‘ਦ ਖ਼ਾਲਸ ਬਿਊਰੋ : ਬੀਤੇ ਦਿਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਰਸ਼ ਡੱਲਾ,ਜੋ ਕਿ ਇਸ ਵਕਤ ਵਿਦੇਸ਼ ਵਿੱਚ ਹੈ , ਇੱਕ ਦਹਿਸ਼ ਤਗਰਦ ਹੈ ਤੇ ਉਸ ਦੇ ਪੰਜਾਬ ਵਿੱਚ ਬੈਠੇ 4 ਸਾਥੀਆਂ ਕੋਲੋਂ ਅਸਲਾ ਬ ਰੂਦ ਵੀ ਬਰਾਮਦ ਹੋਇਆ ਹੈ। ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਹੁਣ ਅਰਸ਼ ਡੱਲਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।
ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਜ਼ਬਰਦਸਤੀ ਅੱਤ ਵਾਦੀ ਬਣਾਇਆ ਜਾ ਰਿਹਾ ਹੈ। ਜਦੋਂ ਕਿ ਉਸ ਨੇ ਅੱਜ ਤੱਕ ਕੋਈ ਵੀ ਬੰ ਬ ਧਮਾ ਕਾ ਨਹੀਂ ਕਰਵਾਇਆ ਹੈ ਪਰ ਜੇ ਪੁਲਿਸ ਨੇ ਨਹੀਂ ਹਟਣਾ ਤਾਂ ਸਿੱਧਾ ਕਾਲ ਕਰ ਕੇ ਉਸ ਨੂੰ ਦੱਸਣ ਕਿ ਅਸੀਂ ਨਾਜਾਇਜ਼ ਕੰਮ ਕਰਨਾ ਬੰਦ ਨਹੀਂ ਕਰਾਂਗੇ ਤਾਂ ਉਹ ਉਸੇ ਅੰਦਾਜ਼ ਵਿਚ ਜਵਾਬ ਦੇਵੇਗਾ।
ਪੁਲਿਸ ਆਪਣੇ ਨੰਬਰ ਬਣਾਉਣ ਲਈ ਮਾਸੂਮਾਂ ‘ਤੇ ਪਰਚਾ ਦਰਜ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚਦੀ। ਉਸ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਲਿਖਿਆ ਹੈ ਕਿ ਉਸ ਨਾਲ ਇਹ ਤੀਜੀ ਵਾਰ ਹੋਇਆ ਹੈ। ਪਹਿਲਾਂ ਫਾਜ਼ਿਲਕਾ, ਫਿਰ ਗੁਰਦਾਸਪੁਰ ਅਤੇ ਹੁਣ ਮੋਹਾਲੀ ਤਿੰਨਾਂ ਥਾਵਾਂ ‘ਤੇ ਬੰ ਬ ਧਮਾ ਕਿਆਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਗੈਂ ਗਸਟਰ ਅਰਸ਼ ਡੱਲਾ ਨੇ ਇਹ ਵੀ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਬੇਕਸੂਰ ਸੀ, ਉਸ ਦਾ ਕ ਤਲ ਕਰਵਾ ਦਿੱਤਾ ਗਿਆ ਪਰ ਹੁਣ ਕਾ ਤਲਾਂ ਨੂੰ ਮੰਤਰੀਆਂ ਵਾਂਗ ਮੀਡੀਆ ਵਿੱਚ ਮਸ਼ਹੂਰ ਕੀਤਾ ਜਾ ਰਿਹਾ ਹੈ।
ਆਪਣੇ ਸਾਥੀਆਂ ਦੀ ਗ੍ਰਿਫ ਤਾਰੀ ਤੋਂ ਭ ੜਕੇ ਹੋਏ ਕੈਨੇਡੀਅਨ ਗੈਂ ਗਸਟਰ ਅਰਸ਼ ਡੱਲਾ ਖਿਲਾਫ ਪੁਲਿਸ ਵਲੋਂ ਰੈਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕਾ ਹੈ।ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਤੋਂ 4 ਅੱਤ ਵਾਦੀਆਂ ਨੂੰ ਗ੍ਰਿ ਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਇਨ੍ਹਾਂ ਵਿਚ ਸ਼ਾਮਲ ਦੀਪਕ ਅਤੇ ਸੰਨੀ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਅਰਸ਼ ਡੱਲਾ ਦੇ ਖਾਸ ਬੰਦੇ ਹਨ । ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੁਆਰਾ ਸਮਰਥਤ ਅੱਤ ਵਾਦੀ ਮਾਡਿਊਲ ਕਰਾਰ ਦਿੱਤਾ ਸੀ ਤੇ ਇਹ ਦਾਅਵਾ ਕੀਤਾ ਸੀ ਕਿ ਇਹ ਆਜ਼ਾਦੀ ਦਿਵਸ ਮੌਕੇ ਧਮਾ ਕੇ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਕੋਲੋਂ ਪਿਸ ਤੌਲ ਅਤੇ ਕਾਰਤੂਸ ਤੋਂ ਇਲਾਵਾ 3 ਹੈਂਡ ਗਰਨੇਡ ਅਤੇ ਇਕ ਆਈਈਡੀ ਬਰਾਮਦ ਹੋਣ ਦਾ ਦਾਅਵਾ ਵੀ ਪੰਜਾਬ ਪੁਲਿਸ ਨੇ ਕੀਤਾ ਸੀ।