ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੁਹਾਨੇ ਦੇ ਗੁਰਦੁਆਰੇ ਦੇ ਗ੍ਰੰਥੀ ਸੀ ਨਾਲ ਹੋਈ ਬਦਸਲੂਕੀ
‘ਦ ਖ਼ਾਲਸ ਬਿਊਰੋ : ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੁਹਾਨੇ ਵਿੱਚ ਇੱਕ ਗ੍ਰੰਥੀ ਸਿੰਘ ਨਾਲ ਅਣਮਨੁੱਖੀ ਵਤੀਰੇ ਦੀ ਘ ਟਨਾ ਸਾਹਮਣੇ ਆਈ ਹੈ । ਇਹ ਵਤੀਰਾ ਪਿੰਡੇ ਦੇ ਕੁਝ ਲੋਕਾਂ ਨੇ ਸ਼ੱਕ ਦੇ ਅਧਾਰ ‘ਤੇ ਕੀਤਾ ਹੈ। ਗ੍ਰੰਥੀ ਸਿੰਘ ਨੂੰ ਪਹਿਲਾਂ ਘਰੋਂ ਅਗਵਾ ਕੀਤਾ ਗਿਆ , ਫਿਰ ਉਸ ਨਾਲ ਕੁੱਟਮਾਰ ਕੀਤੀ ਗਈ ਬਾਅਦ ਵਿੱਚ ਗ੍ਰੰਥੀ ਦੇ ਮੂੰਹ ‘ਤੇ ਕਾਲਕ ਮਲੀ ਗਈ। ਸਿਰਫ਼ ਇੰਨਾਂ ਹੀ ਨਹੀਂ ਗ੍ਰੰਥੀ ਹਰਦੇਵ ਸਿੰਘ ‘ਤੇ ਪਿਸ਼ਾਬ ਪੀਣ ਦਾ ਦਬਾਅ ਪਾਇਆ ਗਿਆ । ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਦੇ ਮੂੰਹ ‘ਤੇ ਸੁੱਟ ਦਿੱਤਾ ਗਿਆ। ਗ੍ਰੰਥੀ ਸਿੰਘ ਜ਼ਮੀਨ ‘ਤੇ ਬੈਠਾ ਸੀ ਪਰ ਉਸ ਨਾਲ ਕੁੱ ਟ ਮਾਰ ਕਰਨ ਵਾਲੇ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਗ੍ਰੰਥੀ ਦੇ ਭਰਾ ਨੂੰ ਵੀ ਨੰਗਾ ਕਰਕੇ ਉਸ ਨਾਲ ਵੀ ਕੁੱ ਟ ਮਾਰ ਕੀਤੀ ਗਈ। ਪਰਿਵਾਰ ਮੁਤਾਬਿਕ ਜਿਹੜੇ ਲੋਕ ਕੁੱ ਟ ਮਾ ਰ ਕਰ ਰਹੇ ਸਨ ਉਨ੍ਹਾਂ ਨੇ ਗ੍ਰੰਥੀ ਦੇ 4500 ਰੁਪਏ ਅਤੇ ਫੋਨ ਵੀ ਖੋਹ ਲਿਆ, ਗ੍ਰੰਥੀ ਨਾਲ ਕੁੱ ਟ ਮਾ ਰ ਕਰਨ ਵਾਲਿਆਂ ਨੇ ਬਕਾਇਦਾ ਘ ਟਨਾ ਦਾ ਵੀਡੀਓ ਵੀ ਬਣਾਇਆ ਹੈ,ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਪੁਲਿਸ ਵੱਲੋਂ 2 ਦੀ ਗ੍ਰਿਫਤਾਰੀ
ਗ੍ਰੰਥੀ ਸਿੰਘ ਹਰਦੇਵ ਸਿੰਘ ਨਾਲ ਅਣਮਨੁੱਖੀ ਵਤੀਰਾ ਕਰਨ ਵਾਲਿਆਂ ਦਾ ਦਾਅਵਾ ਸੀ ਉਸ ਦਾ ਇੱਕ ਮਹਿਲਾ ਨਾਲ ਨਜਾਇਜ ਰਿਸ਼ਤਾ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਗ੍ਰੰਥੀ ਸਿੰਘ ਨੂੰ ਸਜ਼ਾ ਦਿੱਤੀ ਹੈ। ਜੇਕਰ ਅਜਿਹਾ ਸੀ ਤਾਂ ਉਸ ਖਿਲਾਫ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਕੈਮਰੇ ਦੇ ਸਾਹਮਣੇ ਜਿਸ ਤਰ੍ਹਾਂ ਉਸ ਨਾਲ ਕੁੱ ਟਮਾ ਰ ਕੀਤੀ ਗਈ ਮੂੰਹ ਕਾਲਾ ਕਰਕੇ ਪਿਸ਼ਾਬ ਸੁੱਟਿਆ ਗਿਆ ਇਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ, ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ, ਕਿਉਂਕਿ ਗ੍ਰੰਥੀ ਸਿੰਘ ਮਜ੍ਹਬੀ ਭਾਈਚਾਰੇ ਨਾਲ ਸੀ , SC ਭਾਈਚਾਰਾ ਵੀ ਉਸ ਨਾਲ ਖੜਾ ਹੋ ਗਿਆ ਹੈ। ਵਾਲਮੀਕੀ ਸਮਾਜ ਦੇ ਦਬਾਅ ਤੋਂ ਬਾਅਦ ਪੁਲਿਸ ਨੇ SC ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ, ਇਸ ਪੂਰੀ ਘ ਟਨਾ ‘ਤੇ ਕੌਮੀ SC ਕਮਿਸ਼ਨ ਵੀ ਹਰਕਤ ਵਿੱਚ ਆ ਗਿਆ ਹੈ। ਕਮਿਸ਼ਨ ਦੇ ਮੁੱਖੀ ਵਿਜੇ ਸਾਂਪਲਾ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ