇਆ ਗਿਆ ਹੈ।

ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਰਾਬ ਮਾਫੀਆ ‘ਤੇ ਹੋਈ ਮਿਹਰਬਾਨੀ ਦੀ ਵਜ੍ਹਾ ਕਰਕੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਲੈਫ਼ਟੀਨੈਂਟ ਗਵਰਨਰ ਨੇ ਕਿਹਾ ਸੀ ਕਿ ਸ਼ਰਾਬ ਮਾਫੀਆ ਨੂੰ ਫਾਇਦਾ ਪਹੁੰਚਾਉਣ ਦੇ ਲਈ ਨੀਤੀ ਬਣਾਈ ਗਈ ਸੀ। ਉਨ੍ਹਾਂ ਕਿਹਾ ਸੀ ਕਿ ਸਿਸੋਦੀਆ ਦੀ ਭੂਮਿਕਾ ਜਾਂਚ ਦੇ ਘੇਰੇ ਵਿੱਚ ਆਉਂਦੀ ਹੈ। ਸਾਲ 2021-22 ਦੇ ਲਈ ਸ਼ਰਾਬ ਦੇ ਲਾਇਸੈਂਸ ਹੋਲਡਰਾਂ ਨੂੰ 144 ਕਰੋੜ ਦਾ ਫਾਇਦਾ ਪਹੁੰਚਾਇਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਸੋਦੀਆ ਕੋਲ 19 ਵਿਭਾਗਾਂ ਦੀ ਜ਼ਿੰਮੇਵਾਰੀ ਸੀ।