ਭਗਵੰਤ ਮਾਨ ਅਕਸਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਲੈ ਕੇ ਤੰਜ ਕਸਦੇ ਸਨ
ਪੰਜਾਬ ਵਿੱਚ ਮੁੱਖ ਮੰਤਰੀ ਦੇ ਹੈਲੀਕਾਪਟਰ ‘ਤੇ ਸਿਆਸਤ ਇੱਕ ਵਾਰ ਮੁੜ ਤੋਂ ਗਰਮਾ ਗਈ ਹੈ ਪਰ ਇਸ ਵਾਰ ਸੀਐੱਮ ਦੇ ਬੇਹਿਸਾਬ ਵਰਤਨ ਨੂੰ ਲੈਕੇ ਸਵਾਲ ਨਹੀਂ ਚੁੱਕੇ ਜਾ ਰਹੇ ਨੇ, ਜਦਕਿ ਗੁਆਂਢੀ ਸੂਬੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਵਰਤਨ ‘ਤੇ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ। ਕਾਂਗਰਸ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਕੋਲੋਂ ਸਵਾਲ ਪੁੱਛ ਰਹੀ ਹੈ ਕਿ ਆਖਿਰ ਕਿਹੜੇ ਹਾਲਾਤਾਂ ਵਿੱਚ ਪੰਜਾਬ ਦਾ ਹੈਲੀਕਾਪਟਰ ਹਰਿਆਣਾ ਦੇ ਉੱਪ ਮੁੱਖ ਮੰਤਰੀ ਨੂੰ ਵਰਤਨ ਦਿੱਤਾ ਗਿਆ, ਵਿਰੋਧੀ ਧਿਰ ਵਿੱਚ ਹੁੰਦੇ ਹੋਏ ਅਕਸਰ ਭਗਵੰਤ ਮਾਨ ਕੈਪਟਨ ਅਤੇ ਚੰਨੀ ਦੇ ਹੈਲੀਕਾਪਟਰ ਦੇ ਦੌਰਿਆਂ ਨੂੰ ਲੈਕੇ ਤੰਜ ਕਸਦੇ ਸਨ ਹੁਣ ਆਪ ਆਦਮੀ ਪਾਰਟੀ ਇਸ ਤੋਂ ਬਚ ਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਦੁਸ਼ਯੰਤ ਚੌਟਾਲਾ ਦਾ ਇਸ ‘ਤੇ ਅਹਿਮ ਬਿਆਨ ਜ਼ਰੂਰ ਸਾਹਮਣੇ ਆਇਆ ਹੈ।
ਚੌਟਾਲਾ ਦਾ ਆਇਆ ਜਵਾਬ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਜਦੋਂ ਪੰਜਾਬ ਦਾ ਹੈਲੀਕਾਪਟਰ ਸ਼ੇਅਰ ਕਰਨ ਵਾਲੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਇੱਕ ਦੂਜੇ ਦਾ ਹੈਲੀਕਾਪਟਰ ਸ਼ੇਅਰ ਕਰਦੇ ਰਹਿੰਦੇ ਹਾਂ,ਉਨ੍ਹਾਂ ਕਿਹਾ ਇਸ ਨਾਲ ਆਮ ਆਦਮੀ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਨਜ਼ਦੀਆਂ ਦਾ ਸਵਾਲ ਨਹੀਂ ਉੱਠ ਦਾ ਹੈ। ਉੱਧਰ ਭਗਵੰਤ ਮਾਨ ਸਰਕਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਮਾਨ ਸਰਕਾਰ ਨੇ ਧਾਰੀ ਚੁੱਪੀ
ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅਹੁਦਾ ਸੰਭਾਲਣ ਤੋਂ ਬਾਅਦ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਿਮਾਚਲ ਵਿੱਚ ਪਾਰਟੀ ਦੇ ਪ੍ਰਚਾਰ ਲਈ ਗਏ ਸਨ ਤਾਂ ਵੀ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਪੰਜਾਬ ਦੇ ਪੈਸੇ ਨਾਲ ਦੂਜੇ ਸੂਬਿਆਂ ਵਿੱਚ ਪ੍ਰਚਾਰ ਕਰ ਰਹੀ ਹੈ। ਇਸ ਵਾਰ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਪੰਜਾਬ ਦਾ ਹੈਲੀਕਾਪਟਰ ਵਰਤਨ ‘ਤੇ ਮਾਨ ਘਿਰ ਗਏ ਨੇ, CM ਮਾਨ ਨੇ ਚੁੱਪੀ ਧਾਰ ਲਈ ਹੈ,ਸਰਕਾਰ ਨੇ RTI ਦੇ ਤਹਿਤ ਜਾਣਕਾਰੀ ਦੇਣ ਤੋਂ ਵੀ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕੁਝ ਚੀਜ਼ਾ ਪ੍ਰਸ਼ਾਸਨਿਕ ਹੁੰਦੀਆਂ ਨੇ ਜਿਸ ਨੂੰ ਬਾਹਰ ਨਹੀਂ ਦੱਸਿਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹੈਲੀਕਾਪਟਰ ਦੀ ਵਰਤੋਂ ਕਰਨ ‘ਤੇ ਮਜ਼ਾਕ ਉਡਾਉਂਦੇ ਸਨ।