Punjab

CM ਭਗਵੰਤ ਮਾਨ ਨੂੰ ਕਾਲੇ ਰੰਗ ਤੋਂ ਕਿਉਂ ਖ਼ਤਰਾ ?

2 ਦਿਨ ਪਹਿਲਾਂ ਵੱਧ ਰਹੇ ਕੋਵਿਡ ਦੇ ਮਾਮਲਿਆਂ ਦੀ ਵਜ੍ਹਾ ਕਰਕੇ ਭਗਵੰਤ ਮਾਨ ਸਰਕਾਰ ਨੇ ਮਾਸਕ ਪਾਉਣ ਦੇ ਨਿਰਦੇਸ਼ ਦਿੱਤੇ ਸਨ

ਦ ਖ਼ਾਲਸ ਬਿਊਰੋ : ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਤਗੜੇ ਇੰਤਜ਼ਾਮ ਕੀਤੇ ਗਏ ਸਨ। ਮੁੱਖ ਮੰਤਰੀ ਦੀ ਸੁਰੱਖਿਆ ਦੇ ਲਈ ਚਾਰ ਲੇਅਰ ਸੁਰੱਖਿਆ ਤਿਆਰ ਕੀਤੀਆਂ ਗਈਆਂ ਸਨ। ਸਕੂਲੀ ਬੱਚੇ ਵੀ ਅਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦਾ ਹਿੱਸਾ ਸੀਪਰ ਅਖੀਰਲੇ ਸਮੇਂ ਸੁਰੱਖਿਆ ਕਾਰਨਾਂ ਦਾ ਹਵਾਲਾਂ ਦਿੰਦੇ ਹੋਏ ਪੰਜਾਬ ਪੁਲਿਸ ਨੇ ਅਜਿਹਾ ਫੈਸਲਾ ਲਿਆ ਜੋ ਹੈਰਾਨ ਕਰਨ ਵਾਲਾ ਸੀ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬੱਚਿਆਂ ਦੇ ਮਾਸਕ ਉਤਰਵਾਏ ਗਏ

ਪੰਜਾਬ ਪੁਲਿਸ ਨੇ ਆਜ਼ਾਦੀ ਦਿਹਾੜੇ ਵਿੱਚ ਸ਼ਾਮਲ ਹੋਣ ਪਹੁੰਚੇ ਉਨ੍ਹਾਂ ਬੱਚਿਆਂ ਨੂੰ ਮਾਸਕ ਹਟਾਉਣ ਲਈ ਮਜ਼ਬੂਰ ਕਰ ਦਿੱਤਾ ਜਿੰਨਾਂ ਨੇ ਕਾਲੇ ਮਾਸਕ ਪਾਏ ਸਨ। ਮਾਸਕ ਹਟਾਉਣ ਤੋਂ ਬਾਅਦ ਪੁਲਿਸ ਵੱਲੋਂ ਬੱਚਿਆਂ ਨੂੰ ਦੂਜੇ ਮਾਸਕ ਵੀ ਨਹੀਂ ਦਿੱਤੇ ਗਏ। ਪੰਜਾਬ ਸਰਕਾਰ ਨੇ 2 ਦਿਨ ਪਹਿਲਾਂ ਹੀ ਨਿਰਦੇਸ਼ ਦਿੱਤੇ ਸਨ ਕਿ ਸੂਬੇ ਦੇ ਸਕੂਲਾਂ,ਕਾਲਜਾਂ ਅਤੇ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰੀ ਹੈ।

ਸੂਬਾ ਸਰਕਾਰ ਨੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਸੀ ਪਰ ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਬੱਚਿਆਂ ਦਾ ਮਾਸਕ ਉਤਰਵਾ ਕੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ । ਦਰਅਸਲ ਪੁਲਿਸ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਦਾ ਡਰ ਸਤਾ ਰਿਹਾ ਸੀ ਕਿ ਕੋਈ ਵੀ ਮੁੱਖ ਮੰਤਰੀ ਨੂੰ ਕਾਲੀ ਝੰਡੀ ਜਾਂ ਕਾਲਾ ਕੱਪੜਾ ਨਾ ਵਿਖਾਏ। ਇਸ ਵਜ੍ਹਾਂ ਨਾਲ ਸਟੇਡੀਅਮ ਦੇ ਅੰਦਰ ਕਿਸੇ ਨੂੰ ਵੀ ਕਾਲੇ ਕੱਪੜੇ ਨਾਲ ਨਹੀਂ ਜਾਣ ਦਿੱਤਾ ਗਿਆ ਪਰ ਪੁਲਿਸ ਵੱਲੋਂ ਬੱਚਿਆਂ ਦਾ ਕਾਲਾ ਮਾਸਕ ਹਟਾਉਣਾ ਹੈਰਾਨੀਜਨਕ ਸੀ। ਕੁਝ ਬੱਚਿਆਂ ਨੇ ਸੂਰਜ ਦੀ ਰੋਸ਼ਨੀ ਤੋਂ ਬਚਣ ਦੇ ਲਈ ਕਾਲੇ ਰੰਗ ਦੀ ਟੋਪੀ ਪਾਈ ਸੀ ਪੁਲਿਸ ਨੇ ਉਸ ਨੂੰ ਉਤਰਵਾ ਦਿੱਤਾ ।

ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਮੁੱਖ ਮੰਤਰੀ ਦੀ ਸੁਰੱਖਿਆ ਜ਼ਰੂਰੀ ਹੈ ਪਰ ਬੱਚਿਆਂ ਦੇ ਮਾਸਕ ਉਤਰਵਾਉਣ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਪੁਲਿਸ ਆਪ ਹੀ ਸਰਕਾਰ ਵੱਲੋਂ ਜਾਰੀ ਗਾਇਡ ਲਾਇਨ ਭੁੱਲ ਗਈ। ਆਜ਼ਾਦੀ ਦਿਹਾੜੇ ‘ਤੇ ਸ਼ਾਮਲ ਬੱਚਿਆਂ ਦੇ ਮਾਸਕ ਉਤਰਵਾ ਕੇ ਉਨ੍ਹਾਂ ਨੂੰ ਆਪ ਦੀ ਖ਼ਤਰੇ ਵਿੱਚ ਧੱਕ ਦਿੱਤਾ ਗਿਆ।

ਸਿਰਫ਼ ਇੰਨਾਂ ਹੀ ਨਹੀਂ ਪੁਲਿਸ ਨੇ ਨਾਰਮਲ ਮਾਸਕ ਵੀ ਬੱਚਿਆਂ ਨੂੰ ਨਹੀਂ ਦਿੱਤੇ। ਜਦੋਂ ਪੁਲਿਸ ਨੇ ਕਾਲੇ ਕਪੜੇ ਵਾਲੇ ਨੂੰ ਸਟੇਡੀਅਮ ਦੇ ਅੰਦਰ ਨਾ ਦੇਣ ਦਾ ਨਿਯਮ ਬਣਾਇਆ ਸੀ ਤਾਂ ਉਸ ਨੂੰ ਮਾਸਕ ਦਾ ਨਿਯਮ ਵੀ ਧਿਆਨ ਰੱਖਣਾ ਚਾਹੀਦਾ ਸੀ,ਲੁਧਿਆਣਾ ਵਿੱਚ 15 ਦਿਨਾਂ ਵਿੱਚ ਕੋਰੋਨਾ ਦੇ 50 ਤੋਂ ਵਧ ਮਰੀਜ਼ ਆ ਚੁੱਕੇ ਹਨ।